ਅਰਬਾਜ਼ ਖਾਨ ਨੇ ਕਬੂਲਿਆ ਆਈਪੀਐਲ ‘ਚ 6 ਸਾਲ ਤੋਂ ਲਾ ਰਿਹਾ ਹਾਂ ਸੱਟਾ

Arbaaz Khan, admitted, betting, IPL ,six, years

ਪਿਛਲੇ ਸਾਲ ਆਈਪੀਐਲ ਮੈਚਾਂ ‘ਚ ਗਵਾਏ 2.75 ਕਰੋੜ ਰੁਪਏ

ਮੁੰਬਈ, (ਏਜੰਸੀ) ਸੂਤਰਾਂ ਦੇ ਹਵਾਲੇ ਨਾਲ ਖਬਰ ਮਿਲ ਰਹੀ ਹੈ ਕਿ ਫ਼ਿਲਮੀ ਅਦਾਕਾਰ ਅਰਬਾਜ਼ ਖਾਨ ਨੇ ਪੁਲਿਸ ਦੀ ਪੁੱਛਗਿੱਛ ‘ਚ ਮੰਨ ਲਿਆ ਹੈ ਕਿ ਉਹ ਆਈਪੀਐਲ ਦੀ ਸੱਟੇਬਾਜ਼ੀ ‘ਚ ਸ਼ਾਮਲ ਸਨ ਏਐਨਆਈ ‘ਚ ਛਪੀ ਖਬਰ ਮੁਤਾਬਕ ਅਰਬਾਜ਼ ਖਾਨ ਨੇ ਮੰਨਿਆ ਹੈ ਕਿ ਉਸ ਨੇ ਪਿਛਲੇ ਸਾਲ ਆਈਪੀਐਲ ਦੇ ਮੈਚਾਂ ‘ਚ ਸੱਟਾ ਲਾਇਆ ਸੀ ਅਤੇ 2.75 ਕਰੋੜ ਰੁਪਏ ਹਾਰੇ ਸਨ ਅਰਬਾਜ਼ ਨੇ ਦੱਸਿਆ ਹੈ ਕਿ ਉਹ ਪਿਛਲੇ 6 ਸਾਲਾਂ ਤੋਂ ਸੱਟੇਬਾਜ਼ੀ ‘ਚ ਹੈ, ਪਰ ਇਸ ਸਾਲ ਕੋਈ ਸੱਟਾ ਨਹੀਂ ਲਾਇਆ ਹੈ ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੇ ਭਰਾ ਅਦਾਕਾਰ ਅਰਬਾਜ਼ ਖਾਨ ਠਾਣੇ ਪੁਲਿਸ ਦੀ ਐਂਟੀ ਐਕਸਟਾਰਸ਼ਨ ਸੈਲ ਸਾਹਮਣੇ ਪੇਸ਼ ਹੋਣ ਲਈ ਪਹੁੰਚੇ ਸਨ ਠਾਣੇ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਨੋਟਿਸ ਜਾਰੀ ਕੀਤਾ ਸੀ ਪੁਲਿਸ ਨੇ 29 ਮਈ ਨੂੰ ਮੁੰਬਈ ਦੇ ਨਾਂਅ ਸੱਟੇਬਾਜ਼ ਸੋਨੂੰ ਜਾਲਾਨ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਪੁੱਛਗਿੱਛ ਕਰਨ ‘ਤੇ ਅਰਬਾਜ਼ ਖਾਨ ਦਾ ਨਾਂਅ ਸਾਹਮਣੇ ਆਇਆ।

LEAVE A REPLY

Please enter your comment!
Please enter your name here