ਗੁਰੂ ਕਾਸ਼ੀ ’ਵਰਸਿਟੀ ਦੇ ਤੀਰਅੰਦਾਜ਼ ਸਚਿਨ ਗੁਪਤਾ ਨੇ ਜਿੱਤਿਆ ਚਾਂਦੀ ਦਾ ਤਮਗਾ

Guru Kashi University

ਚਾਂਦੀ ਦੇ ਤਮਗੇ ਦੇ ਨਾਲ-ਨਾਲ 750 ਯੂਰੋ (64 ਹਜ਼ਾਰ ਰੁਪਏ) ਇਨਾਮੀ ਰਾਸ਼ੀ ਹਾਸਿਲ ਕੀਤੀ

(ਸੱਚ ਕਹੂੰ ਨਿਊਜ਼) ਬਠਿੰਡਾ, ਤਲਵੰਡੀ ਸਾਬੋ। ਗੁਰੂ ਕਾਸ਼ੀ ’ਵਰਸਿਟੀ (Guru Kashi University) ਤਲਵੰਡੀ ਸਾਬੋ ਦੇ ਖਿਡਾਰੀ ਖੇਡ ਮੁਕਾਬਲਿਆਂ ’ਚ ਲਗਾਤਾਰ ਮੱਲਾਂ ਮਾਰ ਰਹੇ ਹਨ ਇਸੇ ਜੇਤੂ ਲੜੀ ਤਹਿਤ ਪ੍ਰੋ.(ਡਾ.) ਜਤਿੰਦਰ ਸਿੰਘ ਬੱਲ, ਪ੍ਰੋ.ਚਾਂਸਲਰ ਦੀ ਰਹਿਨੁਮਾਈ ਹੇਠ ’ਵਰਸਿਟੀ ਦੇ ਤੀਰਅੰਦਾਜ਼ ਨੇ ਨੀਦਰਲੈਂਡ ’ਚ ਹੋਈ ‘ਵਿਸ਼ਵ ਤੀਰਅੰਦਾਜ਼ੀ ਸੀਰੀਜ਼ ਜੀ. ਟੀ. ਓਪਨ’ ’ਚੋਂ ਚਾਂਦੀ ਦਾ ਤਮਗਾ ਜਿੱਤਿਆ ਹੈ।

ਗੁਰੂ ਕਾਸ਼ੀ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ

(Guru Kashi University) ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਨੀਦਰਲੈਂਡ ਵਿਖੇ ਹੋਈ ‘ਵਿਸ਼ਵ ਤੀਰਅੰਦਾਜ਼ੀ ਸੀਰੀਜ਼ ਜੀਟੀ ਓਪਨ’ ’ਚ ਹਿੱਸਾ ਲੈਂਦਿਆਂ ਸਚਿਨ ਗੁਪਤਾ ਜੋ ’ਵਰਸਿਟੀ ਦਾ ਐਮ.ਪੀ.ਐੱਡ ਪਹਿਲੇ ਸਾਲ ਦਾ ਵਿਦਿਆਰਥੀ ਹੈ, ਨੇ ਚਾਂਦੀ ਦਾ ਤਮਗਾ ਜਿੱਤਕੇ ਸੱਤ ਸਮੁੰਦਰੋਂ ਪਾਰ ਵੀ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ।

ਉਨ੍ਹਾਂ ਦੱਸਿਆ ਕਿ ਸਚਿਨ ਨੇ ਇਨ੍ਹਾਂ ਮੁਕਾਬਲਿਆਂ ’ਚੋਂ ਚਾਂਦੀ ਦੇ ਤਮਗੇ ਦੇ ਨਾਲ-ਨਾਲ 750 ਯੂਰੋ (64 ਹਜ਼ਾਰ ਰੁਪਏ) ਇਨਾਮੀ ਰਾਸ਼ੀ ਹਾਸਿਲ ਕੀਤੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ’ਵਰਿਸਟੀ ਦੇ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦਾ ਖੇਡ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਖਿਡਾਰੀ ਵਿਦਿਆਰਥੀ ਚੰਗੀਆਂ ਸਹੂਲਤਾਂ ਦੇ ਬਿਹਤਰ ਵਾਤਾਵਰਣ ’ਚ ਖੇਡ ਅਭਿਆਸ ਕਰਕੇ ਆਉਣ ਵਾਲੇ ਮੁਕਾਬਲਿਆਂ ’ਚੋਂ ਵੀ ਜੇਤੂ ਬਣ ਸਕਣ ’ਵਰਸਿਟੀ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਨੇ ਤੀਰਅੰਦਾਜ਼ ਸਚਿਨ ਗੁਪਤਾ ਤੇ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਤੇ ਡਾ. ਰਵਿੰਦਰ ਸਿੰਘ ਸੁਮਲ, ਡੀਨ, ਫੈਕਲਟੀ ਮੈਂਬਰਾਂ ਤੇ ਖਿਡਾਰੀਆਂ ਨੂੰ ਇਸ ਕੌਮਾਂਤਰੀ ਪ੍ਰਾਪਤੀ ’ਤੇ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here