ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਡੇਹਲੋਂ ਦੀ ਪੁਲਿਸ ਨੇ ਇੱਕ ਲੁੱਟ-ਖੋਹ ਦੇ ਮਾਮਲੇ ਨੂੰ ਇੱਕ ਮਹੀਨੇ ਪਿੱਛੋਂ ਸੁਲਾਝਾਉਂਦਿਆਂ ਦੋ ਨੂੰ ਕਾਬੂ ਕੀਤਾ ਹੈ। ਜਿੰਨਾਂ ਪਾਸੋਂ ਪੁਲਿਸ 40 ਹਜ਼ਾਰ ਰੁਪਏ ਦੀ ਨਕਦੀ, 3 ਮੋਬਾਇਲ, ਖਿਡਾਉਣਾ ਪਿਸਤੌਲ, ਰਾਡ ਸਮੇਤ ਵਾਰਦਾਤ ਲਈ ਵਰਤਿਆਂ ਮੋਟਰਸਾਇਕਲ ਬਰਾਮਦ ਕਰ ਲਏ ਜਾਣ ਦੀ ਵੀ ਗੱਲ ਆਖੀ ਹੈ। (Ludhiana News)
ਮਾਮਲਾ ਇੱਕ ਮਹੀਨਾ ਪੁਰਾਣਾ ਹੈ। ਜਿਸ ’ਚ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਸਥਾਨਕ ਦਸਮੇਸ਼ ਇੰਨਕਲੇਵ ਆਲਮਗੀਰ ’ਚ ਰਹਿ ਰਹੇ ਇੱਕ ਬਜ਼ੁਰਗ ਜੋੜੇ ਪਾਸੋਂ ਉਨਾਂ ਦੇ ਘਰ ਅੰਦਰ ਜਾ ਕੇ ਹੀ ਲੁੱਟ ਖੋਹ ਕੀਤੀ ਸੀ। ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 1 ਮਾਰਚ ਨੂੰ ਦੋ ਨਕਾਬਪੋਸ਼ ਲੁਟੇਰਿਆਂ ਨੇ ਸਵੇਰ 6 ਕੁ ਵਜੇ ਦੇ ਕਰੀਬ ਦਸਮੇਸ਼ ਇੰਨਕਲੇਵ ਆਲਮਗੀਰ ਵਾਸੀ ਜਸਪਾਲ ਸਿੰਘ ਉਰਫ਼ ਪਾਲ ਅਤੇ ਉਸਦੀ ਪਤਨੀ ਇੰਦਰਜੀਤ ਕੌਰ ਦੇ ਘਰ ਦਾਖਲ ਹੋ ਕੇ ਉਨਾਂ ਤੋਂ ਖਿਡੌਣਾ ਪਿਸਤੌਲ ਦਿਖਾ ਕੇ ਲੁੱਟਿਆ ਸੀ।
40 ਹਜ਼ਾਰ ਰੁਪਏ, 3 ਮੋਬਾਇਲ, ਖਿਡਾਉਣਾ ਪਿਸਤੌਲ, ਰਾਡ ਤੇ ਵਾਰਦਾਤ ਲਈ ਵਰਤਿਆਂ ਮੋਟਰਸਾਇਕਲ ਬਰਾਮਦ
ਲੁੱਟ-ਖੋਹ ਉਪਰੰਤ ਲੁਟੇਰੇ ਉਕਤ ਜੋੜੇ ਦੇ ਹੱਥ- ਪੈਰ ਬੰਨ ਕੇ ਉਨਾਂ ਨੂੰ ਘਰ ਦੇ ਹੀ ਇੱਕ ਕਮਰੇ ਅੰਦਰ ਬੰਦ ਕਰਕੇ ਫਰਾਰ ਹੋ ਗਏ ਸਨ। ਜਸਪਾਲ ਸਿੰਘ ਉਰਫ਼ ਪਾਲ ਦੁਆਰਾ ਪੁਲਿਸ ਕੋਲ ਲਿਖਾਏ ਬਿਆਨਾਂ ਮੁਤਾਬਕ ਘਰ ਅੰਦਰ ਮੇਨ ਦਰਵਾਜੇ ਰਾਹੀਂ ਦਾਖਲ ਹੁੰਦਿਆਂ ਹੀ ਨਕਾਬਪੋਸ਼ ਲੁਟੇਰਿਆਂ ਨੇ ਉਨਾਂ ਦੇ ਕੰਨ ’ਤੇ ਹਥਿਆਰ ਰੱਖਿਆ ਤੇ ਉਨਾਂ ਦੇ ਹੱਥ- ਪੈਰ ਬੰਨ ਕੇ ਉਨਾਂ ਤੋਂ ਪੈਸਿਆਂ ਦੀ ਮੰਗ ਕੀਤੀ। ਇਸ ਤੋਂ ਬਾਅਦ ਲੁਟੇਰੇ ਘਰ ਦੀ ਅਲਮਾਰੀ ਵਿੱਚੋਂ 1 ਲੱਖ 37 ਹਜ਼ਾਰ ਰੁਪਏ ਦੀ ਨਕਦੀ ਲੈਣ ਪਿੱਛੋਂ ਉਨਾਂ ਤੋਂ ਮੋਬਾਇਲ ਫੋਨ ਖੋਹ ਤੋਂ ਬਾਅਦ ਉਨਾਂ ਨੂੰ ਕਮਰੇ ’ਚ ਬੰਦ ਕਰਕੇ ਫਰਾਰ ਹੋ ਗਏ। ਜਿਸ ਪਿੱਛੋਂ ਉਨਾਂ ਪੁਲਿਸ ਨੂੰ ਸੂਚਿਤ ਕੀਤਾ।
Ludhiana News
ਜਿੰਨਾਂ ਪਾਸੋਂ ਪੁਲਿਸ ਨੇ ਲੁੱਟ- ਖੋਹ ਕੀਤੀ 40 ਹਜ਼ਾਰ ਰੁਪਏ ਦੀ ਨਕਦੀ ਤੇ 3 ਮੋਬਾਇਲ ਫੋਨ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ ਵਾਰਦਾਤ ਸਮੇਂ ਵਰਤਿਆ 1 ਖਿਡੌਣਾ ਪਿਸਤੌਲ, 1 ਲੋਹੇ ਦੀ ਰਾਡ ਅਤੇ ਹੌਂਡਾ ਲੀਵੋ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ। ਉਨਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਉਮਰ ਕ੍ਰਮਵਾਰ 25 ਤੇ 23 ਸਾਲ ਹੈ, ਜਿੰਨਾਂ ’ਚੋਂ ਇੱਕ ਬੈਂਕ ਲੋਨ ਦੀ ਰਿਕਵਰੀ ਕਰਨ ਦਾ ਕੰਮ ਕਰਦਾ ਹੈ। ਇਸ ਮੌਕੇ ਥਾਣਾ ਡੇਹਲੋਂ ਦੇ ਐਸਐਚਓ ਇੰਸਪੈਕਟਰ ਪਰਮਦੀਪ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਬਠਿੰਡਾ ‘ਚ ਸਕੂਲ ਵੈਨ-ਕੈਂਟਰ ਦੀ ਟੱਕਰ. 11 ਬੱਚੇ ਜ਼ਖਮੀ
ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਜ਼ੁਰਗ ਜੋੜੇ ਦੇ ਬਿਆਨਾਂ ’ਤੇ ਥਾਣਾ ਡੇਹਲੋਂ ਵਿਖੇ ਮਾਮਲਾ ਦਰਜ਼ ਕਰਕੇ ਪੁਲਿਸ ਵੱਲੋਂ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ। ਜਿੰਨਾਂ ਨੂੰ ਐਸਐਚਓ ਇੰਸਪੈਕਟਰ ਪਰਮਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਬਿਨਾਂ ਕਿਸੇ ਗਵਾਹ ਜਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਤਫ਼ਤੀਸ ਉਪਰੰਤ ਤਕਰੀਬਨ ਇੱਕ ਮਹੀਨੇ ਬਾਅਦ ਗਿ੍ਰਫ਼ਤਾਰ ਕਰ ਲਿਆ ਹੈ। ਉਨਾਂ ਦੱਸਿਆ ਕਿ ਕਾਬੂ ਲੁਟੇਰਿਆਂ ਦੀ ਪਹਿਚਾਣ ਸਿਵਮ ਟਾਂਗਰੀ ਵਾਸੀ ਪ੍ਰੀਤ ਨਗਰ, ਗਲੀ ਨੰਬਰ 2 ਲੁਧਿਆਣਾ ਅਤੇ ਹਰਮੀਤ ਸਿੰਘ ਉਰਫ਼ ਹਨੀ ਵਾਸੀ ਸਿਵਲ ਲਾਇਨਜ਼ ਲੁਧਿਆਣਾ ਵਜੋਂ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ