Poonch Accident: ਜੰਮੂ-ਕਸ਼ਮੀਰ ‘ਚ ਫੌਜ ਦੀ ਵੈਨ ਹਾਦਸਾਗ੍ਰਸਤ, 5 ਜਵਾਨਾਂ ਦੀ ਮੌਤ ਅਤੇ ਕਈ ਲਾਪਤਾ

Poonch Accident
Poonch Accident: ਜੰਮੂ-ਕਸ਼ਮੀਰ 'ਚ ਫੌਜ ਦੀ ਵੈਨ ਹਾਦਸਾਗ੍ਰਸਤ, 5 ਜਵਾਨਾਂ ਦੀ ਮੌਤ ਅਤੇ ਕਈ ਲਾਪਤਾ

Poonch Accident: ਜੰਮੂ-ਕਸ਼ਮੀਰ । ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਮੰਗਲਵਾਰ ਸ਼ਾਮ ਨੂੰ ਫੌਜ ਦੀ ਇਕ ਵੈਨ 350 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਵੈਨ ਵਿੱਚ 18 ਜਵਾਨ ਸਵਾਰ ਸਨ। ਇਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ। ਇਸ ਦੇ ਨਾਲ ਹੀ 10 ਜ਼ਖਮੀ ਹੋਏ ਹਨ ਅਤੇ ਬਾਕੀ ਜਵਾਨਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: Fake Police Encounter: ਐੱਸਐੱਚਓ ਸਣੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਾਰੇ ਜਵਾਨ ਸ਼ਾਮ ਨੂੰ ਕੰਟਰੋਲ ਰੇਖਾ (LOC) ਵੱਲ ਜਾ ਰਹੇ ਸਨ। ਇਸੇ ਦੌਰਾਨ ਬਲਨੋਈ ਇਲਾਕੇ ਵਿੱਚ ਘੋਡ਼ਾ ਚੌਕੀ ਨੇੜੇ ਡਰਾਈਵਰ ਵੱਲੋਂ ਕੰਟਰੋਲ ਗੁਆ ਦੇਣ ਕਾਰਨ ਵੈਨ ਡੂੰਘੀ ਖੱਡ ਵਿੱਚ ਜਾ ਡਿੱਗੀ। ਸਾਰੇ ਜਵਾਨ 11 ਮਰਾਠਾ ਰੈਜੀਮੈਂਟ ਦੇ ਦੱਸੇ ਜਾਂਦੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਫੌਜ ਦੀ ਕਵਿੱਕ ਰਿਸਪਾਂਸ ਟੀਮ (ਕਿਊਆਰਟੀ) ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜ਼ਖਮੀ ਜਵਾਨਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Poonch Accident
Poonch Accident