ਸ਼ਲਾਘਾਯੋਗ : ਪੁੱਤਰ ਦੇ ਵਿਦੇਸ਼ੋਂ ਆਉਣ ਦੀ ਜਾਣਕਾਰੀ ਪਿਤਾ ਨੇ ਖੁਦ ਪ੍ਰਸ਼ਾਸ਼ਨ ਨੂੰ ਦਿੱਤੀ
ਸਾਦਿਕ, (ਅਰਸ਼ਦੀਪ ਸੋਨੀ) ਕੋਰੋਨਾ ਦੇ ਡਰ ਕਾਰਨ ਤੇ ਇਲਾਜ ਦੇ ਪ੍ਰਬੰਧ ਲੰਮੇ ਸਮੇਂ ਲਈ ਹੋਣ ਕਾਰਨ ਹਰ ਕੋਈ ਚਿੰਤਤ ਹੈ। ਜ਼ਿਲ੍ਹਾ ਫਰੀਦਕੋਟ ‘ਚ ਅਜਿਹੇ ਕਈ ਲੋਕ ਹਨ ਜੋ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਏ ਹਰ ਪਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਨਾ ਦੇਣੀ ਆਪਣੀ ਜਿੰਮੇਵਾਰੀ ਨਹੀਂ ਸਮਝਦੇ, ਸਗੋਂ ਲੁਕ ਛਿਪ ਵੀ ਰਹੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਰਿਸ਼ਤਿਆਂ ਤੋਂ ਦੂਰ ਆਪਣੀ ਸਮਾਜਿਕ ਜਿੰਮੇਵਾਰੀਆਂ ਨਿਭਾਉਂਦੇ ਹਨ। ਅਜਿਹਾ ਹੀ ਇੱਕ ਪਿਤਾ ਨੇ ਸ਼ਲਾਘਾਯੋਗ ਕਾਰਜ ਕਰਦਿਆਂ ਆਪਣੇ ਬੇਟੇ ਦੇ ਵਿਦੇਸ਼ ਤੋਂ ਆਉਣ ਦੀ ਜਾਣਕਾਰੀ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਨੂੰ ਦਿੱਤੀ।ਦੂਸਰੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸਮਾਜ ਸੇਵੀ ਰਾਜਪਾਲ ਸਿੰਘ ਸੰਧੂ ਹਰਦਿਆਲੇਆਣਾ ਦਾ ਬੇਟਾ ਪਰਮਪਰੀਤ ਸਿੰਘ ਸੰਧੂ (ਵਿਦਿਆਰਥੀ ਯੂਨੀਵਰਸਿਟੀ ਆਫ ਅਲਬਰਟਾ) ਰਾਤ 8 ਵਜੇ ਕਨੇਡਾ ਤੋਂ ਘਰ ਪਹੁੰਚਿਆ ਉਨ੍ਹਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਮਾਜ ਸੇਵੀ ਸ਼ਿਵਜੀਤ ਸਿੰਘ ਫਰੀਦਕੋਟ ਰਾਹੀਂ ਸਿਹਤ ਵਿਭਾਗ ਅਤੇ ਪੁਲਿਸ ਮਹਿਕਮੇ ਨੂੰ ਬੇਟੇ ਦੇ ਆਉਣ ਦੀ ਜਾਣਕਾਰੀ ਦਿੱਤੀ ਜਿਸ ‘ਤੇ ਤੁਰੰਤ ਅਮਲ ਕਰਦਿਆਂ ਸਿਹਤ ਮਹਿਕਮੇ ਵੱਲੋਂ ਦੋ ਕਰਮਚਾਰੀ ਆਏ ਉਨ੍ਹਾਂ ਨੇ ਪਰਮਪ੍ਰੀਤ ਤੋਂ ਲੋੜੀਂਦੀ ਜਾਣਕਾਰੀ ਲਈ ਅਤੇ ਸੁਰੱਖਿਆ ਦੇ ਤੌਰ ‘ਤੇ ਬਣਦੀਆਂ ਹਦਾਇਤਾਂ ਦਿੱਤੀਆਂ ਡਾਕਟਰਾਂ ਦੀ ਟੀਮ ਨੇ ਜਾਂਚ ਉਪਰੰਤ ਪਰਮਪ੍ਰੀਤ ਨੂੰ 14 ਦਿਨ ਦਾ ਘਰ ਵਿੱਚ ਹੀ ਸਵੈ-ਇਕਾਂਤਵਾਸ ਰੱਖਣ ਲਈ ਕਿਹਾ ਰਾਜਪਾਲ ਸੰਧੂ ਨੇ ਵਿਦੇਸ਼ ਤੋਂ ਆਏ ਦੂਸਰਿਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸੰਸਾਰ ਵਿਆਪੀ ਬਿਬਤਾ ਦੀ ਘੜੀ ਵਿੱਚ ਅਸੀਂ ਪ੍ਰਸ਼ਾਸ਼ਨ ਤੇ ਇੱਕ ਦੂਸਰੇ ਨੂੰ ਸਹਿਯੋਗ ਦੇਈਏ ਤਾਂ ਜੋ ਦੁਨੀਆਂ ਇਸ ਕੋਰੋਨਾ ਵਾਇਰਸ ਦੀ ਮਾਰ ਤੋਂ ਬਚ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।