ਕੇਂਦਰੀ ਜੇਲ੍ਹ ‘ਚ ਉਮਰ ਕੈਦ ਦੀ ਸਜਾ ਭੁਗਤ ਰਹੇ ਏਐਸਆਈ ਦੀ ਮੌਤ

Death Family Members

ਬਠਿੰਡਾ (ਅਸ਼ੋਕ ਵਰਮਾ)। ਕੇਂਦਰੀ ਜੇਲ੍ਹ ਬਠਿੰਡਾ ਵਿਚ ਅੱਜ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਹਾਇਕ ਥਾਣੇਦਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਨਰਿੰਦਰਪਾਲ ਸਿੰਘ (68) ਪੁੱਤਰ ਆਤਮਾ ਸਿੰਘ ਵਾਸੀ ਫਰੀਦਕੋਟ ਹਾਲ ਅਬਾਦ ਬਠਿੰਡਾ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਅਬੋਹਰ ਦੀ ਭਵਾਨੀ ਕਾਟਨ ਮਿੱਲ ‘ਚ 25 ਅਕਤੂਬਰ 1991 ਨੂੰ ਕਾਟਨ ਮਿੱਲ ਦੇ ਮਜ਼ਦੂਰਾਂ ਤੇ ਪੁਲੀਸ ਦਰਮਿਆਨ ਤਿੱਖੀ ਝੜਪ ਹੋ ਗਈ ਸੀ  ਇਸ ਮੌਕੇ ਮਿੱਲ ਦੇ ਮਜ਼ਦੂਰਾਂ ਵੱਲੋਂ ਪੁਲੀਸ ‘ਤੇ ਪੱਥਰਬਾਜ਼ੀ ਕਰਨ ਦੇ ਜਵਾਬ ਵਿੱਚ ਪੁਲੀਸ ਨੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ 8 ਮਜ਼ਦੂਰ ਮਾਰੇ ਗਏ ਅਤੇ 18 ਜ਼ਖ਼ਮੀ ਹੋ ਗਏ ਸਨ ਪੁਲੀਸ ਨੇ ਪੱਥਰਬਾਜ਼ੀ ਦੇ ਦੋਸ਼ ਵਿੱਚ ਮਜ਼ਦੂਰਾਂ ‘ਤੇ ਮੁਕੱਦਮਾ ਦਰਜ ਕੀਤਾ ਸੀ ਪਰ ਮਗਰੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਕੁਝ ਪੁਲੀਸ ਕਰਮਚਾਰੀਆਂ  ਖਿਲਾਫ਼ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਸੀ। (Central Jail)

ਪੰਜਾਬ ‘ਚ ਵਰ੍ਹੀ ਅਸਮਾਨੀ ਆਫ਼ਤ, ਸਫੈਦ ਚਾਦਰ ਹੋਈਆਂ ਸੜਕਾਂ, ਵੇਖੋ ਤਸਵੀਰਾਂ

ਇਸ ਮਾਮਲੇ ਦੀ ਸੁਣਵਾਈ ਕਰਦਿਆਂ ਫਿਰੋਜ਼ਪੁਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ 23 ਦਸੰਬਰ 2013 ਨੂੰ ਚਾਰ ਪੁਲਿਸ ਮੁਲਾਜ਼ਮਾਂ  ਨੂੰ ਉਮਰ ਕੈਦ ਅਤੇ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ ਜਿਸ ‘ਚ ਨਰਿੰਦਰਪਾਲ ਸਿੰਘ ਵੀ ਸ਼ਾਮਲ ਸੀ ਤੱਦ ਤੱਕ ਏ ਐਸ ਆਈ ਨਰਿੰਦਰਪਾਲ ਸਿੰਘ ਸੇਵਾਮੁਕਤ ਵੀ ਹੋ ਚੁੱਕਾ ਸੀ ਅੱਜ ਸਵੇਰੇ ਕਰੀਬ ਢਾਈ ਕੁ ਵਜੇ ਜਦੋਂ ਉਸ ਨੂੰ ਦਿੱਕਤ ਮਹਿਸੂਸ ਹੋਈ ਤਾਂ ਉਸ ਨੇ ਗੋਲੀ ਜੀਭ ਹੇਠਾਂ ਰੱਖ ਲਈ ਜੋ ਕਾਰਗਰ ਸਾਬਤ ਨਾ ਹੋ ਸਕੀ। ਨਰਿੰਦਰਪਾਲ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਰਿੰਦਰਪਾਲ ਸਿੰਘ ਦੇ ਜੁਆਈ ਦੀ ਮੌਤ ਹੋ ਗਈ ਸੀ ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਉਨ੍ਹਾਂ ਦੱਸਿਆ ਕਿ ਉਮਰ ਕੈਦ ਅਤੇ ਜੁਆਈ ਦੀ ਮੌਤ ਦੇ ਗਮ ਨੇ ਉਸ ਨੂੰ ਐਸਾ ਝੰਜੋੜਿਆ ਕਿ ਉਹ ਇਸ ਜਹਾਨ ਤੋਂ ਸਦਾ ਲਈ ਰਿਹਾਈ ਪਾ ਗਿਆ। (Central Jail)