ਅਮਰੀਕਾ ‘ਚ ਅਰੁਣ ਜੇਤਲੀ ਦਾ ਆਪ੍ਰੇਸ਼ਨ ਸਫਲ

Arun, Jaitley, Operation, Successful, America

ਡਾਕਟਰਾਂ ਵੱਲੋਂ 2 ਹਫਤੇ ਆਰਾਮ ਕਰਨ ਦੀ ਸਲਾਹ

ਨਵੀਂ ਦਿੱਲੀ। ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਮੰਗਲਵਾਰ ਨੂੰ ਨਿਊਯਾਰਕ ਦੇ ਇਕ ਹਸਪਤਾਲ ਵਿਚ ਸਫਲ ਓਪਰੇਸ਼ਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਡਾਕਟਰਾਂ ਨੇ ਜੇਤਲੀ ਨੂੰ 2 ਹਫਤੇ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਜੇਤਲੀ 13 ਜਨਵਰੀ ਨੂੰ ਅਮਰੀਕਾ ਗਏ ਸਨ। ਇਸ ਹਫਤੇ ਹੀ ਉਨ੍ਹਾਂ ਦੀ ‘ਸਾਫਟ ਟਿਸ਼ੂ’ ਕੈਂਸਰ ਲਈ ਜਾਂਚ ਕੀਤੀ ਗਈ ਸੀ। ਅਮਰੀਕਾ ਵਿਚ ਰਹਿੰਦੇ ਹੋਏ ਵੀ ਜੇਤਲੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹੇ ਅਤੇ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਰਾਏ ਵੀ ਦਿੰਦੇ ਰਹੇ। ਅਰੁਣ ਜੇਤਲੀ ਦੀ ਗੈਰ-ਮੌਜੂਦਗੀ ਵਿਚ ਰੇਲ ਮੰਤਰੀ ਪਿਯੁਸ਼ ਗੋਇਲ ਨੂੰ ਵਿੱਤੀ ਅਤੇ ਕਾਰਪੋਰੇਟ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 1 ਫਰਵਰੀ ਨੂੰ ਪਿਯੁਸ਼ ਗੋਇਲ ਹੀ ਅੰਤਰਿਮ ਬਜਟ ਪੇਸ਼ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here