Arunachal Pradesh Election Result 2024: ਨਵੀਂ ਦਿੱਲੀ (ਏਜੰਸੀ)। ਨਾਰਥ ਈਸਟ ਦੇ ਅਰੁਣਾਚਲ ਪ੍ਰਦੇਸ਼ ’ਚ ਇਸ ਵਾਰ ਫਿਰ ਭਾਜਪਾ ਦੀ ਸਰਕਾਰ ਬਣ ਸਕਦੀ ਹੈ। ਸੱਤਾ ’ਚ ਬਰਕਰਾਰ ਰਹਿਣ ’ਚ ਉਹ ਸਫ਼ਲ ਰਹਿ ਸਕਦੀ ਹੈ। ਅਜਿਹਾ ਹੁਣ ਤੱਕ ਦੇ ਰੁਝਾਨ ਸੰਕੇਤ ਦੇ ਰਹੇ ਹਨ। ਭਾਰਤੀ ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਭਾਜਪਾ 12 ਸੀਟਾਂ ’ਤੇ ਜਿੱਤ ਚੁੱਕੀ ਹੈ ਅਤੇ ਹੋਰ ਨੇ ਇੱਕ ਸੀਟ ’ਤੇ ਕਬਜ਼ਾ ਕੀਤਾ ਹੇ। ਫਿਲਹਾਲ 32 ਸੀਟਾਂ ’ਤੇ ਭਾਜਪਾ ਅੱਗੇ ਚੱਲ ਰਹੀ ਹੈ। ਐੱਨਪੀਆਈ ਛੇ, ਪੀਪੀਏ ਤਿੰਨ ਅਤੇ ਐੱਨਸੀਪੀ ਤਿੰਨ ’ਤੇ ਅੱਗੇ ਚੱਲ ਰਹੀ ਹੈ।
ਸਿੱਕਮ ਵਿਧਾਨ ਸਭਾ ਚੋਣਾਂ: ਐਸਕੇਐੱਮ ਕਲੀਨ ਸਵੀਕ ਵੱਲ ਵਧਦੀ ਹੋਈ
ਸੱਤਾਧਾਰੀ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) 32 ਮੈਂਬਰੀ ਸਿੱਕਮ ਵਿਧਾਨ ਸਭਾ ’ਚ 28 ਸੀਟਾਂ ’ਤੇ ਅੱਗੇ ਵਧਦੀ ਹੋਈ ਜਿੱਤ ਵੱਲ ਵਧ ਰਹੀ ਹੈ। ਇੱਥੇ ਐਤਵਾਰ ਨੂੰ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਮੁੱਖ ਵਿਰੋਧੀ ਪਾਰਟੀ ਸਿੱਕਮ ਡੈਮੋਕ੍ਰੇਟਿਕ ਫਰੰਟ (ਐੱਸਡੀਐੱਫ਼) ਸਿਰਫ਼ ਇੱਕ ਸੀਟ ’ਤੇ ਅੱਗੇ ਹੈ। ਮੁੱਖ ਮੰਤਰੀ ਤੇ ਐੱਸਕੇਐੱਮ ਸੁਪਰੀਮੋ ਪ੍ਰੇਮ ਸਿੰਘ ਤਮਾਂਗ, ਜੋ ਰੇਨਾਕ ਅਤੇ ਸੋਰੇਂਗ-ਚਾਕੁੰਗ ਸੀਟਾਂ ਤੋਂ ਚੋਣਾਂ ਲੜ ਰਹੇ ਹਨ, ਨੇ ਦੋਵਾਂ ਸੀਟਾਂ ’ਤੇ ਆਪਣੇ ਮੁਕਾਬਲੇਬਾਜ਼ਾਂ ’ਤੇ ਜ਼ੋਰਦਾਰ ਵਾਧਾ ਹਾਸਲ ਕੀਤਾ ਹੈ। ਤਮਾਂਗ ਦੀ ਪਤਨੀ ਕ੍ਰਿਸ਼ਨਾ ਕੁਮਾਰੀ ਵੀ ਐੱਸਕੇਐੱਮ ਦੀ ਟਿਕਟ ’ਤੇ ਨਾਮਚੀ-ਕਾਮਰਾਂਗ ਅਤੇ ਰਾਮਚੇਇਬੁੰਗ ’ਤੇ ਪਿੱਛੇ ਚੱਲ ਰਹੇ ਹਨ। ਐੱਸਡੀਐੱਫ਼ ਦੇ ਇੱਕ ਹੋਰ ਸਟਾਰ ਉਮੀਦਵਾਰ ਭਾਈਚੁੰਗ ਭੂਟਿਆ ਵੀ ਰਾਰਫੁੰਗ ਸੀਟ ਤੋਂ ਪਿੱਛੇ ਚੱਲ ਰਹੇ ਹਨ। ਸਾਬਕਾ ਭਾਰਤੀ ਫੁੱਟਬਾਲ ਕਪਤਾਨ ਭੂਟਿਆ ਨੇ ਪਿਛਲੀ ਨਵੰਬਰ ’ਚ ਆਪਣੀ ਹਮਰੋ ਸਿੱਕਮ ਪਾਰਟੀ ਦਾ ਚਾਮÇਲੰਗ ਦੀ ਐੱਸਡੀਐੱਫ ’ਚ ਰਲੇਵਾਂ ਕਰ ਦਿੱਤਾ ਸੀ।
Also Read : Train Accident: ਫਤਿਹਗੜ੍ਹ ਸਾਹਿਬ ’ਚ ਵੱਡਾ ਰੇਲ ਹਾਦਸਾ, 2 ਮਾਲ ਗੱਡੀਆਂ ਦੀ ਟੱਕਰ, ਇੰਜਣ ਪਲਟਿਆ
ਸਿਰਫ਼ ਇੱਕ ਸੀਟ ਜਿੱਥੋਂ ਐੱਸਡੀਐੱਫ਼ ਅੱਗੇ ਹੈ ਉਹ ਸ਼ਿਆਰੀ ਹੈ, ਜਿੱਥੇ ਉਸ ਦੇ ਉਮੀਦਵਾਰ ਤੇਨਜਿੰਗ ਨੋਰਬੂ ਲੰਥਾ ਲਗਾਤਾਰ ਅੱਗੇ ਚੱਲ ਰਹੇ ਹਨ। ਲੰਥਾ ਹਾਲ ਹੀ ’ਚ ਐਸਕੇਐਮ ਤੋਂ ਐਸਡੀਐਫ ’ਚ ਸ਼ਾਮਲ ਹੋਏ ਹਨ। ਐਸਕੇਐਮ ਦੇ ਨਾਲ ਗਜੋੜ ਤੋੜਨ ਤੋਂ ਬਾਅਦ ਇਕੱਲੀ ਚੋਣਾਂ ਲੜਨ ਵਾਲੀ ਭਾਜਪਾ ਉਨ੍ਹਾਂ ਸਾਰੀਆਂ ਸੀਟਾਂ ’ਤੇ ਪਿੱਛੇ ਚੱਲ ਰਹੀ ਹੈ, ਜਿਨ੍ਹਾਂ ’ਤੇ ਉਸ ਨੇ ਚੋਣਾਂ ਲੜੀਆਂ ਸਨ। ਕਾਂਗਰਸ ਅਤੇ ਸਿਟੀਜਨ ਐਕਸ਼ਨ ਪਾਰਟੀ-ਸਿੱਕਮ (ਸੀਏਪੀ-ਐੱਸ) ਵੀ ਕਾਫ਼ੀ ਪਿੱਛੇ ਚੱਲ ਰਹੀ ਹੈ। ਸਿੱਕਮ ਵਿਧਾਨ ਸਭਾ ਚੋਣਾਂ 19 ਅਪਰੈਲ ਨੂੰ ਹੋਈਆਂ ਸਨ।