Railway Recruitment Board: ਰੇਲਵੇ ਆਰਆਰਬੀ ਜੇਈ ਭਰਤੀ ’ਚ ਸ਼ਾਮਲ ਹੋਣ ਜਾ ਰਹੇ ਉਮੀਦਵਾਰਾਂ ਲਈ ਇੱਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਰੇਲਵੇ ਭਰਤੀ ਬੋਰਡ (ਆਰਆਰਬੀ) ਨੇ ਜੂਨੀਅਰ ਇੰਜੀਨੀਅਰ (ਜੇਈ) ਭਰਤੀ 2024 ਲਈ ਉਮੀਦਵਾਰਾਂ ਦੇ ਐਪਲੀਕੇਸ਼ਨ ਦਾ ਸਟੇਟਸ ਜਾਰੀ ਕਰ ਦਿੱਤਾ ਹੈ। ਅਜਿਹੇ ’ਚ ਜਿਹੜੇ ਉਮੀਦਵਾਰਾਂ ਨੇ ਜੂਨੀਅਰ ਇੰਜੀਨੀਅਰ, ਡਿਪੋ ਮਟੀਰੀਅਲ ਸੁਪਰੀਟੈਂਡੈਂਟ, ਕੈਮੀਕਲ ਸੁਪਰਵਾਈਜ਼ਰ ਸਮੇਤ ਹੋਰ ਅਹੁਦਿਆਂ ਲਈ ਅਪਲਾਈ ਕੀਤਾ ਹੈ, ਉਹ ਆਨਲਾਈਨ ਚੈੱਕ ਕਰ ਸਕਦੇ ਹਨ ਕਿ ਉਨ੍ਹਾਂ ਦਾ ਬਿਨੈ ਸਵੀਕਾਰ ਹੋਇਆ ਹੈ ਜਾਂ ਨਹੀਂ। ਆਰਆਰਬੀ ਜੇਈ ਐਪਲੀਕੇਸ਼ਨ ਸਟੇਟਸ ਲਿੰਕ 23 ਅਕਤੂਬਰ ਤੋਂ ਐਕਟਿਵ ਹੋ ਗਿਆ ਹੈ। RRB JE form released
Read Also : Punjabi Month Events: ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦੇ ਸਮਾਗਮਾਂ ਦਾ ਐਲਾਨ
25 ਨਵੰਬਰ ਤੋਂ 13 ਦਸੰਬਰ ਤੱਕ ਹੋਵੇਗੀ ਪ੍ਰੀਖਿਆ | Railway Recruitment Board
ਰੇਲਵੇ ਸਰਕਾਰੀ ਨੌਕਰੀ ਦੀ ਇਸ ਭਰਤੀ ਜਰੀਏ 7951 ਅਹੁਦਿਆਂ ’ਤੇ 25 ਨਵੰਬਰ ਤੋਂ 13 ਦਸੰਬਰ ਤੱਕ ਪ੍ਰੀਖਿਆ ਲਈ ਜਾਵੇਗੀ। ਅਸਿਸਟੈਂਟ ਲੋਕੋ ਪਾਇਲਟ (ਏਐਲਪੀ) ਦੀ ਸੀਬੀਟੀ ਪ੍ਰੀਖਿਆ 25 ਨਵੰਬਰ ਤੋਂ 29 ਨਵੰਬਰ ਤੱਕ ਹੋਵੇਗੀ। ਉੱਥੇ ਆਰਪੀਐਫ ਐਸਆਈ 2 ਦਸੰਬਰ ਤੋਂ 5 ਦਸੰਬਰ, ਟੈਕਨੀਸ਼ੀਅਨ 16 ਦਸੰਬਰ ਤੋਂ 26 ਦਸੰਬਰ ਅਤੇ ਰੇਲਵੇ ਜੇਈ, ਡਿਪੋ ਮੈਟੇਰੀਅਲ ਸੁਪਰੀਟੈਂਡੈਂਟ, ਕੈਮੀਕਲ ਐਂਡ ਮੇਟਲਜਿਰੀਕਲ ਅਸਿਸਟੈਂਟ ਦੀ ਪ੍ਰੀਖਿਆ 6 ਦਸੰਬਰ ਤੋਂ 13 ਦਸੰਬਰ ਲਈ ਜਾਵੇਗੀ। RRB recruitment 2024
ਕਦੋਂ ਆਵੇਗਾ ਐਡਮਿਟ ਕਾਰਡ? | Railway Recruitment Board
ਇਨ੍ਹਾਂ ਪ੍ਰੀਖਿਆਵਾਂ ਲਈ ਆਰਆਰਬੀ ਨੇ ਉਮੀਦਵਾਰਾਂ ਦੇ ਐਪਲੀਕੇਸ਼ਨ ਸਟੇਟਸ ਜਾਰੀ ਕਰ ਦਿੱਤੇ ਹਨ। ਉੁਥੇ ਆਰਆਰਬੀ ਜੇਈ ਐਗਜ਼ਾਮ ਸਿਟੀ 2024 ਦੀ ਡਿਟੇਲਸ ਪੇਪਰ ਤੋਂ 10 ਦਿਨ ਪਹਿਲਾਂ ਜਾਰੀ ਹੋਵੇਗੀ। ਆਰਆਰਬੀ ਜੇਈ ਅਤੇ ਹੋਰ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੇ ਐਡਮਿਟ ਕਾਰਡ ਪੇਪਰ ਤੋਂ ਕਰੀਬ ਚਾਰ ਦਿਨ ਪਹਿਲਾਂ ਅਧਿਕਾਰਕ ਵੈਬਸਾਈਟ ’ਤੇ ਜਾਰੀ ਕੀਤੇ ਜਾਣਗੇ। ਜਿਨ੍ਹਾਂ ਨੂੰ ਉਮੀਦਵਾਰ ਆਪਣੀ ਲਾਇਨ ਡਿਟੇਲਸ ਜਰੀਏ ਚੈੱਕ ਕਰ ਸਕਣਗੇ। RRB recruitment 2024