ਹਿੱਟ ਐਂਡ ਰਨ : ਨਵੀਆਂ ਤਜ਼ਵੀਜਾਂ ਸਬੰਧੀ ਨਾ ਸਿਰਫ਼ ਭਰਮ ਸਗੋਂ ਡਰਾਇਵਰਾਂ ਦੀ ਚਿੰਤਾ ਵੀ ਵਾਜ਼ਿਬ
ਸਕੂਨ ਦੀ ਗੱਲ ਹੈ ਕਿ ਪਿਛਲੇ ਦਿਨੀਂ ਹੋਈ ਟਰਾਂਪੋਰਟਰਾਂ ਦੀ ਦੇਸ਼-ਪੱਧਰੀ ਹੜਤਾਲ ਖ਼ਤਮ ਹੋ ਗਈ ਹੈ ਇਸ ਤੋਂ ਵੀ ਚੰਗੀ ਗੱਲ ਇਹ ਰਹੀ ਕਿ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਇੱਧਰ ਦੇਸ਼ ਭਰ ਦੇ ਤਮਾਮ ਟਰਾਂਸਪੋਰਟਰ ਸੰਗਠਨਾਂ ਨੂੰ ‘ਹਿੱਟ ਐਂਡ ਰਨ’ ਮਾਮਲੇ ’ਚ ਸਜ਼ਾ ਦੀਆਂ ਨਵੀਆਂ ਤਜ਼ਵੀਜਾਂ ਸਬੰਧੀ ਨਾ ਸਿਰਫ਼ ਕਾਫ਼ੀ ਭਰਮ ਸੀ ਸਗੋਂ ਖਾਸ ਕਰਕੇ ਡਰਾਇਵਰਾਂ ਦੀ ਚਿੰਤਾ ਵਾਜ਼ਿਬ ਸੀ ਕਾਨੂੰਨ ਦੇ ਸਭ ਤੋਂ ਜ਼ਿਆਦਾ ਅਸਰ ਤੋਂ ਡਰੇ ਡਰਾਇਵਰਾਂ ਦਾ ਡਰ ਅਤੇ ਭਵਿੱਖ ਦੀ ਚਿੰਤਾ ਵੀ ਨਕਾਰੀ ਨਹੀਂ ਜਾ ਸਕਦੀ ਹੈ ਘੱਟ ਤਨਖਾਹ, ਗਰੀਬ ਗੁਜ਼ਾਰਾ ਅਤੇ ਆਮ ਰਹਿਣ-ਸਹਿਣ ਦੇ ਚੱਲਦਿਆਂ ਭਾਰਤ ਦੇ ਸਮਰੱਥ ਮੰਨੇ ਜਾਣ ਵਾਲੇ ਦੇਸ਼ਾਂ ਦੇ ਮੁਕਾਬਲੇ ਸਾਡੇ ਪ੍ਰਾਈਵੇਟ ਡਰਾਇਵਰਾਂ ਦੀ ਹੈਸੀਅਤ ਇੱਕ ਮਜ਼ਦੂਰ ਤੋਂ ਜ਼ਿਆਦਾ ਨਹੀਂ ਹੈ। (Hit And Run)
ਭਾਰਤ ’ਚ ਹਰ ਸਾਲ ਕਰੀਬ ਸਾਢੇ 4 ਲੱਖ ਸੜਕ ਹਾਦਸਿਆਂ ’ਚ ਡੇਢ ਲੱਖ ਮੌਤਾਂ ਹੁੰਦੀਆਂ ਹਨ ਜਦੋਂਕਿ ਹਿੱਟ ਐਂਡ ਰਨ ਨਾਲ 25-30 ਹਜ਼ਾਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਸੱਚ ਹੈ ਕਿ ਹਾਦਸਾ ਜਾਣ-ਬੁੱਝ ਕੇ ਕੋਈ ਨਹੀਂ ਕਰਦਾ ਪਰ ਹਾਦਸੇ ਤੋਂ ਬਾਅਦ ਡਰਾਇਵਰ ਫਰਾਰ ਹੋ ਜਾਂਦੇ ਹਨ ਕਿਉਂਕਿ ਜੇਕਰ ਰੁਕੇਗਾ ਤਾਂ ਆਸ-ਪਾਸ ਇਕੱਠੀ ਹੋਈ ਭੀੜ ਬਿਨਾਂ ਗਲਤੀ ਜਾਣੇ ਖੁਦ ਹੀ ਫੈਸਲਾ ਕਰਨ ਲੱਗਦੀ ਹੈ ਕਈ ਉਦਾਹਰਨਾਂ ਸਾਹਮਣੇ ਹਨ ਕਿ ਸੜਕ ਹਾਦਸਿਆਂ ਤੋਂ ਬਾਅਦ ਫੜ੍ਹੇ ਗਏ ਡਰਾਇਵਰ ਕਿਵੇਂ ਬੁਰੀ ਤਰ੍ਹਾਂ ਕੁੱਟੇ ਜਾਂਦੇ ਹਨ, ਉਨ੍ਹਾਂ ਦੀ ਮੌਤ ਤੱਕ ਹੋ ਜਾਂਦੀ ਹੈ ਕਈ ਵਾਰ ਭਰੇ-ਭਰਾਏ ਵਾਹਨ ਸਮੇਤ ਡਰਾਇਵਰ ਨੂੰ ਜਿੰਦਾ ਤੱਕ ਸਾੜ ਦਿੱਤਾ ਜਾਂਦਾ ਹੈ ਅਜਿਹੇ ਜਨਤਕ ਕਾਰੇ ਕਰਨ ਵਾਲਿਆਂ ਖਿਲਾਫ਼ ਅਕਸਰ ਮਾਮਲਾ ਤੱਕ ਦਰਜ ਨਹੀਂ ਹੁੰਦਾ। (Hit And Run)
ਇਹ ਵੀ ਪੜ੍ਹੋ : ਸਰਦੀਆਂ ’ਚ ਪੀਓ ਮਿਕਸ ਵੈਜੀਟੇਬਲ ਸੂਪ, ਹੋਣਗੇ ਫਾਇਦੇ
ਡਰਾਇਵਰ ਜਾਨ ਤੋਂ ਹੱਥ ਧੋ ਬੈਠਦਾ ਹੈ ਤੇ ਉਸ ਦਾ ਪਰਿਵਾਰ ਅਨਾਥ ਹੋ ਕੇ ਦਰ-ਦਰ ਭਟਕਣ ਨੂੰ ਮਜ਼ਬੂਰ ਭਾਰਤ ’ਚ ਲਗਭਗ ਇੱਕ ਕਰੋੜ ਕਮੱਰਸ਼ੀਅਲ ਵਾਹਨ ਹਨ ਜਿਸ ਨਾਲ 20 ਕਰੋੜ ਲੋਕਾਂ ਨੂੰ ਕੰਮ ਮਿਲਦਾ ਹੈ ਅਜਿਹੇ ’ਚ ਹੜਤਾਲ ਹੋਣ ਨਾਲ ਹੋਇਆ ਨੁਕਸਾਨ ਸਮਝ ਆਉਂਦਾ ਹੈ ਯਕੀਨੀ ਤੌਰ ’ਤੇ ਸਰਕਾਰ ਵੱਲੋਂ ਇਸ ਕਾਨੂੰਨ ’ਤੇ ਸੋਚ-ਵਿਚਾਰ ਕਰਕੇ, ਟਰਾਂਸਪੋਰਟਰਾਂ ਦਾ ਪੱਖ ਜਾਣਨ ਦੀ ਪਹਿਲ ਚੰਗੀ ਹੈ ਦਰਅਸਲ ਇਸ ਕਾਨੂੰਨ ਨੂੰ ਮਾਹਿਰਾਂ ਨੂੰ ਦੂਰਦਰਸ਼ੀ ਸੋਚ ਨਾਲ ਤਿਆਰ ਕਰਨਾ ਚਾਹੀਦਾ ਸੀ ਵਾਹਨਾਂ ਦੇ ਪਹੀਏ ਰੁਕ ਜਾਣਗੇ ਤਾਂ ਹਾਲਾਤ ਕਿਵੇਂ ਬੇਕਾਬੂ ਹੋ ਜਾਣਗੇ? ਉਹੀ ਹੋਇਆ ਯਕੀਕਨ ਟਰਾਂਸਪੋਰਟੇਸ਼ਨ ਦੇਸ਼ ਦੀ ਅਰਥਵਿਵਸਥਾ ਨਾਲ ਆਮ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। (Hit And Run)
ਸਬਜ਼ੀ, ਦੁੱਧ, ਅਨਾਜ , ਦਵਾਈਆਂ ਅਤੇ ਆਮ ਅਤੇ ਖਾਸ ਸਾਰਿਆਂ ਦੀ ਆਵਾਜਾਈ ਦਾ ਜਰੀਆ ਵੀ ਹਨ ਅਜਿਹੇ ’ਚ ਹੜਤਾਲ ਨਾਲ ਇੱਕ ਹੀ ਦਿਨ ’ਚ ਦੇਸ਼ ਭਰ ’ਚ ਸਿਰਫ਼ ਪੈਟਰੋਲ-ਡੀਜ਼ਲ ਦੀ ਕਿੱਲਤ ਤਾਂ ਸਬਜੀਆਂ ਦੇ ਦੁੱਗਣੇ ਭਾਅ ਨੇ ਹਾਲਾਤ ਕਿੱਥੋਂ ਕਿੱਥੇ ਪਹੁੰਚਾ ਦਿੱਤੇ ਸਾਰਿਆਂ ਨੇ ਚੰਦ ਕੁ ਘੰਟਿਆਂ ’ਚ ਦੇਖ ਲਿਆ ਭਾਰਤ ’ਚ ਇਸ ਕਾਨੂੰਨ ’ਚ ਸੁਧਾਰ ਦੀ ਦਰਕਾਰ ਜ਼ਰੂਰੀ ਹੈ ਪਰ ਸਾਰੇ ਪਹਿਲੂਆਂ ’ਤੇ ਵਿਚਾਰ ਦੇ ਨਾਲ ਦੁਨੀਆ ਭਰ ਦੇ ਕਾਨੂੰਨਾਂ ਨੂੰ ਵੀ ਦੇਖਣਾ ਹੋਵੇਗਾ ਜਿੱਥੇ ਡਰਾਇਵਰ ਬਣਨਾ ਇੱਕ ਸਨਮਾਨਜਨਕ ਪੇਸ਼ਾ ਹੈ ਸੰਯੁਕਤ ਅਰਬ ਅਮੀਰਾਤ ਭਾਵ ਯੂਏਈ ’ਚ ਅਜਿਹੇ ਮਾਮਲਿਆਂ ’ਚ ਡਰਾਇਵਰ ਨੇ ਸਭ ਤੋਂ ਪਹਿਲਾਂ ਗੱਡੀ ਨਾਲ ਜੁੜੇ ਦਸਤਾਵੇਜ਼ ਪੁਲਿਸ ਨੂੰ ਸੌਂਪਣੇ ਹੁੰਦੇ ਹਨ ਜੇਕਰ ਘਟਨਾ ਸਥਾਨ ’ਤੇ ਪੁਲਿਸ ਨਹੀਂ ਹੈ ਤਾਂ 6 ਘੰਟਿਆਂ ਅੰਦਰ ਜਾਣਕਾਰੀ ਪੁਲਿਸ ਨੂੰ ਦੇਣੀ ਹੋਵੇਗੀ। (Hit And Run)
ਇਹ ਵੀ ਪੜ੍ਹੋ : ਕਿਸਾਨਾਂ ਨੇ ਦਿੱਲੀ ਕੂਚ ਦੀਆਂ ਤਿਆਰੀਆਂ ਵਜੋਂ ਜੋਨ ਪੱਧਰੀ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ
ਦੇਰੀ ’ਤੇ ਵਜ੍ਹਾ ਦੱਸਣੀ ਹੋਵੇਗੀ ਇੱਥੇ ਡਰਾਇਵਰ ਨੂੰ ਚਾਰ ਸਾਲ ਦੀ ਜੇਲ੍ਹ ਜਾਂ ਬਤੌਰ ਜ਼ੁਰਮਾਨਾ ਵਸੂਲਿਆ ਜਾ ਸਕਦਾ ਹੈ ਪਰ ਹਾਦਸੇ ਦੇ ਕਾਰਨ ਕੋਈ ਜ਼ਖ਼ਮੀ ਹੁੰਦਾ ਹੈ ਅਤੇ ਉਸ ਨੂੰ ਹਸਪਤਾਲ ਲਿਆਂਦਾ ਜਾਂਦਾ ਹੈ ਤਾਂ ਦੋਸ਼ੀ ਡਰਾਇਵਰ ਨੂੰ 2 ਸਾਲ ਦੀ ਜੇਲ੍ਹ ਅਤੇ ਜ਼ੁਰਮਾਨਾ ਵਸੂਲਿਆ ਜਾਵੇਗਾ ਕੈਨੇਡਾ ’ਚ ਡਰਾਇਵਰ ਨੂੰ 5 ਸਾਲ ਦੀ ਜੇਲ੍ਹ ਪਰ ਹਾਦਸੇ ਨਾਲ ਮੌਤ ’ਤੇ ਉਮਰ ਕੈਦ ਦੀ ਤਜ਼ਵੀਜ ਹੈ ਗਲਤ ਜਾਣਕਾਰੀ ਦੇਣ ’ਤੇ ਜ਼ੁਰਮਾਨਾ ਵਧ ਸਕਦਾ ਹੈ ਅਮਰੀਕਾ ’ਚ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਨਿਯਮ ਹਨ ਡਰਾਇਵਰ ਦੀ ਭੂਮਿਕਾ ਨਾਲ ਹਾਦਸੇ ਦੀ ਗੰਭੀਰਤਾ ਮਾਪੀ ਜਾਂਦੀ ਹੈ ਇਸ ਨਾਲ ਜੁਰਮਾਨਾ ਅਤੇ ਸਜ਼ਾ ਵੀ ਘਟ-ਵਧ ਜਾਂਦੀ ਹੈ ਜ਼ੁਰਮਾਨੇ ਦੇ ਨਾਲ 10 ਸਾਲ ਦੀ ਜੇਲ੍ਹ ਤੱਕ ਹੋ ਸਕਦੀ ਹੈ ਬ੍ਰਿਟੇਨ ’ਚ ਡਰਾਇਵਰ ਦੇ ਮੌਕੇ ’ਤੇ ਰਹਿਣਾ ਜਾਂ ਭੱਜ ਜਾਣਾ ਵੀ ਸਜ਼ਾ ਤੈਅ ਕਰਦਾ ਹੈ ਇੱਥੇ ਯਕੀਨੀ ਜ਼ੁਰਮਾਨੇ ਦੇ ਨਾਲ 6 ਮਹੀਨੇ ਦੀ ਜੇਲ੍ਹ ਦੀ ਤਜ਼ਵੀਜ ਹੈ ਸਭ ਤੋਂ ਘੱਟ ਸੜਕ ਹਾਦਸੇ ਜਾਪਾਨ ’ਚ ਹੁੰਦੇ ਹਨ। (Hit And Run)
ਦੁਪਹੀਆ ਵਾਹਨ ਚਾਲਕਾਂ ਦੇ ਮਾਮਲੇ ਤਾਂ ਅਕਸਰ ਸਾਹਮਣੇ ਜਾਂ ਸਾਈਡ ਤੋਂ ਆ ਕੇ ਪਿੱਛਲੇ ਚੱਕਿਆਂ ਨਾਲ ਹਾਦਸਾਗ੍ਰਸਤ ਹੋ ਜਾਣ ਦੇ ਨਾ ਜਾਣੇ ਕਿੰਨੇ ਮਾਮਲੇ ਹਨ ਨਿਸ਼ਚਿਤ ਰੂਪ ਨਾਲ ਹਰੇਕ ’ਚ ਮੌਕੇ ’ਤੇ ਮੁਲਜ਼ਮ ਵੱਡੇ ਵਾਹਨ ਵਾਲਾ ਹੀ ਕਹਾਉਂਦਾ ਹੈ ਪਰ ਅਕਸਰ ਦੇਖਣ ’ਚ ਆਉਂਦਾ ਹੈ ਕਿ ਵੱਡੇ ਵਾਹਨ ਵੀ ਸਾਈਡ ਦਿੰਦੇ ਸਮੇਂ ਸੜਕ ਨਹੀਂ ਛੱਡਦੇ ਹਨ ਸਾਹਮਣੇ ਤੋਂ ਆ ਰਿਹਾ ਵਾਹਨ ਇਸ ਭੁਲੇਖੇ ’ਚ ਰਹਿੰਦਾ ਹੈ ਕਿ ਖਾਲੀ ਸੜਕ ਹੈ ਸਾਈਡ ਮਿਲੇਗੀ ਪਰ ਅੱਖ ਝਮੱਕਦੇ ਹੀ ਆਹਮੋ-ਸਾਹਮਣੇ ਆ ਜਾਂਦੇ ਹਨ ਤੇ ਨਤੀਜਾ ਗੰਭੀਰ ਹਾਦਸੇ ’ਚ ਬਦਲ ਜਾਂਦਾ ਹੈ ਯਕੀਨਨ ਕਾਨੂੰਨ ’ਚ ਸੁਧਾਰ ਵਕਤ ਦਾ ਤਕਾਜ਼ਾ ਹੈ। (Hit And Run)
ਇਹ ਵੀ ਪੜ੍ਹੋ : ਜਨਮ ਦਿਨ ਦੀ ਖੁਸ਼ੀ ਵਿੱਚ ਠੰਢ ’ਚ ਤੜਫਦੇ ਲੋਕਾਂ ਨੂੰ ਵੰਡੇ ਗਰਮ ਕੱਪੜੇ
ਰਹੀ ਗੱਲ ਹਾਦਸੇ ਕਰਨ ਵਾਲਿਆਂ ਦੀ ਪੱਤੇਬਾਜ਼ੀ ਦੀ ਤਾਂ ਅੱਜ-ਕੱਲ੍ਹ ਥਾਂ-ਥਾਂ ਸੀਸੀਟੀਵੀ ਲੱਗੇ ਹਨ, ਟੋਲ ਨਾਕੇ ਵੀ ਹਨ ਸਾਰਿਆਂ ਨਾਲ ਤਾਲਮੇਲ ਬਿਠਾ ਕੇ ਵੀ ਮੁਲਜ਼ਮ ਤੱਕ ਪਹੁੰਚਿਆ ਜਾ ਸਕਦਾ ਹੈ ਜਦੋਂ ਵੱਡੇ-ਵੱਡੇ ਹਾਈਵੇ ਤੇ ਰਾਜਮਾਰਗਾਂ ’ਤੇ ਅਰਬਾਂ ਰੁਪਏ ਖਰਚ ਹੋ ਸਕਦੇ ਹਨ ਤਾਂ ਕੀ ਕੁਝ ਹਜ਼ਾਰ ਹੋਰ ਖਰਚ ਕਰਕੇ ਕਿਲੋਮੀਟਰ ’ਤੇ ਸੀਸੀਟੀਵੀ ਜ਼ਰੂਰੀ ਨਹੀਂ ਹੋ ਸਕਦੇ? ਯਕੀਨਨ ਤੀਜੀ ਅੱਖ ਅਤੇ ਤਕਨੀਕ ਦੀ ਨਿਗਰਾਨੀ ਨਾਲ ਡਰਾਇਵਰ ’ਤੇ ਨਕੇਲ ਨਾਲ ਸੁਰੱਖਿਆ ਵੀ ਦਿੱਤੀ ਜਾ ਸਕਦੀ ਹੈ ਜਿਸ ਦਾ ਸਾਰਿਆਂ ’ਤੇ ਮਨੋਵਿਗਿਆਨਕ ਅਸਰ ਪਵੇਗਾ ਜਦੋਂ ਪ੍ਰਬੰਧ ਦਰੁਸਤ ਹੋ ਜਾਣਗੇ ਤਾਂ ਸਖ਼ਤ ਅਤੇ ਪ੍ਰੈਕਟੀਕਲ ਕਾਨੂੰਨਾਂ ’ਤੇ ਭਲਾ ਕੋਈ ਕਿਉਂ ਇਤਰਾਜ਼ ਕਰੇਗਾ? (Hit And Run)