Arya Group: ‘ਆਰੀਆ ਗਰੁੱਪ’ ਵੱਲੋਂ ਕਿੰਨੂਆਂ ਦੇ ਛਿਲਕਿਆਂ ਦਾ ਵਾਤਾਵਰਨ ਪੱਖੀ ਨਿਬੇੜਾ

Arya Group
Arya Group: ‘ਆਰੀਆ ਗਰੁੱਪ’ ਵੱਲੋਂ ਕਿੰਨੂਆਂ ਦੇ ਛਿਲਕਿਆਂ ਦਾ ਵਾਤਾਵਰਨ ਪੱਖੀ ਨਿਬੇੜਾ

Arya Group: ਕਿੰਨੂ ਦੇ ਛਿੱਲਕਿਆਂ ਤੋਂ ਬਣਿਆ ਬਾਇਓ ਐਂਜਾਈਮ ਬੁੱਢੇ ਨਾਲੇ ਦੀ ਸਫ਼ਾਈ ’ਚ ਪਾਏਗਾ ਵਿਸ਼ੇਸ਼ ਯੋਗਦਾਨ

Arya Group: ਲੁਧਿਆਣਾ (ਜਸਵੀਰ ਸਿੰਘ ਗਹਿਲ)। ਫਾੜੀਆਂ ਨੂੰ ਕੱਢ ਲੈਣ ਤੋਂ ਬਾਅਦ ਆਮ ਤੌਰ ’ਤੇ ਕਿੰਨੂਆਂ ਦੇ ਛਿਲਕਿਆਂ ਨੂੰ ਬੇਕਾਰ ਹੀ ਸਮਝਿਆ ਜਾਂਦਾ ਹੈ ਪਰ ਆਰੀਆ ਸਮੂਹ ਦੇ ਉਪਰਾਲੇ ਨਾਲ ਸ਼ਾਇਦ ਬੇਕਾਰ ਛਿਲਕਿਆਂ ਦਾ ਮੁੱਲ ਪਏਗਾ ਇਹ ਪਹਿਲ ਸਮੂਹ ਵੱਲੋਂ ਪ੍ਰਧਾਨ ਰਾਕੇਸ਼ ਜੈਨ ਦੇ ਮਾਰਗਦਰਸ਼ਨ ਨਾਲ ਕੀਤੀ ਹੈ ਜੋ ਵਿਸ਼ਵ ਪਾਣੀ ਦਿਵਸ ਮੌਕੇ ਪਲੀਤ ਹੋ ਰਹੇ ਪਾਣੀ ਦੇ ਸ਼ੁੱਧੀਕਰਨ ’ਚ ਕਾਰਗਾਰ ਸਾਬਤ ਹੋ ਸਕਦੀ ਹੈ। Ludhiana News

ਵਿਸ਼ਵ ਪਾਣੀ ਦਿਵਸ ਸੰਯੁਕਤ ਰਾਸ਼ਟਰ ਦੁਆਰਾ ਵਿਸ਼ਵ ਪੱਧਰ ’ਤੇ ਪਾਣੀ ਦੀਆਂ ਸਮੱਸਿਆਵਾਂ ਨੂੰ ਹੱਲ ਤੇ ਪਾਣੀ ਦੀ ਮਹੱਤਤਾ ਤੇ ਪਾਣੀ ਦੇ ਸੰਸਾਧਨਾਂ ਦੇ ਪ੍ਰਬੰਧਨ ਲਈ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕੇ ਆਰੀਆ ਸਮੂਹ ਦੇ ਵੱਖ-ਵੱਖ ਸਕੂਲ, ਜਿਨ੍ਹਾਂ ਵਿੱਚ ਆਰ. ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਬੀ. ਸੀ. ਐੱਮ. ਆਰੀਆ, ਬੀ. ਸੀ. ਐੱਮ. ਇੰਟਰਨੈਸ਼ਨਲ, ਬੀ. ਸੀ. ਐੱਮ. ਲਲਤੋ ਸ਼ਾਮਲ ਹਨ, ਦੇ ਮੁਖੀਆਂ ਤੇ ਵਿਦਿਆਰਥੀਆਂ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀਆਂ ਤੇ ਪ੍ਰੋਜੈਕਟ ਕੋਆਰਡੀਨੇਟਰ ਡਾ. ਰਾਕੇਸ਼ ਸ਼ਾਰਦਾ, ਹਰਿਆਵਲ ਪੰਜਾਬ ਦੇ ਸੰਯੋਜਕ ਡਾ. ਪ੍ਰਵੀਨ ਤੇ ਹੋਰ ਖੋਜ ਸੰਸਥਾਵਾਂ ਨਾਲ ਮਿਲ ਕੇ ਕਿੰਨੂਆਂ ਦੇ ਛਿਲਕਿਆਂ ਤੋਂ ਐਂਜਾਈਮ ਤਿਆਰ ਕੀਤੇ ਹਨ, ਜਿਸ ਨਾਲ ਬੁੱਢੇ ਨਾਲੇ ਦੇ ਜਲ ਨੂੰ ਸਾਫ਼ ਕਰਨ ਵਿਚ ਮਦਦ ਮਿਲੇਗੀ। Arya Group

Read Also : Punjab school News: ਪੰਜਾਬ ਦੇ ਇਨ੍ਹਾਂ ਸਕੂਲ ਆ ਆਈ ਸ਼ਾਮਤ, ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ

ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਪੌਸ਼ਟਿਕ ਆਹਾਰ ਦੇ ਰੂਪ ਵਿੱਚ ਬੱਚਿਆਂ ਦੇ ਮਿਡ-ਡੇ-ਮੀਲ ਵਿੱਚ ਕਿੰਨੂਆ ਨੂੰ ਸ਼ਾਮਿਲ ਕੀਤੇ ਜਾਣ ’ਤੇ ਉਨ੍ਹਾਂ ਦੇ ਛਿਲਕੇ ਦਾ ਨਿਪਟਾਰਾ ਵਾਤਾਵਰਨ ਲਈ ਇੱਕ ਸਮੱਸਿਆ ਬਣ ਗਿਆ ਹੈ। ਜਿਸ ਨੂੰ ਉਹਨਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਕੰਮ ਵਿੱਚ ਲੈ ਕੇ ਨਾ ਸਿਰਫ ਛਿੱਲਕਿਆਂ ਦੇ ਨਿਬੇੜੇ ਦੀ ਚਿੰਤਾ ਘਟਾ ਦਿਤੀ ਹੈ, ਸਗੋਂ ਬੁੱਢੇ ਨਾਲ਼ੇ ਦੇ ਪ੍ਰਦੂਸ਼ਿਤ ਹੋਏ ਪਾਣੀ ਨੂੰ ਸ਼ੁੱਧ ਕਰਨ ਵਿੱਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਪਾਣੀ ਨਿਕਾਸ ਦੀ ਸਫਾਈ ਲਈ ਇਹ ਬਾਇਓ ਐਂਜਾਈਮ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹਨ।

Arya Group

ਇਨ੍ਹਾਂ ਸਾਰਿਆਂ ਸਕੂਲਾਂ ਦੇ ਲਗਭਗ 200 ਵਿਦਿਆਰਥੀਆਂ ਨੇ ਆਰ. ਐੱਸ. ਵਿੱਚ ਤਿਆਰ ਇੱਕ ਵਿਸ਼ੇਸ਼ ਲੈਬ ਵਿੱਚ 125 ਲੀਟਰ ਬਾਇਓ ਐਂਜਾਈਮ ਤਿਆਰ ਕੀਤੇ। ਡਾ. ਰਾਕੇਸ਼ ਸ਼ਾਰਦਾ, ਸ਼੍ਰੀ ਪ੍ਰਵੀਣ, ਸ਼੍ਰੀ ਚੰਦਰ ਗੰਭੀਰ, ਕਰਨਲ ਜੁਮੀਤ ਰਾਏ ਜੱਗਾ, ਵਿਨੋਦ ਮੌਲਾਨਾ ਅਤੇ ਹੋਰਾਂ ਦੇ ਮਾਰਗਦਰਸ਼ਨ ਵਿੱਚ ਕੱਢੀ ਗਈ ਰੈਲੀ ਦੇ ਦੌਰਾਨ ਵਿਦਿਆਰਥੀਆਂ ਨੇ ਆਪਣੇ ਨਾਅਰਿਆਂ ਨਾਲ ਪਾਣੀ ਦੀ ਮਹੱਤਤਾ ਅਤੇ ਉਸਦੀ ਸਮਝਦਾਰੀ ਨਾਲ ਵਰਤੋਂ ਲਈ ਜਾਗਰੂਕਤਾ ਵੀ ਪੈਦਾ ਕੀਤੀ ਤਾਂ ਜੋ ਇਸ ਸਮੂਹਿਕ ਯਤਨ ਨਾਲ ਜਨ -ਸਿਹਤ ਅਤੇ ਵਾਤਾਵਰਨ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।