ਨਵੀਂ ਦਿੱਲੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਤਰਾਜਯੋਗ ਸਮੱਗਰੀ ਸਬੰਧੀ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀਆਂ ਕਈ ਚੇਤਾਵਨੀਆਂ ਤੋਂ ਬਾਅਦ 18 ਓਟੀਟੀ ਪਲੇਟਫਾਰਮਾਂ ਨੂੰ ਇਤਰਾਜਯੋਗ ਸਮੱਗਰੀ ਲਈ ਬਲਾਕ ਕਰ ਦਿੱਤਾ ਗਿਆ ਹੈ। ਦੇਸ਼ ਭਰ ਵਿੱਚ ਓਟੀਟੀ ਪਲੇਟਫਾਰਮਾਂ ਦੀਆਂ 19 ਵੈੱਬਸਾਈਟਾਂ, 10 ਐਪਸ ਅਤੇ 57 ਸੋਸ਼ਲ ਮੀਡੀਆ ਹੈਂਡਲ ’ਤੇ ਵੀ ਪਾਬੰਦੀ ਲਾਈ ਗਈ ਹੈ। ਆਈਟੀ ਐਕਟ ਦੀ ਧਾਰਾ 67 ਅਤੇ 67ਏ, ਆਈਪੀਸੀ ਦੀ ਧਾਰਾ 292 ਅਤੇ ਔਰਤਾ ਦੀ ਇਤਰਾਜਯੋਗ ਪ੍ਰਤੀਨਿਧਤਾ ਐਕਟ, 1986 ਦੀ ਧਾਰਾ 4 ਦੀ ਉਲੰਘਣਾ ਕਰਨ ਵਾਲੀ ਸਮੱਗਰੀ ਵਿੱਚ ਅਧਿਆਪਕ-ਵਿਦਿਆਰਥੀ ਰਿਸ਼ਤੇ ਅਤੇ ਵਿਭਚਾਰੀ ਪਰਿਵਾਰਕ ਰਿਸ਼ਤੇ ਵਰਗੇ ਵਿਸ਼ੇ ਸ਼ਮਾਲ ਹਨ। (Apps and websites)
ਅਸ਼ਲੀਲ ਕੰਟੈਂਟ ਦਿਖਾਉਣ ਕਾਰਨ ਲੱਗੀ ਪਾਬੰਦੀ | Apps and websites
ਇਹ ਫੈਸਲਾ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ/ਵਿਭਾਗਾਂ ਅਤੇ ਮੀਡੀਆ, ਮਨੋਰੰਜਨ, ਔਰਤਾਂ ਦੇ ਅਧਿਕਾਰਾਂ ਤੇ ਬਾਲ ਅਧਿਕਾਰਾਂ ਦੇ ਖੇਤਰ ਦੇ ਮਾਹਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਚਨਾ ਤਕਨਾਲੋਜ਼ੀ ਐਕਟ, 2000 ਦੇ ਉਪਬੰਦਾਂ ਦੇ ਤਹਿਤ ਲਾਗੂ ਕੀਤਾ ਗਿਆ ਸੀ।
ਕਿਹੜੇ ਪਲੇਟਫਾਰਮ ਕੀਤੇ ਬਲੌਕ?
ਬਲੌਕ ਕੀਤੇ ਪਲੇਟਫਾਰਮਾਂ ਦੀ ਸੂਚੀ ਵਿੱਚ ਡ੍ਰੀਮਜ਼ ਫਿਲਮਜ਼, ਵੂਵੀ, ਯੇਸਮਾ, ਅਨਕਟ ਅੱਡਾ ਅਤੇ ਹੋਰ ਸ਼ਾਮਲ ਹਨ, ਜੋ ਇਤਰਾਜਯੋਗ ਸਮੱਗਰੀ ਦੀ ਮੇਜ਼ਬਾਨੀ ਕਰਦੇ ਹੋਏ ਜਿਨਸੀ ਹਰਕਤਾਂ ਅਤੇ ਔਰਤਾਂ ਦਾ ਇਤਰਾਜਯੋਗ ਚਿਤਰਨ ਕਰਦੇ ਪਾਏ ਗਏ ਹਨ। ਇਸ ਆਧਾਰ ’ਤੇ ਇਨ੍ਹਾਂ ਸਾਰਿਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿੱਚ ਅਧਿਕਆਪਕ-ਵਿਦਿਆਰਥੀ ਰਿਸ਼ਤੇ ਅਤੇ ਵਿਭਚਾਰੀ ਪਰਿਵਾਰਕ ਰਿਸ਼ਤੇ ਵਰਗੇ ਵਿਸ਼ੇ ਸ਼ਾਮਲ ਹਨ।
Also Read : ਪਰਨੀਤ ਕੌਰ BJP ’ਚ ਸ਼ਾਮਲ