ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ | Welfare
ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
Welfare: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡੇਰਾ ਸ਼ਰਧਾਲੂ ਜਿੱਥੇ ਜਿਉਂਦੇ ਜੀਅ ਆਪਣਾ ਜੀਵਨ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਕਰਦੇ ਹਨ, ਉੁਥੇ ਹੀ ਮਰਨ ਤੋਂ ਬਾਅਦ ਵੀ ਡੇਰਾ ਸ਼ਰਧਾਲੂ ਦੂਜਿਆਂ ਲਈ ਆਪਣਾ ਸਰੀਰਦਾਨ ਕਰਕੇ ਇੱਕ ਵੱਖਰੀ ਮਿਸਾਲ ਪੈਦਾ ਕਰਦੇ ਹਨ। ਅਜਿਹੀ ਹੀ ਮਿਸਾਲ ਬਲਾਕ ਪਟਿਆਲਾ ਦੇ ਤ੍ਰਿਪਡ਼ੀ ਜੋਨ ਦੀ ਭੈਣ ਅਨੂਰਾਧਾ ਇੰਸਾਂ ਪਤਨੀ ਸੁਨੀਲ ਕੁਮਾਰ ਵੱਲੋਂ ਸਰੀਰਦਾਨ ਕਰਕੇ ਪੈਦਾ ਕੀਤੀ ਗਈ ਹੈ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ।
ਡੇਰਾ ਸ਼ਰਧਾਲੂਆਂ ਵੱਲੋਂ ਬੇਨਤੀ ਦਾ ਸ਼ਬਦ ਬੋਲ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਵਰਲਡ ਕਾਲਜ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਹਸਪਤਾਲ ਗੁਰੂਵਰ ਝੱਜਰ ਹਰਿਆਣਾ ਨੂੰ ਦਾਨ ਕੀਤੀ ਗਈ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਤੇ ਸਾਧ-ਸੰਗਤ ਨੇ ‘ਭੈਣ ਅਨੂਰਾਧਾ ਇੰਸਾਂ ਅਮਰ ਰਹੇ, ਅਮਰ ਰਹੇ’ ਦੇ ਆਕਾਸ਼ ਗੂੰਜਾਓ ਨਾਅਰੇ ਲਾਏ ਅਤੇ ਮੈਡੀਕਲ ਵੈਨ ਨੂੰ ਰਵਾਨਾ ਕੀਤਾ।
ਇਹ ਵੀ ਪੜ੍ਹੋ: Welfare Work: ਮਾਂ ਦੀ ਬਰਸੀ ’ਤੇ ਕੀਤੇ ਭਲਾਈ ਕਾਰਜ, ਲੋੜਵੰਦਾਂ ਨੂੰ ਰਾਸ਼ਨ ਤੇ ਕੰਬਲ ਵੰਡੇ
ਜ਼ਿਕਰਯੋਗ ਹੈ ਕਿ ਸਰੀਰਦਾਨੀ ਭੈਣ ਅਨੂਰਾਧਾ ਇੰਸਾਂ ਵਾਸੀ ਤਿ੍ਰਪੜੀ ਬਲਾਕ ਪਟਿਆਲਾ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਤਹਿਤ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ, ਜਿਸ ਤਹਿਤ ਉਨ੍ਹਾਂ ਦੇ ਪਰਿਵਾਰ ਵੱਲੋਂ ਅਨੂਰਾਧਾ ਇੰਸਾਂ ਦਾ ਸਰੀਰਦਾਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ 85 ਹਰਮਿੰਦਰ ਨੋਨਾ, ਕਰਨਪਾਲ ਇੰਸਾਂ, ਸੰਦੀਪ ਇੰਸਾਂ, ਧਰਮਪਾਲ ਇੰਸਾਂ, ਕੈਪਟਨ ਜਰਨੈਲ ਸਿੰਘ, ਬਲਦੇਵ ਸਿੰਘ, ਭੈਣਾਂ ਆਸ਼ਾ ਇੰਸਾਂ, ਪ੍ਰੇਮ ਲਤਾ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ, ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਇਨ ਵਿੱਚ ਹਨ, ਉਨ੍ਹਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਲ ਨਹੀਂ ਆਵੇਗੀ।
ਇਸ ਮੌਕੇ ਸਰੀਰਦਾਨ ਵਾਲੀ ਮੈਡੀਕਲ ਵੈਨ ਨੂੰ ਦੇਖ ਕੇ ਆਮ ਲੋਕ ਵੀ ਡੇਰਾ ਸ਼ਰਧਾਲੂਆਂ ਦੀ ਪ੍ਰਸੰਸਾ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਡੇਰਾ ਸ਼ਰਧਾਲੂ ਸਮਾਜ ਅੰਦਰ ਇੱਕ ਵੱਖਰੀ ਮਿਸਾਲ ਪੈਦਾ ਕਰ ਰਹੇ ਹਨ। ਇਸ ਮੌਕੇ ਪ੍ਰੇਮੀ ਸੰਮਤੀਆਂ ਦੇ ਮੈਂਬਰ ਇਕਬਾਲ ਇੰਸਾਂ, ਮਾਮ ਚੰਦ ਇੰਸਾਂ, ਗੰਗਾ ਰਾਮ ਇੰਸਾਂ, ਵੇਦ ਪ੍ਰਕਾਸ਼ ਇੰਸਾਂ, ਨੈਬ ਇੰਸਾਂ, ਰਿਸ਼ੀ ਇੰਸਾਂ , ਵਿਸਾਲ ਇੰਸਾ, ਮਨਜੀਤ ਸਿੰਘ ਬਲਾਕ ਭੰਗੀਦਾਸ, ਮਲਕੀਤ ਸਿੰਘ ਪ੍ਰੇਮੀ ਸੇਵਕ, ਅਮਰਦੀਪ ਸਿੰਘ, ਸ਼ਿਵਜੀ ਪ੍ਰੇਮੀ ਸੇਵਕ, ਮੰਗਾ ਇੰਸਾਂ ਪ੍ਰੇਮੀ ਸੇਵਕ, ਨਰਿੰਦਰ ਸੈਣੀ, ਜਸਪਾਲ ਸਿੰਘ, ਸਤਪਾਲ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਮੌਜ਼ੂਦ ਸੀ। Welfare