900 ਗ੍ਰਾਮ ਹੈਰੋਇਨ ਸਮੇਤ ਇੱਕ ਵਿਦੇਸੀ ਨਾਗਰਿਕ ਕਾਬੂ
ਰਾਜਪੁਰਾ ਵਿੱਚ ਕੋਈ ਵੀ ਨਸੇ ਦਾ ਵਪਾਰ ਨਹੀ ਚੱਲਣ ਦਿੱਤਾ ਜਾਵੇਗਾ-ਡੀ ਐਸ ਪੀ ਬੈਸ਼
(ਅਜਯ ਕਮਲ) ਰਾਜਪੁਰਾ। ਅੱਜ ਰਾਜਪੁਰਾ ਸਦਰ ਪੁਲਿਸ ਨੂੰ ਨਾਕੇ ਬੰਦੀ ਦੌਰਾਨ ਡੀ ਐਸ ਪੀ ਗੁਰਬੰਸ਼ ਸਿੰਘ ਬੈਸ ਦੀ ਅਗਵਾਈ ਵਿੱਚ ਐਸ ਐਚ ਓ ਸਦਰ ਗੁਰਪ੍ਰੀਤ ਸਿੰਘ ਅਤੇ ਬੰਸਤਪੁਰਾ ਚੌਕੀ ਇੰਚਾਰਜ ਸਮੇਤ ਰਾਜਪੁਰਾ ਸਰਹਿੰਦ ਜੀ ਟੀ ਰੋਡ ਤੇ ਨਾਕੇ ਬੰਦੀ ਦੌਰਾਨ ਇੱਕ ਵਿਦੇਸ਼ੀ ਨਾਗਰਿਕ ਨੂੰ 900 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਡੀ ਐਸ ਪੀ ਬੈਸ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਉੱਕਤ ਅਧਿਕਾਰੀਆਂ ਸਮੇਤ ਜੀ ਟੀ ਰੋਡ ਬੰਸਤਪੁਰਾ ਨੇੜੇ ਨਾਕੇ ਬੰਦੀ ਦੌਰਾਨ ਇੱਕ ਪੰਜਾਬ ਰੋਡਵੇਜ ਦੀ ਬੱਸ ਵਿੱਚੋ ਇੱਕ ਅਫਰੀਕਨ ਨਾਗਰਿਕ ਉਤਰਿਆ ਜਿਸ ਦੀ ਲੱਤ ਤੇ ਪਲਸਤਰ ਲੱਗਿਆ ਹੋਇਆ ਸੀ ਅਤੇ ਫੋੜੀਆ ਦੇ ਸਹਾਰੇ ਚੱਲ ਰਿਹਾ ਸੀ ਤਾਂ ਪੁਲਿਸ ਨੂੰ ਦੇਖ ਕਿ ਘਬਰਾ ਗਿਆ, ਸੱਕ ਪੈਣ ਤੇ ਜਦੋ ਉਸ ਦੀਤਲਾਸੀ ਲਈ ਤਾਂ ਉਸ ਕੋਲੋ 500 ਗ੍ਰਾਮ ਹੈਰੋਇਨ ਅਤੇ 400 ਗ੍ਰਾਮ ਆਈਸ ਬ੍ਰਾਮਦ ਹੋਈ।
ਜਿਸ ’ਤੇ ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆਂ ਕਿ ਪੁੱਛ ਗਿੱਛ ਦੌਰਾਨ ਉਸ ਨੇ ਦੱਸਿਆਂ ਕਿ ਉਜ ਪੰਜਾਬ ਦੇ ਜਲੰਧਰ ਸਹਿਰ ਵਿੱਚ ਲਵਲੀ ਯੂਨੀਵਰਸਟੀ ਦੇ ਨੇੜੇ ਫਲੈਟ ਵਿੱਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਲ ਭਾਰਤ ਵਿੱਚ ਰਹਿਣ ਦਾ ਵੀਜਾ ਵੀ ਨਹੀ ਹੈ, ਇਹ ਗੈਰਕਾਨੂੰਨੀ ਤੌਰ ’ਤੇ ਇਥੇ ਰੇਹ ਰਿਹਾ ਸੀ ਅਤੇ ਚਾਰ ਵਾਰ ਨਸ਼ਾਂ ਲੈ ਕੇ ਪੰਜਾਬ ਵਿੱਚ ਆਇਆ ਹੈ । ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਸਿਡਨੀ ਚਾਮਾ ਪੁੱਤਰ ਜੋਸਫ ਚਾਮਾ 35 ਸੀ ਲੋਸਾਕਾ ਜੈਬੀਆਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹੋਰ ਪੱਛ ਗਿੱਛ ਦੌਰਾਨ ਵੱਡਾ ਖੁਲਾਸਾ ਹੋ ਸਕਦਾ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ