ਕਰਨਾਟਕ ਦੇ ਊਰਜਾ ਮੰਤਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ

BJP,CONGRESS, INCOME TAX, KARNATAKA, LEADERS, RAID
  • ਸਾਢੇ 7 ਕਰੋੜ ਦੀ ਨਗਦ ਰਾਸ਼ੀ ਬਰਾਮਦ

  • ਮੰਤਰੀ ਦੇ ਰਿਸੋਰਟ ‘ਚ ਰੱਖਿਆ ਗਿਆ ਹੈ ਗੁਜਰਾਤ ਕਾਂਗਰਸ ਦੇ 44 ਵਿਧਾਇਕਾਂ ਨੂੰ

ਬੰਗਲੌਰ: ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਇੱਕ ਮਾਮਲੇ ‘ਚ ਕਰਨਾਟਕ ਦੇ ਊਰਜਾ ਮੰਤਰੀ ਡੀਰ ਨੇ ਸ਼ਿਵ ਕੁਮਾਰ ਦੀਆਂ ਕਈ ਕਪੰਨੀਆਂ ‘ਤੇ ਅੱਜ ਛਾਪੇ ਮਾਰੇ ਸ਼ਿਵ ਕੁਮਾਰ ਦੀ ਮੇਜ਼ਬਾਨੀ ‘ਚ ਇੱਥੇ ਨੇੜੇ ਸਥਿੱੰਤ ਇੱਕ ਰਿਜਾਰਟ ‘ਚ ਗੁਜਰਾਤ ਦੇ 44 ਕਾਂਗਰਸ ਵਿਧਾਇਕ ਰੁਕੇ ਹੋਏ ਹਨ ਆਮਦਨ ਟੈਕਸ ਅਧਿਕਾਰੀਆਂ ਨੇ ਦੱਸਿਆ ਕਿ ਮੰਤਰੀ ਦੀ ਜਾਇਦਾਦਾਂ ‘ਤੇ ਮਾਰੇ ਗਏ ਛਾਪੇ ਦੌਰਾਨ 7.5 ਕਰੋੜ ਰੁਪਏ ਨਗਦ ਬਰਾਮਦ ਕੀਤੇ ਗਏ

ਟੀਮ ਉਨ੍ਹਾਂ ਨੂੰ ਰਿਜਾਰਟ ਤੋਂ ਇੱਥੇ ਉਨ੍ਹਾਂ ਦੀ ਰਿਹਾਇਸ਼ ਲੈ ਗਈ ਹੈ ਸਵੇਰੇ ਕੀਤੀ ਗਈ ਛਾਪੇਮਾਰੀ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਮੰਤਰੀ ਤੋਂ ਪੁੱਛਗਿੱਛ ਲਈ ਨਜ਼ਦੀਕੀ ਈਰਗਲਟਨ ਰਿਜਾਰਟ ਪਹੁੰਚੀ

ਕਾਂਗਰਸ ਆਗੂ ਰਾਤ ਨੂੰ ਰਿਜਾਰਟ ‘ਚ ਇੱਥੇ ਠਹਿਰੇ ਹੋਏ ਸਨ ਆਮਦਨ ਕਰ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਕੁਮਾਰ ਇੱਥੇ ਠਹਿਰੇ 44 ਵਿਧਾਇਕਾਂ ਦੀ ਮੇਜਬਾਨੀ ਕਰ ਰਹੇ ਸਨ ਵਿਧਾਇਕਾਂ ਨੂੰ ਇਸ ਲਈ ਇੱਥੇ ਇਕੱਠੇ ਰੱਖਿਆ ਗਿਆ ਹੈ ਤਾਂ ਕਿ ਭਾਜਪਾ ਉਨ੍ਹਾਂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕੇ ਜਦੋਂ ਛਾਪੇ ਮਾਰੇ ਗਏ, ਉਸ ਸਮੇਂ ਸ਼ਿਵ ਕੁਮਾਰ ਰਿਜਾਰਟ ‘ਚ ਹੀ ਸਨ

ਆਮਦਨ ਟੈਕਸ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਨਿੰਮ ਫੌਜੀ ਬਲਾਂ ਦੀ ਮੱਦਦ ਨਾਲ ਆਮਦਨ ਟੈਕਸ ਵਿਭਾਗ ਦੇ ਲਗਭਗ 120 ਅਧਿਕਾਰੀਆਂ ਦੀ ਟੀਮ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ ਦੇ 39 ਟਿਕਾਣਿਆਂ ‘ਤੇ ਛਾਪੇ ਮਾਰ ਰਹੀ ਹੈ ਵਿਭਾਗ ਚੋਣਾਂ ‘ਚ ਧਨ ਦੀ ਵਰਤੋਂ ਤੇ ਵੱਡੇ ਪੈਮਾਨੇ ‘ਤੇ ਧਨ ਦੇ ਗੈਰ ਕਾਨੂੰਨੀ ਲੈਣ-ਦੇਣ ਦੇ ਦੋਸ਼ਾਂ ਦੀ ਵੀ ਜਾਂਚ ਕਰ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।