ਪੰਜਾਬ ਪੁਲਿਸ ਨੇ ਕੀਤੀ ਸੁਰੱਖਿਆ ਵਧਾਉਣ ਦੀ ਸਿਫਾਰਿਸ਼, ਦਿੱਲੀ ਪੁਲਿਸ ਨੇ ਕੀਤੀ ਰੱਦ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਖਾਲਿਸਤਾਨੀ ਅੱਤਵਾਦੀਆਂ ਤੋਂ ਖਤਰਾ ਦੱਸਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਇਸ ਦੇ ਲਈ ਦਿੱਲੀ ਪੁਲਿਸ ਨੂੰ ਕੇਜਰੀਵਾਲ ਦੀ ਸੁਰੱਖਿਆ ਸਖਤ ਕਰਨ ਲਈ ਕਿਹਾ ਹੈ।
ਦਿੱਲੀ ਪੁਲਿਸ ਨੇ ਉਨ੍ਹਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਹੀ ਸਭ ਤੋਂ ਉੱਚ ਪੱਧਰ ਦੀ ਜੈਡ ਕੈਟਾਗਿਰੀ ਸਿਕਿਊਰਿਟੀ ਮਿਲੀ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਖਤਰੇ ਸਬੰਧੀ ਪੰਜਾਬ ਪੁਲਿਸ ਕੋਲ ਕੋਈ ਖੂਫੀਆ ਇਨਪੁਟ ਹਨ ਤਾ ਉਸ ਨੂੰ ਦੱਸਣ। ਦਿੱਲੀ ਪੁਲਿਸ ਤੇ ਕੇਂਦਰੀ ਏਜੰਸੀਆਂ ਨੂੰ ਕਾਰਵਾਈ ਕਰਨ ’ਚ ਮੱਦਦ ਮਿਲੇਗੀ। ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੀ ਪੇਸ਼ਕਸ਼ ਸਿੱਧੇ ਤੌਰ ’ਤੇ ਠੁਕਰਾ ਦਿੱਤੀ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਬਾਹਰ ਤੋਂ ਸੁਰੱਖਿਆ ਦੀ ਮੱਦਦ ਨਹੀਂ ਚਾਹੀਦੀ।
ਦਿੱਲੀ ਦੇ ਅਫਸਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ (Arvind Kejriwal) ਨੂੰ ਦਿੱਲੀ ਦੀ ਪੁਲਿਸ ਦੀ ਸਿਕਿਊਰਿਟੀ ਹੈ। ਉਨ੍ਹਾਂ ਨੂੰ ਕਾਫੀ ਪੁਲਿਸ ਕਰਮੀ ਦਿੱਤੇ ਹੋਏ ਹਨ। ਹਰ ਵੀਆਈਪੀ ਨੂੰ ਖਤਰੇ ਸਬੰਧੀ ਆਕਲਨ ਚੱਲਦਾ ਰਹਿੰਦਾ ਹੈ। ਜੇਕਰ ਲੋੜ ਪਈ ਤਾਂ ਉਨ੍ਹਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ। ਕੇਜਰੀਵਾਲ ਦੀ ਸੁਰੱਖਿਆ ਸਬੰਧੀ ਪੰਜਾਬ ਪੁਲਿਸ ਦੇ ਇੱਕ ਅਫਸਰ ਨੇ ਕਿਹਾ ਕਿ ਇਸ ਸਬੰਧੀ ਇੱਕ ਚਿੱਠੀ ਲਿਖੀ ਗਈ ਹੈ। ਜਿਸ ’ਚ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨੀ ਅੱਤਵਾਦੀਆਂ ਤੋਂ ਖਤਰੇ ਦੱਸਿਆ ਹੈ। ਇਹ ਚਿੱਠੀ ਕਦੋਂ ਲਿਖੀ ਗਈ ਇਸ ਸਬੰਧੀ ਉਨ੍ਹਾਂ ਕੁਝ ਨਹੀਂ ਕਿਹਾ। ਪੰਜਾਬ ਪੁਲਿਸ ਦੇ ਅਫਸਰ ਇਸ ਸਬੰਧੀ ਕਹਿਣ ਤੋਂ ਟਲ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ