ਬੈਸਟ ਹਸਪਤਾਲ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਤ ‘ਅਪੈਕਸ ਹਸਪਤਾਲ’
ਹਸਪਤਾਲ ਸੰਚਾਲਕ ਡਾ. ਆਰ. ਕੇ. ਮਹਿਤਾ, ਡਾ. ਮਨੀਸ਼ਾ ਮਹਿਤਾ ਨੂੰ ਕੀਤਾ ਸਨਮਾਨਿਤ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ, ਸਰਸਾ। ਦੋ ਦਹਾਕਿਆਂ ਤੋਂ ਮੈਡੀਕਲ ਖੇਤਰ ‘ਚ ਵਧੀਆ ਸੇਵਾਵਾਂ ਦੇ ਦਮ ‘ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ‘ਚ ਅਨੋਖੀ ਛਾਪ ਛੱਡ ਚੁੱਕਾ ਸਰਸਾ ਦਾ ਅਪੈਕਸ ਹਸਪਤਾਲ ਅਤੇ ਆਈਵੀਐਫ ਸੈਂਟਰ ਦੇ ਤਾਜ ‘ਚ ਇੱਕ ਹੋਰ ਰਤਨ ਜੁੜ ਗਿਆ ਹੈ ਬੀਤੇ ਦਿਨੀਂ ਨਵੀਂ ਦਿੱਲੀ ‘ਚ ਹੋਈ ਸਿਕਸ ਸਿਗਮਾ ਹੈਲਥਕੇਅਰ ਲੀਡਰਸ਼ਿਪ ਸਮਿਟ 2019 ‘ਚ ਅਪੈਕਸ ਹਸਪਤਾਲ ਨੂੰ ਬੈਸਟ ਹਸਪਤਾਲ ਆਫ ਦਾ ਈਅਰ ਇਨ ਸਰਜਰ ਐਂਡ ਆਈਵੀਐਫ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। Hospital
ਪ੍ਰੋਗਰਾਮ ‘ਚ ਆਰਮੀ ਚੀਫ ਬਿਪਨ ਰਾਵਤ ਨੇ ਹਸਪਤਾਲ ਸੰਚਾਲਕ ਡਾ. ਆਰ. ਕੇ. ਮਹਿਤਾ ਅਤੇ ਡਾ. ਮਨੀਸ਼ਾ ਮਹਿਤਾ ਨੂੰ ਟਰਾਫੀ ਭੇਂਟ ਕਰਕੇ ਸਨਮਾਨਿਤ ਕੀਤਾ ਜ਼ਿਕਰਯੋਗ ਹੈ ਕਿ ਅਪੈਕਸ ਹਸਪਤਾਲ ਅਤੇ ਆਈਵੀਐਫ ਸੈਂਟਰ ‘ਚ ਪਿਛਲੇ ਕਈ ਸਾਲਾਂ ਤੋਂ ਬੇ-ਔਲਾਦ ਮਾਤਾ-ਪਿਤਾ ਨੂੰ ਟੈਸਟ ਟਿਊਬ ਬੇਬੀ ਰਾਹੀਂ ਸੰਤਾਨ ਸੁੱਖ ਹਾਸਲ ਹੋ ਰਿਹਾ ਹੈ ਹਸਪਤਾਲ ਦੀ ਇਸ ਤਕਨੀਕ ਨਾਲ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਹਾਲ ਹੀ ‘ਚ ਵਿਦੇਸ਼ੀ ਜੋੜੇ ਨੇ ਵੀ ਆਈਵੀਐਫ ਰਾਹੀਂ ਸੰਤਾਨ ਸੁਖ ਪ੍ਰਾਪਤ ਕੀਤਾ ਹੈ।
ਹੁਣ ਅਪੈਕਸ ਹਸਪਤਾਲ ਨੂੰ ਮਿਲੇ ਬੈਸਟ ਹਸਪਤਾਲ ਆਫ ਦਾ ਈਅਰ ਇਨ ਸਰਜਰ ਐਂਡ ਆਈਵੀਐਫ ਐਵਾਰਡ ਨਾਲ ਸਰਸਾ ਜ਼ਿਲ੍ਹੇ ਨੂੰ ਮਾਣ ਪ੍ਰਾਪਤ ਹੋਇਆ ਹੈ ਅਪੈਕਸ ਹਸਪਤਾਲ ਮੈਡੀਕਲ ਦੇ ਖੇਤਰ ‘ਚ ਆਸਕਰ ਐਵਾਰਡ ਆਫ ਹੈਲਥ ਕੇਅਰ ਹਾਸਲ ਕਰਨ ਵਾਲਾ ਹਰਿਆਣਾ ਦਾ ਪਹਿਲਾ ਹਸਪਤਾਲ ਬਣ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।