ਸਾਡੇ ਨਾਲ ਸ਼ਾਮਲ

Follow us

10.5 C
Chandigarh
Saturday, January 31, 2026
More
    Home Breaking News Arvind Kejriw...

    Arvind Kejriwal: ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜੀ : ਆਪ

    Arvind Kejriwal
    ਫਾਈਲ ਫੋਟੋ।

    ਨਵੀਂ ਦਿੱਲੀ (ਏਜੰਸੀ)। ਆਮ ਆਦਮੀ ਪਾਰਟੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਗ੍ਰਿਫਤਾਰੀ ਤੋਂ ਬਾਅਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਿਹਤ ਤੇਜੀ ਨਾਲ ਵਿਗੜ ਰਹੀ ਹੈ। ਕੇਜਰੀਵਾਲ ਦੀ ਸਿਹਤ ’ਤੇ ਚਿੰਤਾ ਜਾਹਰ ਕਰਦਿਆਂ ਪਾਰਟੀ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਸਿਹਤ ‘ਬਹੁਤ ਹੀ ਚਿੰਤਾਜਨਕ’ ਹੈ ਕਿਉਂਕਿ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦਾ ਭਾਰ 8 ਕਿੱਲੋ ਘਟ ਗਿਆ ਹੈ। ‘ਮੁੱਖ ਮੰਤਰੀ ਦਾ ਲਗਾਤਾਰ ਭਾਰ ਘਟਣਾ, ਜਿਸ ਨੂੰ ਡਾਕਟਰਾਂ ਨੇ ਬਹੁਤ ਗੰਭੀਰ ਮੰਨਿਆ ਹੈ। (Arvind Kejriwal)

    ਅਰਵਿੰਦ ਕੇਜਰੀਵਾਲ ਦੀ ਸਿਹਤ ’ਚ ਗਿਰਾਵਟ ਦੇ ਮੂਲ ਕਾਰਨ ਨੂੰ ਸਮਝਣ ਤੇ ਹੱਲ ਕਰਨ ਲਈ ਤੁਰੰਤ ਤੇ ਪੂਰੀ ਤਰ੍ਹਾਂ ਡਾਕਟਰੀ ਮੁਲਾਂਕਣ ਦੀ ਜਰੂਰਤ ਨੂੰ ਦਰਸ਼ਾਉਂਦਾ ਹੈ’, ਆਪ ਦੇ ਮੁਖੀ ਨੂੰ ਐਨਫੋਰਸਮੈਂਟ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਡਾਇਰੈਕਟੋਰੇਟ ਨੇ 21 ਮਾਰਚ ਨੂੰ ਰੱਦ ਕੀਤੀ ਦਿੱਲੀ ਆਬਕਾਰੀ ਨੀਤੀ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਦੋਸ਼ਾਂ ’ਤੇ ਪਾਰਟੀ ਨੇ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਿਹਤ ਉਦੋਂ ਤੋਂ ਤੇਜੀ ਨਾਲ ਵਿਗੜ ਰਹੀ ਹੈ। (Arvind Kejriwal)

    ਗਿ੍ਰਫਤਾਰੀ ਦੇ ਸਮੇਂ ਉਨ੍ਹਾਂ ਦਾ ਵਜਨ 70 ਸੀ, 22 ਜੂਨ ਤੱਕ ਭਾਰ 62 ਤੱਕ ਆਇਆ | Arvind Kejriwal

    ‘ਆਪ’ ਮੁਤਾਬਕ ਗਿ੍ਰਫਤਾਰੀ ਦੇ ਸਮੇਂ ਦਿੱਲੀ ਦੇ ਮੁੱਖ ਮੰਤਰੀ ਦਾ ਵਜਨ 70 ਕਿੱਲੋ ਸੀ। 22 ਜੂਨ ਤੱਕ ਉਨ੍ਹਾਂ ਦਾ ਭਾਰ 62 ਕਿਲੋਗ੍ਰਾਮ ਰਹਿ ਗਿਆ। ‘ਆਪ’ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਦੀ ਹਾਲਤ ਨੂੰ ਵੇਖਦੇ ਹੋਏ ਏਮਜ ਦੇ ਮੈਡੀਕਲ ਬੋਰਡ ਨੇ ਕੇਜਰੀਵਾਲ ਦੀ ਖੁਰਾਕ ’ਚ ‘ਪਰਾਠਾ’ ਤੇ ‘ਪੁਰੀ’ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਅਰਵਿੰਦ ਕੇਜਰੀਵਾਲ ਦੇ ਲਗਾਤਾਰ ਘਟਦੇ ਵਜਨ ਦੇ ਮੱਦੇਨਜਰ ਕਈ ਜਾਂਚਾਂ ਦੀ ਲੋੜ ’ਤੇ ਜੋਰ ਦਿੰਦਿਆਂ ‘ਆਪ’ ਨੇ ਕਿਹਾ।

    ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਹਾਲੇ ਰਹਿਣ ਪਵੇਗਾ ਜੇਲ੍ਹ ’ਚ

    ‘ਅਸੀਂ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜਮਾਨਤ ਨੂੰ ਇੱਕ ਹਫਤੇ ਤੱਕ ਵਧਾਉਣ ਦੀ ਮੰਗ ਕੀਤੀ ਸੀ। ਕਿਉਂਕਿ ਉਦੋਂ ਵੀ ਸਾਨੂੰ ਡਰ ਸੀ ਕਿ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਲੋੜ ਹੈ। ਮੈਕਸ ਹਸਪਤਾਲ ਦੇ ਡਾਕਟਰਾਂ ਨੇ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਘਟਦੇ ਵਜਨ ਨੂੰ ਵੇਖਦੇ ਹੋਏ ਕਈ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਸੀ, ਹਾਲਾਂਕਿ, ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਆਦੇਸ਼ ’ਤੇ ਅੰਤਰਿਮ ਰੋਕ ਲਾ ਦਿੱਤੀ ਸੀ। (Arvind Kejriwal)

    LEAVE A REPLY

    Please enter your comment!
    Please enter your name here