ਪਿਛਲੇ ਕਈ ਦਿਨਾਂ ਤੋਂ ਚੋਰਾਂ ਨੇ ਦੁਕਾਨਦਾਰਾਂ ਦੀ ਉੱਡਾ ਰੱਖੀ ਸੀ ਨੀਂਦ (Thefts)
- ਚੋਰਾਂ ਨੇ ਵਪਾਰੀਆਂ ਦੀ ਨੀਂਦ ਹਰਾਮ ਕਰ ਰੱਖੀ ਹੈ : ਪਵਨ ਗੁੱਜਰਾਂ
- ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ : ਰਜਿੰਦਰ ਦੀਪਾ
- ਵੱਖ-ਵੱਖ ਏਰੀਆ ‘ਚ ਚੈਕਿੰਗ ਜਾਰੀ, ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ : ਥਾਣਾ ਮੁਖੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਵਿਖੇ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੀਆਂ ਕਈ ਦੁਕਾਨਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਦੁਖੀ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਰੋਸ ਜ਼ਾਹਿਰ ਕਰਦਿਆਂ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ (Thefts) ਕਿ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਆਏ ਦਿਨ ਹੋ ਰਹੀਆਂ ਚੋਰੀਆਂ ਨੂੰ ਠੱਲ੍ਹ ਪਏ ਸਕੇ। ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਥਾਣਾ ਮੁਖੀ ਨੂੰ ਬਦਲ ਕੇ ਨਵੇਂ ਥਾਣਾ ਮੁਖੀ ਨੂੰ ਲਾਇਆ ਗਿਆ ਹੈ, ਨਵੇਂ ਥਾਣਾ ਮੁਖੀ ਵੱਲੋਂ ਆਉਂਦੇ ਸਾਰ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਅਰੰਭਦੇ ਹੋਏ 10 ਦੇ ਕਰੀਬ ਮੁਕੱਦਮੇ ਦਰਜ ਕੀਤੇ ਗਏ। ਜਿਨ੍ਹਾਂ ਵਿੱਚ ਚੋਰ ਅਤੇ ਨਸ਼ਾ ਤਸਕਰ ਸ਼ਾਮਲ ਹਨ।
ਹੁਣ ਪਿਛਲੇ ਦੋ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਤੋਂ ਕੁਝ ਰਾਹਤ ਨਜ਼ਰ ਜ਼ਰੂਰ ਆ ਰਹੀ। ਪੁਲਿਸ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਮਾਰਕੀਟਾਂ ਦੇ ਵਿਚ ਚੌਕੀਦਾਰ ਨਹੀਂ ਹਨ ਉਨ੍ਹਾਂ ‘ਚ ਦੁਕਾਨਦਾਰਾਂ ਨੂੰ ਚੌਂਕੀਦਾਰ ਰੱਖਣ ਲਈ ਆਖਿਆ ਗਿਆ ਹੈ ਅਤੇ ਪੁਲਿਸ ਵੱਲੋਂ ਰਾਤ ਸਮੇਂ ਕੀਤੀ ਜਾਂ ਰਹੀ ਗਸਤ ਨੂੰ ਤੇਜ ਕਰ ਦਿੱਤਾ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਕੁਝ ਚੋਰ ਉਨ੍ਹਾਂ ਵੱਲੋਂ ਫੜ ਲਏ ਗਏ ਹਨ ਅਤੇ ਕੁਝ ਚੋਰ ਉਨ੍ਹਾਂ ਵੱਲੋਂ ਟਰੇਸ ਕਰ ਲਏ ਗਏ ਹਨ ਜਿਨ੍ਹਾਂ ਨੂੰ ਉਹ ਬਹੁਤ ਜਲਦ ਕਾਬੂ ਕਰ ਲੈਣਗੇ।
ਚੋਰਾਂ ਨੇ ਵਪਾਰੀਆਂ ਦੀ ਕਰ ਰੱਖੀ ਹੈ ਨੀਂਦ ਹਰਾਮ : ਪਵਨ ਗੁੱਜਰਾਂ
ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਸਬੰਧੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਸੁਨਾਮ ਯੂਨਿਟ ਦੇ ਪ੍ਰਧਾਨ ਪਵਨ ਗੁੱਜਰਾਂ ਨੇ ਆਖਿਆ ਕਿ ਹੁਣ ਪਿਛਲੇ ਦੋ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਤੋਂ ਕੁਝ ਰਾਹਤ ਜ਼ਰੂਰ ਨਜ਼ਰ ਆ ਰਹੀ ਹੈ ਪ੍ਰੰਤੂ ਉਸ ਤੋਂ ਪਹਿਲਾਂ ਚੋਰਾਂ ਵੱਲੋਂ ਸ਼ਹਿਰ ਅੰਦਰ ਅੰਤਕ ਮਚਾਇਆ ਹੋਇਆ ਸੀ। ਪਵਨ ਗੁੱਜਰਾਂ ਨੇ ਕਿਹਾ ਕੇ ਚੋਰਾਂ ਨੇ ਵਪਾਰੀਆਂ ਦੀ ਨੀਂਦ ਹਰਾਮ ਕਰ ਰੱਖੀ ਹੈ। ਉਨ੍ਹਾਂ ਕਿਹਾ ਕਿ ਦਿਨ ਭਰ ਦਾ ਥੱਕਿਆ ਹੋਇਆ ਦੁਕਾਨਦਾਰ ਘਰ ਜਾ ਕੇ ਚੈਨ ਨਾਲ ਸੋਂ ਵੀਂ ਨਹੀਂ ਸਕਦਾ। ਕਿਉਂਕਿ ਜਦੋਂ ਰਾਤ ਨੂੰ ਘਰ ਜਾ ਕੇ ਵਪਾਰੀ ਸੌਂਦਾ ਹੈ ਤਾਂ ਉਸਦੇ ਖਿਆਲਾਂ ਵਿੱਚ ਇਹ ਹੀ ਰਹਿੰਦਾ ਕਿ ਜਦੋਂ ਉਹ ਸਵੇਰੇ ਦੁਕਾਨ ਤੇ ਜਾਵੇਗਾ ਤਾਂ ਉਸ ਦੀ ਦੁਕਾਨ ਦੇ ਜਿੰਦਰੇ ਸਹੀ ਸਲਾਮਤ ਹੋਣਗੇ ਜਾਂ ਨਹੀ।
ਉਨ੍ਹਾਂ ਕਿਹਾ ਕਿ ਇਕ ਤਾਂ ਪਹਿਲਾਂ ਹੀ ਵਪਾਰੀ ਤੰਗੀ-ਮੰਦੀ ਨਾਲ ਜੂਝ ਰਿਹਾ ਹੈ। ਹੁਣ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨਾਲ ਵਪਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਹ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਨ ਕੇ ਪੁਲਿਸ ਮਾੜੇ ਅਨਸਰਾਂ ਤੇ ਨਕੇਲ ਕਸੇ ਤਾਂ ਜੋ ਵਪਾਰੀ ਅਤੇ ਦੁਕਾਨਦਾਰਾਂ ਨੂੰ ਸੁੱਖ ਦਾ ਸਾਹ ਆਂ ਸਕੇ।
ਲੁੱਟਖੋਹ ਤੇ ਚੋਰੀਆਂ ਦੀ ਜੜ੍ਹ ਹੈ ਨਸ਼ਾ : ਰਾਜਿੰਦਰ ਦੀਪਾ (Thefts)
- ਖ਼ਰਾਬ ਪਏ ਸੀਸੀਟੀਵੀ ਕੈਮਰਿਆਂ ਨੂੰ ਠੀਕ ਕਰਾਉਣ ਦੀ ਕੀਤੀ ਮੰਗ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਸੁਨਾਮ ਦੇ ਇੰਚਾਰਜ਼ ਰਾਜਿੰਦਰ ਦੀਪਾ ਨੇ ਸੁਨਾਮ ਸ਼ਹਿਰ ਅੰਦਰ ਹੋ ਰਹੀਆਂ ਲਗਾਤਾਰ ਚੋਰੀਆਂ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਲੁੱਟ-ਖੋਹ ਅਤੇ ਚੋਰੀਆਂ ਦੀ ਅਸਲ ਜੜ੍ਹ ਨਸ਼ਾ ਹੈ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮਾੜੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਨਸ਼ਿਆਂ ਦੇ ਖਾਤਮੇ ਲਈ ਠੋਸ ਕਦਮ ਚੁੱਕੇ। ਗੱਲਬਾਤ ਕਰਦਿਆਂ ਅਕਾਲੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਅੰਦਰ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕਾਂ ਨੂੰ ਆਪਣੇ ਮਾਲ ਅਤੇ ਜਾਨ ਦੀ ਚਿੰਤਾ ਸਤਾ ਰਹੀ ਹੈ। ਚੋਰ ਬੇਖੌਫ਼ ਹੋ ਕੇ ਦਿਨ ਅਤੇ ਰਾਤਾਂ ਨੂੰ ਦੁਕਾਨਾਂ ਵਿੱਚ ਸੰਨ੍ਹ ਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ, ਉਂਜ ਉਨ੍ਹਾਂ ਪਿਛਲੇ ਦੋ ਤਿੰਨ ਦਿਨਾਂ ਤੋਂ ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਵੱਲੋਂ ਚੋਰਾਂ, ਝਪਟਮਾਰਾਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਨੂੰ ਲੋਕ ਹਿਤੈਸ਼ੀ ਕਰਾਰ ਦਿੱਤਾ। ਅਕਾਲੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਜਾਨਮਾਲ ਦੀ ਰਾਖੀ ਲਈ ਖੁਦ ਵੀ ਅੱਗੇ ਆਉਣ ਦੀ ਲੋੜ ਹੈ, ਉਨ੍ਹਾਂ ਸ਼ਹਿਰ ਦੀਆਂ ਵਪਾਰਕ ਤੇ ਸਮਾਜਿਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਸ਼ਹਿਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਠੀਕ ਨਹੀਂ ਕਰਵਾਉਂਦੇ ਤਾਂ ਅਜਿਹੇ ਹਾਲਾਤਾਂ ਵਿੱਚ ਦੁਕਾਨਦਾਰਾਂ ਖ਼ੁਦ ਉਪਰਾਲਾ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪੱਖੀ ਕਾਰਜ਼ ਲਈ ਉਹ ਖ਼ੁਦ ਵੀ ਵਪਾਰਕ ਐਸੋਸੀਏਸ਼ਨਾ ਨਾਲ ਸੰਪਰਕ ਕਰਨਗੇ । ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਬਾਜ਼ਾਰਾਂ ਵਿੱਚ ਚੌਕੀਦਾਰ ਰੱਖਣੇ ਚਾਹੀਦੇ ਹਨ ਜਿਸ ਤੋਂ ਬਾਅਦ ਸ਼ਹਿਰੀਆਂ ਨੂੰ ਇੱਕ ਕਮੇਟੀ ਦਾ ਗਠਨ ਕਰਕੇ ਲੋਕਾਂ ਦੀ ਸੁਰੱਖਿਆ ਲਈ ਰਾਤ ਸਮੇਂ ਪੁਲਿਸ ਅਤੇ ਚੌਕੀਦਾਰਾਂ ਦੀ ਡਿਊਟੀ ਨੂੰ ਚੈੱਕ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਪੁਲਿਸ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਲੋਕ ਅਰਾਮ ਦੀ ਜ਼ਿੰਦਗੀ ਜੀਅ ਸਕਣ।
ਵੱਖ-ਵੱਖ ਏਰੀਆ ‘ਚ ਚੈਕਿੰਗ ਜਾਰੀ, ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ : ਦੀਪਇੰਦਰਪਾਲ ਜੇਜੀ
ਪਿਛਲੇ ਸਮੇਂ ਦੌਰਾਨ ਸ਼ਹਿਰ ਵਿੱਚ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸਨੂੰ ਲੈ ਕੇ ਨਵੇਂ ਆਏ ਥਾਣਾ ਮੁਖੀ ਵੱਲੋਂ ਲਗਾਤਾਰ ਟੀਮਾਂ ਬਣਾ ਕੇ ਰੇਡ ਕੀਤੀਆਂ ਜਾ ਰਹੀਆਂ ਹਨ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੇ ਵਿੱਚ 9 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਚੋਰੀ ਦੀ ਵਾਰਦਾਤਾਂ ਅਤੇ ਹੋਰ ਕੰਮਾਂ ਵਿੱਚ ਸ਼ਾਮਲ ਰਜਿਸਟਰਡ ਦੇ ਰਿਕਾਰਡ ਕਢਵਾ ਲਏ ਗਏ ਹਨ ਅਤੇ ਉਨ੍ਹਾਂ ਵੱਲੋਂ ਹੋਰਾ ਨੂੰ ਵੀ ਟਰੇਸ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕੱਲੇ ਕੱਲੇ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਵੱਖ-ਵੱਖ ਟੀਮਾਂ ਬਣਾਕੇ ਵੱਖ-ਵੱਖ ਏਰੀਆ ਦੇ ਵਿਚ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਾ ਜਾਵੇ। (Thefts)
ਇੰਸਪੈਕਟਰ ਦੀਪਇੰਦਰਪਾਲ ਜੇਜੀ ਨੇ ਦੱਸਿਆ ਕਿ ਜ਼ਿਆਦਾਤਰ ਚੋਰੀ ਦੀ ਵਾਰਦਾਤਾਂ ਦੇ ਵਿੱਚ ਨਸ਼ੇੜੀ ਹੁੰਦੇ ਹਨ ਅਤੇ ਉਨ੍ਹਾਂ ਵੱਲੋਂ ਨਸ਼ੇ ਦੇ ਖਾਤਮੇ ਲਈ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਬਲਿਕ ਦਾ ਕਾਫੀ ਸਹਿਯੋਗ ਮਿਲ ਰਿਹਾ ਹੈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਕੱਠੇ ਹੋ ਕੇ ਚੌਕੀਦਾਰ ਰੱਖੇ ਜਾਣ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪੂਰੀ ਤਨਦੇਹੀ ਲਾਅ ਐਂਡ ਆਰਡਰ ਨੂੰ ਸਹੀ ਕਰਨ ਲਈ ਵਚਨਬੱਧ ਹਨ।