ਪੁਲਿਸ ‘ਤੇ ਲੱਗੇ ਢਿੱਲੀ ਕਾਰਵਾਈ ਕਰਨ ਦੇ ਦੋਸ਼
ਫਿਰੋਜ਼ਪੁਰ (ਸਤਪਾਲ ਥਿੰਦ) | ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਅਸਲੇ ਸਮੇਤ ਕਈ ਮਾਰੂ ਹਥਿਆਰਾਂ ਨਾਲ ਲੋਕ ਖੂਨ ਦੀ ਹੋਲੀ ਖੇਡਣ ਲਈ ਲਲਕਾਰੇ ਮਾਰ ਰਹੇ ਹਨ, ਜੋ ਇੱਕ ਵਾਈਰਲ ਵੀਡਿਓ ‘ਚ ਸਭ ਬਿਆਨ ਹੋ ਰਿਹਾ ਹੈ ਪਰ ਪੁਲਿਸ ‘ਤੇ ਇਸ ਮਾਮਲੇ ‘ਚ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲੱਗ ਰਹੇ ਹਨ ਮਾਮਲਾ ਫਿਰੋਜ਼ਪੁਰ ਦੇ ਪਿੰਡ ਵਾਹਗੇ ਵਾਲਾ ਦਾ ਹੈ, ਜਿੱਥੇ ਕਰਵਾਏ ਗਏ ਧਾਰਮਿਕ ਸਮਾਗਮ ਤੋਂ ਬਾਅਦ ਦੋ ਧਿਰਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਪੁਲਿਸ ਦੀ ਮੱਦਦ ਨਾਲ ਇੱਕ ਵਾਰ ਤਾਂ ਰਾਜ਼ੀਨਾਮਾ ਹੋ ਗਿਆ, ਪਰ ਤਨਾਅ ਹਾਲੇ ਵੀ ਜਾਰੀ ਹੈ ਇਸ ਸਬੰਧੀ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਬਲਵੰਤ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਵਾਹਗੇ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਧਾਰਮਿਕ ਸਮਾਗਮ ਤੋਂ ਬਾਅਦ 21 ਮਾਰਚ 2019 ਨੂੰ ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਸਮਾਨ ਨੂੰ ਸਾਂਭ ਰਹੇ ਸਨ ਤਾਂ ਇਸ ਦੌਰਾਨ ਪਿੰਡ ਦੇ ਕੁਝ ਲੋਕਾਂ ਨਾਲ ਬੋਲ ਬੁਲਾਰਾ ਹੋ ਗਿਆ ਬਲਵੰਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਜਗਦੀਸ਼ ਸਿੰਘ, ਮਹਿਲ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਗਗਨਦੀਪ ਸਿੰਘ, ਹਰਬੰਸ ਸਿੰਘ, ਤਰਸੇਮ ਪਾਲ ਸਿੰਘ, ਲਖਵੀਰ ਸਿੰਘ, ਜਾਮਨ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ, ਕਿੰਦਰਪਾਲ ਸਿੰਘ, ਵਰਿੰਦਰ ਸਿੰਘ, ਮੋਨੂੰ ਵਾਸੀਅਨ ਢਾਹਣੀ ਮਹਿਲ ਸਿੰਘ ਦਾਖਲੀ ਪਿੰਡ ਵਾਹਗੇ ਵਾਲਾ ਨੇ ਉਹਨਾਂ ‘ਤੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ, ਜਿਸ ਦਾ ਪੁਲਿਸ ਦੇ ਵੱਲੋਂ ਪੰਚਾਇਤ ਬਿਠਾ ਕੇ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਬਲਵੰਤ ਸਿੰਘ ਨੇ ਦੋਸ਼ ਲਗਾਉਂਦੇ ਦੱਸਿਆ ਕਿ ਬੀਤੇ ਦਿਨ 23 ਮਾਰਚ 2019 ਨੂੰ ਸਵੇਰੇ 11 ਵਜੇ ਫਿਰ ਉਕਤ ਸਾਰੇ ਵਿਅਕਤੀ 50-55 ਹੋਰ ਸਾਥੀਆਂ ਨਾਲ ਅਸਲੇ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਅਤੇ ਲਲਕਾਰੇ ਮਾਰਦੇ ਹੋਏ ਉਸਦੇ ਘਰ ਵੱਲ ਆਏ ਅਤੇ ਉਹਨਾਂ ਨੂੰ ਕਥਿਤ ਤੌਰ ਧਮਕੀਆਂ ਦੇਣ ਲੱਗੇ ਕਿ ਬਾਹਰ ਆਓ ਤੁਹਾਨੂੰ ਜਾਨੋਂ ਮਾਰ ਦੇਣਾ ਹੈ ਅਤੇ ਗਾਲਾਂ ਕੱਢਣ ਲੱਗੇ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ‘ਤੇ ਵੀਡੀਓ ਵੀ ਬਣਾਈ ਗਈ, ਜਿਸ ਵਿਚ ਉਕਤ ਵਿਅਕਤੀ ਬੰਦੂਕਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਲਲਕਾਰੇ ਮਾਰਦੇ ਸਾਫ ਦਿਸ ਰਹੇ ਹਨ ਬਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਪਰ ਢੱਕਵੀਂ ਕਾਰਵਾਈ ਨਹੀਂ ਹੋ ਰਹੀ ਬਲਵੰਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀਆਂ ਤੋਂ ਉਹਨਾਂ ਨੂੰ ਖਤਰਾ ਹੈ ਅਤੇ ਪੁਲਿਸ ਉਕਤ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਉਹਨਾਂ ਨੂੰ ਇਨਸਾਫ਼ ਦੇਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।