ਗੱਡੀ ਦੀ ਖਿੜਕੀ ਵਿੱਚੋਂ ਸੜਕ ਉੱਤੇ ਬੋਤਲਾਂ ਸੁੱਟਦੇ ਲੜਕਿਆਂ ਨੂੰ ਅਨੁਸ਼ਕਾ ਨੇ ਲਾਈ ਫਟਕਾਰ, ਵੀਡੀਓ ਵਾਇਰਲ

Anushka, Bottles On The Road, Car Window

ਲਗਜ਼ਰੀ ਗੱਡੀ ‘ਚ ਬੈਠ ਵਿਰਾਟ ਨੇ ਕੈਦ ਕੀਤਾ ਨਜ਼ਾਰਾ

ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਅਸਲ ‘ਚ ਅਨੁਸ਼ਕਾ ਨੇ ਇਕ ਸ਼ਖਸ ਨੂੰ ਸੜਕ ਵਿਚਕਾਰ ਜ਼ੋਰਦਾਰ ਫਟਕਾਰ ਲਾਈ ਹੈ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਕਾਰ ‘ਚ ਬੈਠੇ ਇਸ ਨਜ਼ਾਰੇ ਨੂੰ ਆਪਣੇ ਫੋਨ ‘ਚ ਕੈਦ ਕਰ ਰਹੇ ਸਨ।

ਦੱਸ ਦੇਈਏ ਕਿ ਉਨ੍ਹਾਂ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਵੀ ਕੀਤੀ ਹੈ। ਲਗਜ਼ਰੀ ਕਾਰ ‘ਚ ਬੈਠੇ ਇਕ ਲੜਕੇ ਨੇ ਜਦੋਂ ਕਾਰ ਅੰਦਰੋਂ ਪਲਾਸਟਿਕ ਦੀ ਬੋਤਲ ਬਾਹਰ ਸੁੱਟੀ ਤਾਂ ਅਨੁਸ਼ਕਾ ਨੂੰ ਗੱਸਾ ਆ ਗਿਆ। ਇਸ ਤੋਂ ਬਾਅਦ ਅਨੁਸ਼ਕਾ ਨੇ ਆਪਣੀ ਕਾਰ ਦਾ ਸ਼ੀਸ਼ਾ ਹੇਠਾ ਕੀਤਾ ਤੇ ਉਸ ਲੜਕੇ ਨੂੰ ਨਜ਼ਦੀਕ ਆਉਣ ਨੂੰ ਕਿਹਾ।

ਫਿਰ ਅਨੁਸ਼ਕਾ ਨੇ ਉਸ ਤਾੜਦਿਆਂ ਕਿਹਾ, ”ਤੁਸੀਂ ਸੜਕ ‘ਤੇ ਕੱਚ ਕਿਉਂ ਸੁੱਟ ਰਹੇ ਹੋ? ਤੁਸੀਂ ਸੜਕ ‘ਤੇ ਪਲਾਸਟਿਕ ਕਿਉਂ ਸੁੱਟ ਰਹੇ ਹੋ? ਅੱਗੇ ਤੋਂ ਧਿਆਨ ਰੱਖਣਾ, ਤੁਸੀਂ  ਸੜਕ ‘ਤੇ ਇਸ ਤਰਾਂ ਪਲਾਸਟਿਕ ਦੀ ਬੋਲਤ ਨਹੀਂ ਸੁੱਟ ਸਕਦੇ।” ਵਿਰਾਟ ਕੋਹਲੀ ਨੇ ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕਰਕੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ, ”ਇਨ੍ਹਾਂ ਲੋਕਾਂ ਨੂੰ ਸੜਕ ‘ਤੇ ਕੱਚ ਸੁੱਟਦੇ ਦੇਖ ਕੇ ਉਨ੍ਹਾਂ ਨੂੰ ਸਹੀਂ ਢੰਗ ਨਾਲ ਸਮਝਾਓ। ਮਹਿੰਗੀ ਕਾਰ ‘ਚ ਸਫਰ ਕਰਦੇ ਹਨ ਤੇ ਇਨ੍ਹਾਂ ਦਾ ਦਿਮਾਗ ਖਰਾਬ ਹੈ। ਕੀ ਅਜਿਹੇ ਲੋਕ ਸਾਡਾ ਦੇਸ਼ ਸਾਫ ਰੱਖ ਸਕਦੇ ਹਨ? ਜੀ ਹਾਂ ਜੇਕਰ ਤੁਸੀਂ ਕੁਝ ਅਜਿਹਾ ਕਰਦੇ ਹੋ ਤਾਂ ਅਜਿਹਾ ਹੀ ਕਰੋ ਤਾਂ ਕਿ ਜਾਗਰੂਕਤਾ ਫੈਲੇ।”

ਦੱਸਣਯੋਗ ਹੈ ਕਿ ਵਿਰਾਟ ਕੋਹਲੀ ਨੇ ਇਹ ਵੀਡੀਓ 5.19 ਮਿੰਟ ‘ਤੇ ਅਪਲੋਡ ਕੀਤਾ ਸੀ, ਜਿਸ ਨੂੰ ਸਿਰਫ 17 ਮਿੰਟ ‘ਚ ਹੀ ਚਾਰ ਲੱਖ ਤੋਂ ਜ਼ਿਆਦਾ ਵਿਊਜ਼ ਆ ਚੁੱਕੇ ਸਨ। ਵੀਡੀਓ ਦੇਖਣ ਵਾਲੇ ਲੋਕਾਂ ਨੇ ਅਨੁਸ਼ਕਾ ਦੇ ਵਿਵਹਾਰ ਨੂੰ ਸਹੀ ਦੱਸਦੇ ਹੋਏ ਸਾਰਿਆ ਨੂੰ ਸਫਾਈ ਰੱਖਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here