ਅਸ਼ਵਨੀ ਕੁਮਾਰ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ

Ashwani-Kumar-696x428

ਅਸ਼ਵਨੀ ਕੁਮਾਰ (Ashwani Kumar ) ਨੇ ਕਾਂਗਰਸ ਤੋਂ ਦਿੱਤਾ ਅਸਤੀਫਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਿਨੀ ਕੁਮਾਰ (Ashwani Kumar) ਨੇ 46 ਸਾਲ ਪਾਰਟੀ ਨਾਲ ਜੁੜੇ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਕੁਮਾਰ ਨੇ ਕਾਂਗਰ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਉਹ ਮੌਜ਼ੂਦਾ ਹਾਲਾਤਾਂ ’ਚ ਦੇਸ਼ ਦੀ ਸਬ ਤੋਂ ਪੁਰਾਣੀ ਪਾਰਟੀ ਦੇ ਨਾਲ ਨਹੀਂ ਰਹਿ ਸਕਦੇ। ਉਨਾਂ ਨੇ ਆਪਣੇ ਸੰਖੇਪ ਪੱਤਰ ’ਚ ਕਿਹਾ, ਮਾਮਲੇ ’ਤੇ ਵਿਚਾਰ ਕਰਨ ਤੋਂ ਬਾਅਦ ਮੈਂ ਸਿੱਟਾ ਕੱਢਿਆ ਹੈ ਕਿ ਵਰਤਮਾਨ ਹਾਲਾਤਾਂ ’ਚ ਆਪਣੀ ਮਰਿਆਦਾ ਅਨੁਸਾਰ ਮੈਂ ਪਾਰਟੀ ਦੇ ਬਾਹਰ ਦੇਸ਼ ਦੀ ਸੇਵਾ ਕਰ ਸਕਦਾ ਹਾਂ। ਉਨਾਂ ਕਿਹਾ, “ਮੈਂ 46 ਸਾਲਾਂ ਦੇ ਲੰਮੇ ਜੁੜਾਵ ਤੋਂ ਬਾਅਦ ਪਾਰਟੀ ਛੱਡ ਰਿਹਾ ਹਾਂ ਅਤੇ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਉਦਾਰ ਜਮਹੂਰੀਅਤ ਦੇ ਵਾਅਦੇ ‘ਤੇ ਅਧਾਰ ਤੇ ਪਰਿਵਰਤਨਸ਼ੀਲ ਲੀਡਰਸ਼ਿਪ ਦੇ ਵਿਚਾਰ ਤੋਂ ਪ੍ਰੇਰਿਤ ਜਨਤਕ ਹਿੱਤਾਂ ਨੂੰ ਸਰਗਰਮ ਤੌਰ ’ਤੇ ਅੱਗੇ ਵਧਾਉਣ ਦੀ ਉਮੀਦ ਕਰਦਾ ਹਾਂ।

ਕੀ ਹੈ ਮਾਮਲਾ

ਕੁਮਾਰ ਕਥਿਤ ਤੌਰ ‘ਤੇ ਪਾਰਟੀ ਦੀ ਮੁੜ ਖੜਾ ਕਰਨ ਵਿੱਚ ਅਸਫਲ ਰਹਿਣ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਕਾਂਗਰਸ ਛੱਡਣ ਲਈ ਹਾਲਾਤ ਪੈਦਾ ਕਰਨ ਲਈ ਪਾਰਟੀ ਲੀਡਰਸ਼ਿਪ ਤੋਂ ਨਾਖੁਸ਼ ਸਨ। ਉਨ੍ਹਾਂ ਦਾ ਅਸਤੀਫਾ ਪੰਜਾਬ ਸਮੇਤ ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਇਆ ਹੈ। ਖਾਸ ਤੌਰ ‘ਤੇ, ਕੁਮਾਰ ਨੂੰ 1991 ਵਿੱਚ 37 ਸਾਲ ਦੀ ਉਮਰ ਵਿੱਚ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਐਡੀਸ਼ਨਲ ਸਾਲਿਸਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ