ਖੇਡਾਂ ਦਾ ਜੀਵਨ ’ਚ ਮਹੱਤਵਪੂਰਨ ਸਥਾਨ ਹੈ ਸਾਡੇ ਸਮਾਜ ’ਚ ਖੇਡਾਂ ਦਾ ਇੱਕ ਵਿਸ਼ੇਸ਼ ਮਹੱਤਵ ਵੀ ਹੈ ਖੇਡਾਂ ਮੁਕਾਬਲੇ ਦੀ ਭਾਵਨਾ ਨੂੰ ਜਿੰਦਾ ਰੱਖਣ ਦਾ ਇੱਕ ਵੱਡਾ ਤਰੀਕਾ ਹੈ ਕ੍ਰਿਕਟ ਦਾ ਤਾਂ ਭਾਰਤ ’ਚ ਇੱਕ ਜਨੂੰਨ ਵੀ ਹੈ, ਜੋ ਖੇਡ ਦੇ ਨਾਲ-ਨਾਲ ਮਨੋਰੰਜਨ ਦਾ ਵੀ ਹਿੱਸਾ ਹੈ ਅੱਜ ਭਾਰਤ ਅਤੇ ਅਸਟਰੇਲੀਆ ਵਿਚਕਾਰ ਵਰਲਡ ਕੱਪ ਦਾ ਫਾਈਨਲ ਮੁਕਾਬਲਾ ਹੈ, ਜੋ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਇਸ ਮੁਕਾਬਲੇ ਨੂੰ ਦੇਖਣ ਲਈ ਅਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਉੱਥੋਂ ਦਾ ਵਫਦ ਵੀ ਸਟੇਡੀਅਮ ’ਚ ਮੌਜੂਦ ਹੋਵੇਗਾ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸਮੇਤ ਲਗਭਗ 8 ਸੂਬਿਆਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਕਈ ਵੱਡੇ ਉਦਯੋਗਪਤੀ, ਵਾਲੀਵੁੱਡ ਦੇ ਵੱਡੇ ਅਦਾਕਾਰ ਵੀ ਪਹੁੰਚ ਰਹੇ ਹਨ ਸਾਡੇ ਦੇਸ਼ ’ਚ ਕ੍ਰਿਕਟ ਪ੍ਰਤੀ ਇੱਕ ਦੀਵਾਨਗੀ ਹੈ। (Cricket)
ਇਹ ਵੀ ਪੜ੍ਹੋ : ਵਿਸ਼ਵ ਕੱਪ ’ਚ ਸਭ ਤੋਂ ਵੱਡੀ ਜੰਗ ’ਚ ਭਿੜਨਗੇ ਭਾਰਤ ਤੇ ਅਸਟਰੇਲੀਆ
ਮੈਚ ਦੌਰਾਨ ਦੇਸ਼ ’ਚ ਇੱਕ ਐਣਐਲਾਨਿਆ ਕਰਫਿਊ ਜਿਹਾ ਹੋ ਜਾਂਦਾ ਹੈ ਬਜ਼ਾਰ ਸੁੰਨੇ ਹੋ ਜਾਂਦੇ ਹਨ ਲੋਕ ਆਪਣੇ-ਆਪਣੇ ਘਰਾਂ ’ਚ ਜਾਂ ਕਿਸੇ ਵੱਡੇ ਹਾਲ ਆਦਿ ’ਚ ਵੱਡੀਆਂ-ਵੱਡੀਆਂ ਸਕਰੀਨਾਂ ’ਤੇ ਖੇਡ ਦਾ ਅਨੰਦ ਲੈਂਦੇ ਹਨ ਜੋ ਲੋਕ ਸਫ਼ਰ ’ਚ ਹੁੰਦੇ ਹਨ, ਉਨ੍ਹਾਂ ਦੇ ਹੱਥਾਂ ’ਚ ਮੋਬਾਇਲ ਫੋਨ ’ਤੇ ਮੈਚ ਹੀ ਚੱਲ ਰਿਹਾ ਹੁੰਦਾ ਹੈ ਹਾਕੀ ਸਾਡੇ ਦੇਸ਼ ਦੀ ਰਾਸ਼ਟਰੀ ਖੇਡ ਹੈ ਹਾਕੀ ਨੂੰ ਸਾਡੇ ਦੇਸ਼ ਦੀ ਸ਼ਾਨ ਮੰਨਿਆ ਜਾਂਦਾ ਹੈ ਹਾਕੀ ’ਚ ਅਸੀਂ ਦੁਨੀਆ ਦੇ ਸਿਰਮੌਰ ਰਹੇ ਹਾਂ ਪਰ ਹਾਕੀ ਦੀ ਦੇਸ਼ ’ਚ ਐਨੀ ਹਰਮਨਪਿਆਰਤਾ ਨਹੀਂ ਜਿੰਨੀ ਕ੍ਰਿਕਟ ਦੀ ਹੈ ਕਬੱਡੀ, ਕੁਸ਼ਤੀ, ਮੁੱਕੇਬਾਜ਼ੀ ਆਦਿ ਬਹੁਤ ਅਜਿਹੀਆਂ ਖੇਡਾਂ ਹਨ। (Cricket)
ਜਿਨ੍ਹਾਂ ’ਚ ਭਾਰਤ ਦੁਨੀਆ ਦਾ ਜੇਤੂ ਹੈ, ਪਰ ਇਨ੍ਹਾਂ ਸਾਰੀਆਂ ਖੇਡਾਂ ਦੀ ਹਰਮਨਪਿਆਰਤਾ ਕ੍ਰਿਕਟ ਦੇ ਮੁਕਾਬਲੇ ਨਾਮਾਤਰ ਹੈ ਇੱਥੋਂ ਤੱਕ ਕਿ ਮਹਿਲਾ ਕ੍ਰਿਕਟ ਵੀ ਐਨੀ ਹਰਮਨਪਿਆਰੀ ਨਹੀਂ ਹੋ ਸਕੀ ਪੁਰਸ਼ ਕ੍ਰਿਕਟ ’ਚ ਪੈਸਾ ਬਹੁਤ ਹੈ ਜਿਸ ਕਾਰਨ ਇਸ ਖੇਡ ਨੂੰ ਪ੍ਰਚਾਰ ਵੀ ਮਿਲਦਾ ਹੈ ਹਾਲਾਂਕਿ ਇਸ ’ਚ ਕੋਈ ਬੁਰਾਈ ਨਹੀਂ ਹੈ ਫਿਰ ਵੀ ਹੋਰ ਖੇਡਾਂ ਅਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ, ਉਨ੍ਹਾਂ ਨੂੰ ਵੀ ਕ੍ਰਿਕਟ ਵਾਂਗ ਬਰਾਬਰ ਮੌਕਾ ਮਿਲੇ ਇਸ ਲਈ ਸਰਕਾਰ ਅਤੇ ਖੇਡ ਸੰਘਾਂ ਨੂੰ ਯਤਨ ਕਰਨੇ ਚਾਹੀਦੇ ਹਨ। (Cricket)