ASI ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਵੀ ਬਰਾਮਦ

(ਸੱਚ ਕਹੂੰ ਨਿਊਜ਼) ਸ੍ਰੀ ਮੁਕਤਸਰ ਸਾਹਿਬ  ਸ੍ਰੀ ਮੁਕਤਸਰ ਸਾਹਿਬ ‘ਚ ਇੱਕ ਸਹਾਇਕ ਥਾਣੇਦਾਰ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਥਾਣਾ ਲੰਬੀ ਦੀ ਪੁਲਿਸ ਨੇ ਇਕ ਵਿਅਕਤੀ (Suicide ) ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਵਪ੍ਰੀਤ ਸਿੰਘ ਵਾਸੀ ਮੋਹਲਾਂ ਨੇ ਦੱਸਿਆ ਕਿ ਉਸ ਦਾ ਪਿਤਾ ਗੁਰਪਾਲ ਸਿੰਘ ਪੰਜਾਬ ਪੁਲਿਸ ਵਿੱਚ ਸਹਾਇਕ ਥਾਣੇਦਾਰ ਸੀ। ਕਾਫੀ ਸਮੇਂ ਤੋਂ ਉਹ ਥਾਣਾ ਲੰਬੀ ਵਿੱਚ ਬਤੌਰ ਸੇਵਾਦਾਰ ਮੱਲਖਾਨਾ ਲੱਗਾ ਹੋਇਆ ਸੀ।

ਇਹ ਵੀ ਪੜ੍ਹੋ : ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੀ ਬਦਲੇਗੀ ਨੁਹਾਰ

ਉਸ ਨੇ ਦੱਸਿਆ ਕਿ 6 ਅਗਸਤ ਨੂੰ ਉਸ ਦਾ ਪਿਤਾ ਗੁਰਪਾਲ ਸਿੰਘ ਆਪਣੀ ਡਿਊਟੀ ‘ਤੇ ਥਾਣਾ ਲੰਬੀ ਵਿਖੇ ਆਇਆ ਹੋਇਆ ਸੀ ਅਤੇ ਮੈਨੂੰ ਸਵੇਰੇ 5:40 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਪਿਤਾ ਗੁਰਪਾਲ ਸਿੰਘ ਨੇ ਥਾਣਾ ਲੰਬੀ ਦੇ ਰਿਹਾਇਸ਼ੀ ਕੁਆਰਟਰ ‘ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ ਹੈ। ਜਿਸ ਤੋਂ ਬਾਅਦ ਉਹ ਅਤੇ ਉਸ ਦਾ ਚਾਚਾ ਥਾਣਾ ਲੰਬੀ ਵਿਖੇ ਪੁੱਜੇ ਅਤੇ ਐਸਐਚਓ ਸਵਰਨ ਸਿੰਘ ਨਾਲ ਆਪਣੇ ਪਿਤਾ ਦੇ ਕੁਆਰਟਰ ਵਿੱਚ ਚਲੇ ਗਏ। ਉਸ ਦੇ ਪਿਤਾ ਗੁਰਪਾਲ ਸਿੰਘ ਦੀ ਲਾਸ਼ ਕਮਰੇ ਦੇ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਨੇ ਇੱਕ ਸੁਸਾਇਟ ਨੋਟ ਵੀ ਛੱਡਿਆ ਹੈ ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here