ਸਦਨ ਦੀ ਕਾਰਵਾਈ 10 ਮਿੰਟਾਂ ਲਈ ਮੁਲਤਵੀਂ
ਨਵੀਂ ਦਿੱਲੀ: ਰਾਜ ਸਭਾ ‘ਚ ਸਦਨ ਦੇ ਆਗੂ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਪੱਸ਼ਟ ਕੀਤਾ ਕਿ ਕਰਨਾਟਕ ਦੇ ਜਿਸ ਰਿਪੋਰਟ ‘ਚ ਕਾਂਗਰਸ ਦੇ ਗੁਜਰਾਤ ਦੇ ਵਿਧਾਇਕ ਠਹਿਰੇ ਹੋਏ ਹਨ ਉੱਥੇ ਆਮਦਨ ਕਰ ਵਿਭਾਗ ਨੇ ਛਾਪਾ ਨਹੀਂ ਮਾਰਿਆ ਹੈ, ਸਗੋਂ ਕਰਨਾਟਕ ਦੇ ਇੱਕ ਮੰਤਰੀ ਤੇ ਉਨ੍ਹਾਂ ਦੇ 39 ਸਥਾਨਾਂ ‘ਤੇ ਛਾਪੇਮਾਰੀ ਕੀਤੀ ਗਈ ਹੈ
ਕਾਂਗਰਸ ਦੇ ਆਨੰਦ ਸ਼ਰਮਾ ਸਮੇਤ ਪਾਰਟੀ ਦੇ ਕਈ ਹੋਰ ਮੈਂਬਰਾਂ ਨੇ ਸਿਫ਼ਰ ਕਾਲ ਸ਼ੁਰੂ ਹੁੰਦੇ ਹੀ ਸਦਨ ‘ਚ ਇਸ ਮੁੱਦੇ ਨੂੰ ਚੁੱਕਿਆ ਤੇ ਨਾਅਰੇਬਾਜ਼ੀ ਕੀਤੀ ਸ਼ਰਮਾ ਨੇ ਦੋਸ਼ ਲਾਇਆ ਕਿ ਸਰਕਾਰ ਆਮਦਨ ਟੈਕਸ ਵਿਭਾਗ, ਇਨਫੋਰਸਮੈਂਟ ਡਾਇਰੈਕਟੋਰੇਟ ਤੇ ਕੇਂਦਰੀ ਜਾਂਚ ਬਿਊਰੋ ਦੀ ਦੁਰਵਰਤੋਂ ਕਰ ਰਹੀ ਹੈ
ਕਾਂਗਰਸ ਮੈਂਬਰਾਂ ਦੇ ਹੰਗਾਮੇ ਦੇ ਕਾਰਨ ਉਪ ਸਭਾਪਤੀ ਪੀ ਜੇ ਕੁਰੀਅਨ ਨੇ ਸਦਨ ਦੀ ਕਾਰਵਾਈ 10 ਮਿੰਟਾਂ ਲਈ ਮੁਲਤਵੀਂ ਕਰ ਦਿੱਤੀ ਨਾਅਰੇਬਾਜ਼ੀ ਦਰਮਿਆਨ ਜੇਤਲੀ ਨੇ ਕਿਹਾ ਕਿ ਆਮਦਨ ਟੈਕਸ ਵਿਭਾਗ ਨੇ ਕਰਨਾਟਕ ਦੇ ਇੱਕ ਮੰਤਰੀ ਦੇ ਘਰ ‘ਤੇ ਛਾਪਾ ਮਾਰਿਆ ਹੈ ਤੇ ਇਸ ਦੌਰਾਨ ਇਹ ਮੰਤਰੀ ਆਪਣੇ ਘਰ ‘ਚੋਂ ਨਿਕਲ ਕੇ ਉਸ ਰਿਪੋਰਟ ‘ਚ ਲੁਕ ਗਿਆ ਜਿੱਥੇ ਗੁਜਰਾਤ ਦੇ ਕਾਂਗਰਸ ਵਿਧਾਇਕਾਂ ਨੂੰ ਠਹਿਰਾਇਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।