ਇੱਕ ਸੰਤ… ਜਿਨ੍ਹਾਂ ਦੇ ਬਚਨਾਂ, ਪ੍ਰਵਚਨਾਂ, ਗੀਤਾਂ, ਭਜਨਾਂ ਵਿੱਚ ਨਸ਼ਿਆਂ ’ਤੇ ਪ੍ਰਹਾਰ

Latest Haryanvi Song

42 ਮਿਲੀਅਨ ਤੋਂ ਵੱਧ ਲੋਕ ਵੇਖ ਤੇ ਸੁਣ ਚੁੱਕੇ ਹਨ

  • ਆਸ਼ੀਰਵਾਦ ਮਾਂਓ ਕਾ ਗੀਤ ਨੇ ਮੀਡੀਆ, ਸੋਸ਼ਲ ਮੀਡੀਆ ਸਮੇਤ ਹਰ ਪਲੇਟਫਾਰਮ ’ਤੇ ਪਾ ਰੱਖੀਆਂ ਹਨ ਧੁੰਮਾਂ 

(ਸੰਜੇ ਕੁਮਾਰ ਮਹਿਰਾ) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਦੇ ਗੱਦੀਨਸ਼ੀਨੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਨੀਆਂ ਦੇ ਪਹਿਲੇ ਅਜਿਹੇ ਸੰਤ ਹਨ ਜੋ ਸ਼ਬਦਾਂ, ਪ੍ਰਵਚਨਾਂ, ਗੀਤਾਂ ਅਤੇ ਭਜਨਾਂ ਰਾਹੀਂ ਨਸ਼ਿਆਂ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ। ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਖੁਸ਼ਹਾਲ ਜੀਵਨ ਜਿਊਣ ਵੱਲ ਵਧਣ ਦਾ ਸੱਦਾ ਦਿੱਤਾ ਹੈ। ਐਤਵਾਰ ਨੂੰ ਪੂਜਨੀਕ ਗੁਰੂ ਜੀ ਨੇ ਜਦੋਂ ‘ਆਸ਼ੀਰਵਾਦ ਮਾਂਓ ਕਾ’ ਗੀਤ ਲਾਂਚ ਕੀਤਾ, ਤਾਂ ਇਹ ਪਲਾਂ ਵਿੱਚ ਹੀ ਯੂਟਿਊਬ ‘ਤੇ ਹਿੱਟ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਇਸ ਭਜਨ ਨੂੰ 42 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।

ਇਹ ਇੱਕ ਕੌੜਾ ਸੱਚ ਹੈ ਕਿ 21ਵੀਂ ਸਦੀ ਵਿੱਚ ਬਹੁਤੇ ਨੌਜਵਾਨ ਨਸ਼ਿਆਂ ਦੇ ਆਦੀ ਹਨ। ਵੱਖ-ਵੱਖ ਕਿਸਮ ਦੇ ਨਸ਼ੇ ਹਨ. ਕਿਤੇ ਸ਼ਰਾਬ ਤਾਂ ਕਿਤੇ ਸੁ੍ੱਕੇ ਨਸ਼ਿਆਂ ’ਚ ਨੌਜਵਾਨ ਡੁੱਬੇ ਹੋਏ ਹਨ। ਇੱਕ ਤਰ੍ਹਾਂ ਨਾਲ ਆਪਣੇ ਸੱਭਿਆਚਾਰ ਤੋਂ ਦੂਰ ਹੋ ਕੇ ਪੱਛਮੀ ਸੱਭਿਆਚਾਰ ਨੂੰ ਅਪਣਾਉਣ ਵਾਲੀ ਨੌਜਵਾਨ ਪੀਡ਼੍ਹੀ ਨੂੰ ਪੂਜਨੀਕ ਗੁਰੂ ਜੀ ਵਾਪਸ ਆਪਣੇ ਸੱਭਿਆਚਾਰ ਨਾਲ ਜੋਡ਼ਨ ’ਚ ਜੁਟੇ ਹੋਏ ਹਨ। । ਇਨ੍ਹੀਂ ਦਿਨੀਂ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਇੱਕ ਤਰ੍ਹਾਂ ਦਾ ਵਿਸ਼ਵ ਵਿਆਪੀ ਅਭਿਆਨ ਚਲਾ ਰਹੇ ਹਨ। ਪੂਰੀ ਦੁਨੀਆ ’ਚ ਉਨ੍ਹਾਂ ਦੇ ਬਚਨਾਂ, ਗੀਤਾਂ, ਭਜਨਾਂ (‘ਆਸ਼ੀਰਵਾਦ ਮਾਂਓ ਕਾ) ਦਾ ਪ੍ਰਸਾਰਣ ਹੋ ਰਿਹਾ ਹੈ। ਇਨ੍ਹਾਂ ਰਾਹੀਂ ਦੁਨੀਆ ਭਰ ਦੇ ਲੋਕ ਉਨ੍ਹਾਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਰਹੇ ਹਨ।

ਪੂਜਨੀਕ ਗੁਰੂ ਜੀ ਦੇ ਸੱਦੇ ਅਤੇ ਅਭਿਆਨ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੀ ਅੱਗੇ ਵਧਾ ਰਹੀ ਹੈ। ਸਮਾਜ ਵਿੱਚ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਉਹ ਆਨਲਾਈਨ ਗੁਰੂਕੁਲ ਨਾਲ ਜੋੜ ਰਹੇ ਹਨ। ਨਸ਼ਿਆਂ ਕਾਰਨ ਘਰਾਂ ‘ਚ ਫੈਲੀ ਅਸ਼ਾਂਤੀ, ਝਗੜੇ 5-10 ਮਿੰਟਾਂ ‘ਚ ਹੀ ਦੂਰ ਹੋ ਰਹੇ ਹਨ। ਰਾਮ-ਨਾਮ ਦੀ ਦਵਾਈ ਨਾਲ ਪੂਜਨੀਕ ਗੁਰੂ ਜੀ ਨਸ਼ਿਆਂ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਸਰਵਜਨਿਕ ਜੀਵਨ ’ਚ ਸਨਮਾਨ ਦਿਵਾ ਰਹੇ ਹਨ। ਲੋਕ ਨਸ਼ਿਆਂ ਤੋਂ ਤੌਬਾ ਕਰਕੇ ਆਪਣੇ ਘਰ-ਪਰਿਵਾਰ ’ਚ ਖੁਸੀਆਂ ਦਾ ਮਾਹੌਲ ਬਣ ਰਹੇ ਹਨ।

ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਦਾ ਬੀੜਾ ਲੈ ਕੇ ਚੱਲ ਰਹੇ ਪੂਜਨੀਕ ਗੁਰੂ ਜੀ ਇਸ ਵਾਰ ਆਪਣੇ ਨਵੇਂ ਗੀਤ ‘ਆਸ਼ੀਰਵਾਦ ਮਾਂਓ ਕਾ’ ਵਿੱਚ ਸਰਪੰਚਾਂ ਨੂੰ ਇਸ ਮੁਹਿੰਮ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ ਹੈ। ਗੁਰੂ ਜੀ ਨੇ ਇਸ ਗੀਤ ਨੂੰ ਠੇਠ ਹਰਿਆਣਵੀ ਭਾਸ਼ਾ ਵਿੱਚ ਗਾ ਕੇ ਆਪਣੀ ਆਵਾਜ਼ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਹੈ। ਪੂਜਨੀਕ ਗੁਰੂ ਜੀ ਦੇ ਗੀਤ ਦਾ ਹਰ ਸ਼ਬਦ ਬਹੁਤ ਮਹੱਤਵ ਰੱਖਦਾ ਹੈ। ਖਾਸ ਗੱਲ ਇਹ ਹੈ ਕਿ ਪੂਜਨੀਕ ਗੁਰੂ ਜੀ ਨੇ ਗੀਤ ਵਿੱਚ ਪਰਿਵਾਰ ਨੂੰ ਭਾਵੁਕਤਾ ਨਾਲ ਵੀ ਜੋੜਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here