ਫੌਜ ਮੁਖੀ ਪੰਜ ਦਿਨਾਂ ਦੇ ਇਜ਼ਰਾਈਲ ਦੌਰੇ ’ਤੇ

ਫੌਜ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਣੇ ਇਜ਼ਰਾਈਲ ਦੌਰੇ ’ਤੇ

(ਏਜੰਸੀ) ਨਵੀਂ ਦਿੱਲੀ। ਫੌਜ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਣੇ ਸੋਮਵਾਰ ਤੋਂ ਪੰਜ ਦਿਨਾਂ ਦੇ ਇਜ਼ਰਾਈਲ ਦੌਰੇ ’ਤੇ ਜਾ ਰਹੇ ਹਨ। ਜਨਰਲ ਨਰਵਣੇ ਦਾ ਇਹ ਪਹਿਲਾਂ ਇਜ਼ਰਾਈਲ ਦੌਰਾ ਹੇ ਯਾਤਰਾ ਦੌਰਾਨ ਜਨਰਲ ਨਰਵਾਣੇ ਇਜ਼ਰਾਈਲ ਦੇ ਸੀਨੀਅਰ ਫੌਜ ਤੇ ਸਿਆਸੀ ਆਗੂਆਂ ਨਾਲ ਮੁਲਾਕਾਤ ਕਰਨਗੇ।

ਦੋਵੇਂ ਧਿਰ ਭਾਰਤ ਇਜ਼ਰਾਈਲ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ ’ਤੇ ਚਰਚਾ ਕਰਨਗੇ। ਫੌਜ ਮੁਖੀ ਦੋਵਾਂ ਦੇਸ਼ਾਂ ਦਰਮਿਆਨ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੱਖਿਆ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਲਈ ਸੁਰੱਖਿਆ ਅਦਾਰਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਨਗੇ ਤੇ ਰੱਖਿਆ ਤੇ ਸੁਰੱਖਿਆ ਨਾਲ ਸਬੰਧਿਤ ਮਾਮਲਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ ਉਹ ਫੌਜ ਦੇ ਮੁਖੀਆਂ ਨਾਲ ਗੱਲਬਾਤ ਕਰਨਗੇ ਤੇ ਇਜ਼ਰਾਇਲੀ ਰੱਖਿਆ ਬਲਾਂ ਦੇ ਦਫ਼ਤਰ ਵੀ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ