ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Ceasefire New...

    Ceasefire News: ਜੰਗਬੰਦੀ ਖਤਮ ਹੋਣ ਦੀਆਂ ਖ਼ਬਰਾਂ ਦਾ ਫੌਜ ਨੇ ਕੀਤਾ ਖੰਡਨ

    Ceasefire News
    Ceasefire News: ਜੰਗਬੰਦੀ ਖਤਮ ਹੋਣ ਦੀਆਂ ਖ਼ਬਰਾਂ ਦਾ ਫੌਜ ਨੇ ਕੀਤਾ ਖੰਡਨ

    Ceasefire News: ਨਵੀਂ ਦਿੱਲੀ (ਏਜੰਸੀ)। ਭਾਰਤੀ ਫੌਜ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਖਤਮ ਹੋ ਰਹੀ ਹੈ। ਭਾਰਤੀ ਫੌਜ ਨੇ ਕਿਹਾ ਕਿ ਇਹ ਸਿਰਫ਼ ਇੱਕ ਅਫਵਾਹ ਹੈ ਅਤੇ ਜੰਗਬੰਦੀ ਖਤਮ ਨਹੀਂ ਹੋ ਰਹੀ ਹੈ। ਭਾਰਤੀ ਫੌਜ ਨੇ ਕੁਝ ਮੀਡੀਆ ਹਾਊਸਾਂ ਦੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਐਤਵਾਰ ਨੂੰ ਖਤਮ ਹੋ ਰਹੀ ਹੈ।

    Read Also : Ludhiana Crime News: ਜ਼ਮਾਨਤ ’ਤੇ ਆਇਆ ਵਿਅਕਤੀ ਨਜਾਇਜ਼ ਅਸਲੇ ਸਣੇ ਕਾਬੂ

    ਇਸ ਤੋਂ ਇਲਾਵਾ ਭਾਰਤੀ ਫੌਜ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਥਿਤ ਡੀਜੀਐਮਓ ਪੱਧਰ ਦੀ ਗੱਲਬਾਤ ’ਤੇ ਵੀ ਸਪੱਸ਼ਟੀਕਰਨ ਦਿੱਤਾ ਹੈ। ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐੱਮਓ) ਪੱਧਰ ਦੀ ਗੱਲਬਾਤ ਬਾਰੇ ਫੌਜ ਨੇ ਕਿਹਾ ਕਿ ਅੱਜ ਕੋਈ ਗੱਲਬਾਤ ਤੈਅ ਨਹੀਂ ਕੀਤੀ ਗਈ ਹੈ। ਫੌਜ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ 12 ਮਈ ਨੂੰ ਭਾਰਤ-ਪਾਕਿ ਡੀਜੀਅੱੈਮਓਜ਼ ਵਿਚਕਾਰ ਹੋਈ ਜੰਗਬੰਦੀ ਗੱਲਬਾਤ ਵਿੱਚ ਕੋਈ ਅੰਤਮ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ ਹੈ। ਭਾਵ ਇਹ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ। Ceasefire News