ਸਾਡੇ ਨਾਲ ਸ਼ਾਮਲ

Follow us

11.7 C
Chandigarh
Sunday, February 8, 2026
More
    Home Breaking News ਐਕਟਿਵਾ ’ਤੇ ਜਾ...

    ਐਕਟਿਵਾ ’ਤੇ ਜਾ ਰਹੀਆਂ ਲੜਕੀਆਂ ਤੋਂ ਦਿਨ-ਦਿਹਾੜੇ ਲੁੱਟ-ਖੋਹ ਕਰਨ ਵਾਲੇ 2 ਗ੍ਰਿਫਤਾਰ

    Jalalabad News
    ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ।

    ਜਲਾਲਾਬਾਦ (ਰਜਨੀਸ਼ ਰਵੀ)। ਜਲਾਲਾਬਾਦ ਤੋਂ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੀਆਂ ਲੜਕੀਆਂ ਤੋਂ ਬੀਤੇ ਦਿਨੀਂ ਲੁੱਟ-ਖੋਹ ਕਰਨ ਵਾਲੇ ਦੋ ਲੁਟੇਰੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਏਅਰ ਸ਼ਰਮਾ ਨੇ ਦੱਸਿਆ ਕਿ 15 ਦਸਬੰਰ ਨੂੰ ਸ਼ਹਿਰ ਜਲਾਲਾਬਾਦ ਤੋਂ ਸ਼ੌਪਿੰਗ ਕਰਕੇ ਆਪਣੇ ਘਰ ਜਾ ਰਹੀਆਂ 2 ਐਕਟਿਵਾ ਸਵਾਰ ਲੜਕੀਆਂ ਨੂੰ ਅਣਪਛਾਤੇ ਲੁਟੇਰੇ ਰਸਤੇ ’ਚ ਦਿਨ ਦਿਹਾੜੇ ਲੁੱਟ-ਖੋਹ ਕਰਕੇ ਮੌਕੇ ਤੋਂ ਫਰਾਰ ਹੋ ਗਏ। (Jalalabad News)

    ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਲੜਕੀਆਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਜਲਾਲਾਬਾਦ ਦੇ ਐੱਸਐੱਚੳ ਅੰਗਰੇਜ ਕੁਮਾਰ ਸਮੇਤ ਪੁਲਿਸ ਟੀਮ ਨੇ ਇਸ ਲੁੱੱਟ-ਖੋਹ ਦੇ ਮਾਮਲੇ ਨੂੰ 10 ਦਿਨਾਂ ’ਚ ਟਰੇਸ ਕਰਕੇ 2 ਲੁਟੇਰਿਆਂ ਨੂੰ ਲੁੱਟੇ ਹੋਏ ਕੀਮਤੀ ਸਮਾਨ ਸਮੇਤ ਕਾਬੂ ਕੀਤਾ ਹੈ। ਡੀਐਸਪੀ ਜਲਾਲਾਬਾਦ ਏਆਰ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਅਮਰਜੀਤ ਸਿੰਘ ਬੱਬੂ ਪੁੱਤਰ ਜਸਵੰਤ ਸਿੰਘ ਵਾਸੀ ਫੱਤੂ ਵਾਲਾ, ਪ੍ਰਿੰਸ ਪੁੱਤਰ ਕੁਲਵੰਤ ਸਿੰਘ ਵਾਸੀ ਚੱਕ ਮੋਚਨ ਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜ਼ਿਨ੍ਹਾਂ ਪਾਸੋਂ ਪੁੱਛਗਿੱਛ ਕਰਨ ’ਤੇ 2 ਮੁੰਦਰੀਆਂ ਲੇਡੀਜ, ਇੱਕ ਮੋਬਾਇਲ ਖੋਹਿਆ ਬਰਾਮਦ ਕੀਤਾ ਹੈ। ਇਸ ਮੌਕੇ ਥਾਣਾ ਸਦਰ ਜਲਾਲਾਬਾਦ ਦੇ ਐਸਐਚੳ ਅੰਗਰੇਜ ਕੁਮਾਰ, ਏਐਸਆਈ ਹਰਦੇਵ ਸਿੰਘ ਬੇਦੀ ਵੀ ਨਾਲ ਮੌਜੂਦ ਸਨ। (Jalalabad News)

    LEAVE A REPLY

    Please enter your comment!
    Please enter your name here