Punjab Flood Alert: ਰਮਦਾਸ ਦੇ ਇਲਾਕੇ ‘ਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਪਹੁੰਚੀ

Punjab Flood Alert
Punjab Flood Alert: ਰਮਦਾਸ ਦੇ ਇਲਾਕੇ ਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਪਹੁੰਚੀ

Punjab Flood Alert: ਰਾਤ ਵਿਚ ਦਰਜਨਾਂ ਹੋਰ ਪਿੰਡ ਪਾਣੀ ਦੀ ਲਪੇਟ ਵਿਚ ਆਏ

Punjab Flood Alert: ਅੰਮ੍ਰਿਤਸਰ (ਰਾਜਨ ਮਾਨ)। ਰਾਵੀ ਦਰਿਆ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਹੁਣ ਸਰਹੱਦੀ ਖੇਤਰ ਦੇ 50 ਦੇ ਕਰੀਬ ਪਿੰਡ ਹੜਾਂ ਦੀ ਮਾਰ ਹੇਠ ਆ ਜਾਣ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਲਈ ਫੌਜ ਪਹੁੰਚ ਗਈ ਹੈ ਅਤੇ ਫੌਜ ਵਲੋਂ ਲੋਕਾਂ ਨੂੰ ਰੈਸਕਿਊ ਕਰਕੇ ਕੱਢਿਆ ਜਾ ਰਿਹਾ ਹੈ।

ਰਾਤੋ-ਰਾਤ ਪਾਣੀ ਰਮਦਾਸ ਕਸਬੇ ਨੂੰ ਪਾਰ ਕਰਦੇ ਹੋਏ ਕਈ ਕਿਲੋਮੀਟਰ ਅਜਨਾਲੇ ਵਾਲੇ ਪਾਸੇ ਪਹੁੰਚ ਗਿਆ ਹੈ ਅਤੇ ਕਈ ਹੋਰ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਹਾਲਾਤ ਨਾਜ਼ੁਕ ਹੁੰਦੇ ਵੇਖ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਮਤੀ ਸਾਕਸ਼ੀ ਸਾਹਨੀ ਆਪਣੀ ਟੀਮ ਨਾਲ ਸਵੇਰੇ ਤੜਕੇ 4 ਵਜੇ ਹੜ ਪ੍ਰਭਾਵਿਤ ਖੇਤਰ ਵਿਚ ਪਹੁੰਚ ਗਏ।

Punjab Flood Alert

ਬੀਤੇ ਕੱਲ੍ਹ ਤੱਕ ਜ਼ਿਲਾ ਪ੍ਰਸ਼ਾਸਨ ਦੀਆਂ ਗੱਡੀਆਂ ਰਮਦਾਸ ਕਸਬੇ ਤੋਂ ਅੱਗੇ ਤੱਕ ਜਾਂਦੀਆਂ ਸਨ ਪਰ ਹੁਣ ਰਮਦਾਸ ਤੋਂ ਪਿਛੇ ਹੀ ਗੱਡੀਆਂ ਰੋਕੀਆਂ ਗਈਆਂ ਹਨ ਅਤੇ ਉਥੋਂ ਡਿਪਟੀ ਕਮਿਸ਼ਨਰ ਅਤੇ ਉਹਨਾਂ ਦੀ ਟੀਮ ਤੇ ਐਸ ਐਸ ਪੀ ਮਨਿੰਦਰ ਸਿੰਘ ਟਰੈਕਟਰਾਂ ਉਪਰ ਬੈਠਕੇ ਅੱਗੇ ਜਾ ਰਹੇ ਹਨ। ਫੌਜ ਵਲੋਂ ਆਪਣੀਆਂ ਕਿਸ਼ਤੀਆਂ ਲਿਆਂਦੀਆਂ ਗਈਆਂ ਹਨ ਅਤੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਤੇਜੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।

Punjab Flood Alert

ਪਾਣੀ ਵਿਚ ਘਿਰੇ ਵਧੇਰੇ ਪਿੰਡਾਂ ਵਿੱਚ ਜਿੰਨਾਂ ਲੋਕਾਂ ਦੇ ਦੋ ਮੰਜ਼ਿਲਾਂ ਘਰ ਹਨ ਉਹ ਉੱਪਰਲੀਆਂ ਮੰਜ਼ਲਾਂ ਤੇ ਚਲੇ ਗਏ ਹਨ। ਰਾਵੀ ਦਰਿਆ ਦਾ ਪਾਣੀ ਹੁਣ ਲੋਪੋਕੇ ਰਾਣੀਆਂ ਖੇਤਰ ਵੱਲ ਨੂੰ ਵੱਧ ਰਿਹਾ ਹੈ। ਇਸ ਖੇਤਰ ਵਿੱਚ ਧੁੱਸੀਂ ਬੰਨ ਤੋਂ ਅਗਲੇ ਪਾਸੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਬੀਐਸਐਫ ਦੀਆਂ ਅਗਲੇਰੀਆਂ ਚੌਂਕੀਆਂ ਵੀ ਪਾਣੀ ਵਿੱਚ ਘਿਰ ਗਈਆਂ ਹਨ।

Read Also : Punjab Flood News: ਪੰਜਾਬ ’ਚ ਟੁੱਟਿਆ ਹੜ੍ਹ ਗੇਟ, ਹਾਲਾਤ ਬੇਕਾਬੂ

Punjab Flood Alert

ਇਸ ਵੇਲੇ ਹੜ ਦੇ ਪਾਣੀ ਦੇ ਪ੍ਰਭਾਵ ਹੇਠ ਆਏ 50 ਤੋਂ ਵੱਧ ਪਿੰਡਾਂ ਵਿੱਚ ਘੋਨੇਵਾਲ, ਮਾਛੀਵਾਲ, ਮੰਗੂਨਾਰੂ,ਸ਼ਹਿਜ਼ਾਦਾ ਜੱਟਾਂ, ਕੋਟਿ ਗੁਰਬਖਸ਼ ,ਪਛੀਆਂ , ਨਿਸੋਕੇ ਸਿੰਘੋ ਕੇ, ਮੁਹੰਮਦ, ਮੁੰਦਰਾਂ ਵਾਲਾ, ਘੱਗਰ, ਧਰਮਾ ਬਾਦ, ਰਮਦਾਸ, ਸ਼ਾਮਪੁਰਾ, ਕੋਟਲੀ ਸ਼ਾਹ ਹਬੀਬ, ਨੰਗਲ ਸੋਹਲ, ਰੂੜੇਵਾਲ, ਖਟੜਾ, ਪੰਡੋਰੀ ਥੰਗਈ, ਮਲਕਪੁਰ, ਲੰਗਰਪੁਰ, ਦੂਜੋਵਾਲ, ਬੇਦੀ ਛੰਨਾ, ਕੋਟ ਰਜਾਦਾ, ਸੂਫੀਆਂ, ਸਮਰਾਈ, ਚਾਹੜਪੁਰ , ਭਦਲ, ਗਾਲਿਬ ,ਦਰਿਆਏ ਮਨਸੂਰ, ਨੰਗਲ ਅੰਬ, ਬੱਲ ਲਬੇ ਦਰਿਆ, ਕਮੀਰਪੁਰ ,ਭੈਣੀ ਗਿੱਲ, ਚੱਕ ਵਾਲਾ, ਜਗਦੇਵ ਖੁਰਦ, ਸਾਹੋਵਾਲ, ਢਾਈ ਸਿੰਘਪੁਰਾ, ਬਾਜਵਾ ਆਦਿ ਸ਼ਾਮਲ ਹਨ।

ਵਧ ਰਹੇ ਪਾਣੀ ਦੇ ਪੱਧਰ ਕਾਰਨ ਲੋਕਾਂ ਵਿਚ ਦਹਿਸ਼ਤ ਪੈਦਾ ਹੋਈ ਹੈ। ਫਸਲਾਂ ਬੁਰੀ ਤਰਾਂ ਤਬਾਹ ਹੋ ਚੁੱਕੀਆਂ ਹਨ। ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਿਛਲੇ ਕਈ ਦਿਨਾਂ ਤੋਂ ਰਾਤ ਦਿਨ ਹਲਕੇ ਦੇ ਲੋਕਾਂ ਦੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ ਅਤੇ ਅੱਜ ਤੜਕੇ ਉਹ ਵੀ ਪਹੁੰਚ ਗਏ ਸਨ।