ਅੰਮ੍ਰਿਤਸਰ। ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ (Amritpal) ਖਿਲਾਫ਼ ਹੋਈ ਕਾਰਵਾਈ ਦੇ ਵਿਰੋਧ ’ਚ ਲੰਡਨ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਤਿਰੰਗੇ ਦਾ ਅਪਮਾਨ ਕਰਨ ਵਾਲੇ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਨੂੰ ਅੰਮ੍ਰਿਤਪਾਲ ਕਰ ਲਿਆ ਗਿਆ ਹੈ। ਖੰਡਾ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਇੰਟਰਨੈਸਨਲ (ਬੀਕੇਆਈ) ਦਾ ਮੈਂਬਰ ਹੈ। ਇਸ ਦੇ ਨਾਲ ਹੀ ਪੰਜਾਬ ’ਚ ਚੱਲ ਰਹੀ ਜਾਂਚ ’ਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਖੰਡਾ ਹੋਰ ਕੋਈ ਨਹੀਂ ਸਗੋਂ ਅੰਮ੍ਰਿਤਪਾਲ ਦਾ ਹੈਂਡਲਰ ਹੈ।
ਲੰਡਨ ’ਚ ਫੜਿਆ ਗਿਆ ਖੰਡਾ ਖਾਲਿਸਤਾਨ ਲਿਬਰੇਸਨ ਫੋਰਸ ਨਾਲ ਜੁੜੇ ਕੁਵੰਤ ਸਿੰਘ ਖੁਖਰਾਣਾ ਦਾ ਪੁੱਤਰ ਹੈ। ਖੰਡਾ ਪਰਮਜੀਤ ਸਿੰਘ ਪੰਮਾ ਦਾ ਨਜਦੀਕੀ ਮਿੱਤਰ ਹੈ, ਜੋ ਕਿ ਬੀ.ਕੇ.ਆਈ. ਦਾ ਇੱਕ ਪ੍ਰਮੁੱਖ ਮੈਂਬਰ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ। ਅਵਤਾਰ ਸਿੰਘ ਪੰਮੀ ਦੇ ਹੁਕਮਾਂ ’ਤੇ ਹੀ ਕਾਰਵਾਈ ਕਰਦੇ ਹਨ।
ਦੁਬਈ ਛੱਡਣ ਤੋਂ ਬਾਅਦ ਐਸੋਸੀਏਸ਼ਨ ਨਾਲ ਜੁੜਿਆ | Amritpal
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੁਬਈ ਵਿੱਚ ਲਗਜਰੀ ਜੀਵਨ ਬਤੀਤ ਕਰਨ ਵਾਲਾ ਅੰਮ੍ਰਿਤਪਾਲ ਆਪਣੇ ਚਾਚੇ ਦੇ ਘਰ ਟਰਾਂਸਪੋਰਟ ਦਾ ਕੰਮ ਕਰਦਾ ਸੀ ਪਰ ਕੁਝ ਸਾਲ ਪਹਿਲਾਂ ਚਾਚਾ ਆਪਣੇ ਪਰਿਵਾਰ ਸਮੇਤ ਕੈਨੇਡਾ ਚਲਾ ਗਿਆ ਸੀ। ਅੰਮ੍ਰਿਤਪਾਲ ਇਸ ਦੌਰਾਨ ਕੁਝ ਦੇਸ਼ਾਂ ਵਿੱਚ ਗਿਆ ਸੀ। ਜਿੱਥੇ ਉਹ ਬੀ.ਕੇ.ਆਈ. ਦੇ ਨਜਦੀਕੀ ਸਾਥੀਆਂ ਦੇ ਸੰਪਰਕ ਵਿੱਚ ਆਇਆ।
ਪੰਮਾ ਦੇ ਹੁਕਮ ’ਤੇ ਖੰਡਾ ਨੇ ਟਰੇਨਿੰਗ ਦਿੱਤੀ
ਪੰਮਾ ਦੇ ਹੁਕਮਾਂ ’ਤੇ ਖੰਡਾ ਨੇ ਅੰਮਿ੍ਰਤਪਾਲ ਸਿੰਘ ਨੂੰ ਪੰਜਾਬ ਵਿੱਚ ਖਾਲਿਸਤਾਨ ਮਿਸ਼ਨ ਲਈ ਤਿਆਰ ਕੀਤਾ। ਇਸ ਤੋਂ ਬਾਅਦ ਜਾਰਜੀਆ ਨੂੰ ਚੁਣਿਆ ਗਿਆ, ਜਿੱਥੇ ਅੰਮ੍ਰਿਤਪਾਲ ਸਿੰਘ ਨੂੰ ਸਿਖਲਾਈ ਦਿੱਤੀ ਗਈ। ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਵੀ ਇਸ ਟਰੇਨਿੰਗ ’ਚ ਸਹਿਯੋਗ ਮਿਲਿਆ। ਅੰਮਿ੍ਰਤਪਾਲ ਨੇ ਇੱਥੇ ਸਿੱਖ ਧਰਮ ਦੀਆਂ ਜ਼ਰੂਰੀ ਗੱਲਾਂ ਸਿੱਖੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਗਿਆਨ ਪ੍ਰਾਪਤ ਕੀਤਾ, ਤਾਂ ਜੋ ਉਹ ਆਪਣੇ ਆਪ ਨੂੰ ਇੱਕ ਧਾਰਮਿਕ ਆਗੂ ਵਾਂਗ ਦਿਖਾ ਸਕੇ।
ਇੰਟਰਨੈੱਟ ਰਾਹੀਂ ਕੀਤਾ ਗਿਆ ਪ੍ਰਸਿੱਧ
ਅੰਮ੍ਰਿਤਪਾਲ ਸਿੰਘ ਨੂੰ ਸਤੰਬਰ 2022 ਤੋਂ ਪਹਿਲਾਂ ਸ਼ਾਇਦ ਹੀ ਕੋਈ ਜਾਣਦਾ ਸੀ। ਜਦੋਂ ਅੰਮਿ੍ਰਤਪਾਲ ਨੂੰ ਭਾਰਤ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਸੋਸ਼ਲ ਮੀਡੀਆ ਅਕਾਊਂਟ ਬਣਾਏ ਗਏ, ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਹਰਮਨ ਪਿਆਰਾ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਜਦੋਂ ਅੰਮ੍ਰਿਤਪਾਲ ਵਾਪਸ ਆਇਆ ਤਾਂ ਇਨ੍ਹਾਂ ਖਾਤਿਆਂ ਨੇ ਉਸ ਨੂੰ ਨੌਜਵਾਨਾਂ ’ਚ ਹਰਮਨ ਪਿਆਰਾ ਬਣਾ ਦਿੱਤਾ।