Tamil Nadu Hindi Controversy: ਤੀਹਰੀ ਭਾਸ਼ਾ ਨੀਤੀ ਸਬੰਧੀ ਤਾਮਿਲਨਾਡੂ ’ਚ ਫਿਰ ਤੋਂ ਹਿੰਦੀ ਵਿਰੋਧ ਦੀ ਰਾਜਨੀਤੀ ਗਰਮਾ ਗਈ ਹੈ ਨਵੀਂ ਸਿੱਖਿਆ ਨੀਤੀ ਦੇ ਤਿੰਨ ਭਾਸ਼ਾ ਫਾਰਮੂਲੇ ਜਰੀਏ ਤਾਮਿਲਨਾਡੂ ਸਰਕਾਰ ਲਗਾਤਾਰ ਕੇਂਦਰ ਸਰਕਾਰ ’ਤੇ ਹਿੰਦੀ ਥੋਪਣ ਦਾ ਦੋਸ਼ ਲਾ ਰਹੀ ਹੈ ਤਮਿਲਨਾਡੂ ਨੂੰ ਕੇਂਦਰ ਸਰਕਾਰ ਤੋਂ ਸਰਵ ਸਿੱਖਿਆ ਮੁਹਿੰਮ ਤਹਿਤ ਫੰਡ ਨਹੀਂ ਮਿਲਿਆ ਉਥੋਂ ਦੇ ਮੁੱਖ ਮੰਤਰੀ ਐਮ ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰਾਜ ਦੇ ਰੁਕੇ ਹੋਏ 2152 ਕਰੋੜ ਰੁਪਏ ਦੇ ਫੰਡ ਨੂੰ ਜਾਰੀ ਕਰਨ ਦੀ ਮੰਗ ਕੀਤੀ ਹੈ ਦਰਅਸਲ, ਫੰਡ ਲਈ ਸੂਬਿਆਂ ਨੂੰ ਨਵੀਂ ਸਿੱਖਿਆ ਨੀਤੀ ਦੀਆਂ ਤਜਵੀਜਾਂ ਲਾਗੂ ਕਰਨੀਆਂ ਪੈਣਗੀਆਂ, ਜਿਨ੍ਹਾਂ ’ਚ ਤਿੰਨ ਭਾਸ਼ਾ ਨੀਤੀ ਵੀ ਸ਼ਾਮਲ ਹੈ ਇਤਿਹਾਸ ਦੇ ਪੰਨੇ ਪਲਟੀਏ ਤਾਂ ਤਮਿਲਨਾਡੂ ’ਚ ਹਿੰਦੀ ਵਿਰੋਧ ਦਾ ਲੰਮਾ ਇਤਿਹਾਸ ਹੈ।
ਇਹ ਖਬਰ ਵੀ ਪੜ੍ਹੋ :ਅੱਤਵਾਦ ਸਬੰਧੀ ਇੱਕ ਹੋਣ ਮਾਪਦੰਡ
ਅਜ਼ਾਦੀ ਅੰਦੋਲਨ ਦੇ ਦੌਰਾਨ ਮਹਾਤਮਾ ਗਾਂਧੀ ਨੇੇ ਦੱਖਣੀ ਭਾਰਤ ’ਚ ਸਾਲ 1918 ’ਚ ਦੱਖਣੀ ਭਾਰਤ ਹਿੰਦੀ ਪ੍ਰਚਾਰ ਸਭਾ ਦੀ ਸਥਾਪਨਾ ਕੀਤੀ ਸੀ ਉਹ ਹਿੰਦੀ ਨੂੰ ਭਾਰਤੀਆਂ ਨੂੰ ਇੱਕਜੁਟ ਕਰਨ ਵਾਲੀ ਭਾਸ਼ਾ ਮੰਨਦੇ ਸਨ ਉਦੋਂ ਹੀ ਤਮਿਲਨਾਡੂ ’ਚ ਹਿੰਦੂ ਵਿਰੋਧ ਸ਼ੁਰੂ ਹੋ ਗਿਆ ਸੀ ਭਾਸ਼ਾ ਸਬੰਧੀ ਤੰਗ ਸੋਚ ਤੋਂ ਉਪਰ ਉਠਣ ਦੀ ਬਜਾਇ ਸੂਬੇ ਦੇ ਆਗੂ ਇਸ ਮੁੱਦੇ ’ਤੇ ਰਾਜਨੀਤੀ ਚਮਕਾਉਣ ’ਚ ਲੱਗੇ ਹਨ ਨਵੀਂ ਸਿੱਖਿਆ ਨੀਤੀ ਸਬੰਧੀ ਤਮਿਲਨਾਡੂ ਦਾ ਕੋਈ ਮਸਲਿਆਂ ’ਤੇ ਵਿਰੋਧ ਹੈ ਪਰ ਦ੍ਰਾਵਿੜ ਮੁਹਿੰਮ ’ਤੇ ਗਠਿਤ ਹੋਏ ਇਸ ਸੂਬੇ ਦੀ ਮੁੱਖ ਵਿਰੋਧਤਾ ਤਿੰਨ-ਭਾਸ਼ਾ ਫਾਰਮੂਲਾ ਸਬੰਧੀ ਹੈ ਕੇਂਦਰ ਸਰਕਾਰ ਦੀ ਰਾਸ਼ਟਰੀ ਸਿੱਖਿਆ ਨੀਤੀ ਭਾਵ ਐਨਈਪੀ 2020 ਤਹਿਤ ਪ੍ਰਸਤਾਵਿਤ ਤਿੰਨ-ਭਾਸ਼ਾ ਨੀਤੀ ਇੱਕ ਵਿੱਦਿਅਕ ਢਾਂਚਾ ਹੈ ਅਸਾਨ ਸ਼ਬਦਾਂ ’ਚ ਕਹੀਏ ਤਾਂ ਇਸ ਦਾ ਅਰਥ ਇਹ ਹੈ। Tamil Nadu Hindi Controversy
ਕਿ ਬੱਚਿਆਂ ਨੂੰ ਤਿੰਨ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ ਜੇਕਰ ਪਹਿਲੀ ਭਾਸ਼ਾ ਦੀ ਗੱਲ ਕਰੀਏ ਤਾਂ ਇਹ ਆਮ ਤੌਰ ’ਤੇ ਵਿਦਿਆਰਥੀ ਦੀ ਮਾਤਭਾਸ਼ਾ ਜਾਂ ਸੁੂਬੇ ਦੀ ਖੇਤਰੀ ਭਾਸ਼ਾ ਹੋਵੇਗੀ ਉਦਾਹਰਨ ਲਈ, ਤਮਿਲਨਾਡੂ ’ਚ ਤਮਿਲ, ਮਹਾਂਰਾਸ਼ਟਰ ’ਚ ਮਰਾਠੀ ਦੂਜੀ ਭਾਸ਼ਾ ’ਚ ਕੋਈ ਹੋਰ ਭਾਸ਼ਾ ਹੋ ਸਕਦੀ ਹੈ ਪਰ ਕੇਂਦਰ ਸਰਕਾਰ ਅਕਸਰ ਹਿੰਦੀ ਨੂੰ ਇਸ ਸੰਦਰਭ ’ਚ ਉਤਸ਼ਾਹਿਤ ਕਰਦੀ ਹੈ, ਖਾਸ ਕਰਕੇ ਗੈਰ-ਹਿੰਦੀ ਭਾਸ਼ੀ ਸੂਬਿਆਂ ’ਚ, ਤਾਂ ਕਿ ਰਾਸ਼ਟਰੀ ਏਕਤਾ ਮਜ਼ਬੂਤ ਹੋਵੇ ਹਲਾਂਕਿ, ਇਹ ਜ਼ਰੂਰੀ ਨਹੀਂ ਹੈ ਅਤੇ ਸੂਬਾ ਆਪਣੇ ਹਿਸਾਬ ਨਾਲ ਦੂਜੀ ਭਾਸ਼ਾ ਚੁਣ ਸਕਦੇ ਹਨ ਤਮਿਲਨਾਡੂ ਦਾ ਸਖਤ ਵਿਰੋਧ ਇਸ ਬਿੰਦੂ ’ਤੇ ਹੈ ਅਸਲ ਗੱਲ ਇਹ ਹੈ ਕਿ ਤਮਿਲਨਾਡੂ ਦੀ ਰਾਜਨੀਤੀ ’ਚ ਪਿਛਲੀ ਸਦੀ ਦੇ ਸੱਠ ਦੇ ਦਹਾਕੇ ਤੋਂ ਹੀ ਸਥਾਨਕ ਦ੍ਰਾਵਿੜ ਰਾਜਨੀਤੀ ਦਾ ਦਬਦਬਾ ਬਣਿਆ ਹੋਇਆ ਹੈ। Tamil Nadu Hindi Controversy
ਕਦੇ ਡੀਐਮਕੇ ਤਾਂ ਕਦੇ ਏਆਈਏਡੀਐਮਕੇ ਵਰਗੀਆਂ ਸਥਾਨਕ ਪਾਰਟੀਆਂ ਹੀ ਸੱਤਾ ਦੀ ਮਲਾਈ ਖਾਂਦੀਆਂ ਰਹੀਆਂ ਹਨ ਸਹੀ ਮਾਇਨੇ ’ਚ ਦੇਖੀਏ ਤਾਂ ਇਹ ਮਹਿਜ਼ ਸਥਾਨਕ ਪਾਰਟੀਆਂ ਹੀ ਨਹੀਂ ਹਨ, ਸਗੋਂ ਆਪਣੇ-ਆਪਣੇ ਹਿਸਾਬ ਨਾਲ ਤਮਿਲ ਉਪ-ਰਾਸ਼ਟਰੀਅਤਾ ਦਾ ਹੀ ਨੁਮਾਇੰਦਗੀ ਕਰਦੀਆਂ ਹਨ ਸੰਚਾਰ ਅਤੇ ਸੁੂਚਨਾ ਕ੍ਰਾਂਤੀ ਦੇ ਦੌਰ ’ਚ ਹੁਣ ਤਮਿਲ ਉਪ ਰਾਸ਼ਟਰੀਅਤਾ ਵਾਲੀ ਸੋਚ ਨੂੰ ਲੱਗਣ ਲੱਗਿਆ ਹੈ ਕਿ ਜੇਕਰ ਹਿੰਦੀ ਆਈ ਤਾਂ ਉਸ ਜਰੀਏ ਰਾਸ਼ਟਰੀਅਤਾ ਦੀ ਵਿਚਾਰਧਾਰਾ ਮਜ਼ਬੂਤ ਹੋਵੇਗੀ ਜਿਸ ਦਾ ਅਸਰ ਸਥਾਨਕ ਰਾਜਨੀਤੀ ’ਤੇ ਵੀ ਪਏ ਬਿਨਾਂ ਨਹੀਂ ਰਹੇਗਾ ਤਿੰਨ ਭਾਸ਼ਾ ਨੀਤੀ ਦਾ ਹਾਲੀਆ ਵਿਰੋਧ ਅਜਿਹੇ ਸਮੇਂ ’ਚ ਹੋ ਰਿਹਾ ਹੈ, ਜਦੋਂ ਦੱਖਣ ਦੇ ਸੂਬੇ ਹੱਦਬੰਦੀ ਸਬੰਧੀ ਵੀ ਸਵਾਲ ਉਠਾ ਰਹੇ ਹਨ ਉਨ੍ਹਾਂ ਨੂੰ ਡਰ ਹੈ ਕਿ ਹੱਦਬੰਦੀ ਹੋਣ ’ਤੇ ਲੋਕ ਸਭਾ ’ਚ ਦੱਖਣ ਦੇ ਸੂਬਿਆਂ ਦੀਆਂ ਸੀਟਾਂ ਘੱਟ ਹੋ ਸਕਦੀਆਂ ਹਨ।
ਜਿਸ ਨਾਲ ਕੇਂਦਰ ’ਚ ਉਨ੍ਹਾਂ ਦੀ ਅਵਾਜ਼ ਕਮਜ਼ੋਰ ਹੋ ਜਾਵੇਗੀ ਅਜਿਹੇ ’ਚ ਹੱਦਬੰਦੀ ਅਤੇ ਹਿੰਦੀ ਦਾ ਵਿਰੋਧ ਇਕੱਠਾ ਚੱਲ ਰਿਹਾ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਮਜ਼ਬੂਤੀ ਦੇ ਰਹੇ ਹਨ ਭਾਸ਼ਾ ਕੇਵਲ ਸੰਵਾਦ ਦਾ ਜਰੀਆ ਨਹੀਂ, ਸਗੋਂ ਇੱਕ ਸੰਸਕ੍ਰਿਤੀ, ਇਤਿਹਾਸ ਅਤੇ ਪਛਾਣ ਦਾ ਪ੍ਰਤੀਕ ਹੈ ਭਾਰਤ ਵਰਗੇ ਬਹੁਭਾਸ਼ੀ ਦੇਸ਼ ’ਚ ਹਰ ਖੇਤਰ ਦੀ ਆਪਣੀ ਭਾਸ਼ਾ ਅਤੇ ਉਸ ਨਾਲ ਜੁੜੀ ਅਨੋਖੀ ਸੰਸਕ੍ਰਿਤੀ ਹੈ ਹਿੰਦੀ, ਤਮਿਲ, ਬੰਗਾਲੀ, ਮਰਾਠੀ, ਤੇਲਗੂ, ਪੰਜਾਬੀ, ਹਰਿਆਣਵੀ ਹਰ ਭਾਸ਼ਾ ਆਪਣੇ ਆਪ ’ਚ ਪੂਰਨ ਅਤੇ ਆਪਣੇ ਖੇਤਰ ’ਚ ਸਰਵਸ੍ਰੇਸਠ ਹੈ ਇਨ੍ਹਾਂ ਦਾ ਵਿਰੋਧ ਕਰਨਾ ਨਾ ਕੇਵਲ ਭਾਸ਼ਾਈ ਵਿਦਪਿਤਾ ਨੂੰ ਕਮਜ਼ੋਰ ਕਰਦਾ ਹੈ, ਸਗੋਂ ਉਸ ਸੰਸਕ੍ਰਿਤੀ ਅਤੇ ਪਰੰਪਰਾ ਨੂੰ ਵੀ ਠੇਸ ਪਹੁੰਚਾਉਂਦਾ ਹੈ, ਜੋ ਇਸ ਨਾਲ ਜੁੜੀ ਹੁੰਦੀ ਹੈ ਭਾਸ਼ਾ ਨੂੰ ਰਾਜਨੀਤਿਕ ਨਿਗ੍ਹਾ ਨਾਲ ਦੇਖਣਾ ਇੱਕ ਤੰਗ ਨਜਰੀਆ ਹੈ।
ਜਦੋਂ ਭਾਸ਼ਾ ਨੂੰ ਸੱਤਾ ਜਾਂ ਹੋਂਦ ਦਾ ਹਥਿਆਰ ਬਣਾਇਆ ਜਾਂਦਾ ਹੈ, ਤਾਂ ਇਹ ਸਮਾਜ ’ਚ ਵੰਡ ਪੈਦਾ ਕਰਦਾ ਹੈ ਉਦਾਹਰਨ ਲਈ, ਕਿਸੇ ਇੱਕ ਭਾਸ਼ਾ ਨੂੰ ਥੋਪਣ ਦੀ ਕੋਸ਼ਿਸ਼ ਨੇ ਅਤੀਤ ’ਚ ਕਈ ਵਾਰ ਵਿਵਾਦ ਨੂੰ ਜਨਮ ਦਿੱਤਾ ਹੈ, ਜਿਵੇਂ ਕਿ 1960 ਦੇ ਦਹਾਕੇ ’ਚ ਤਮਿਲਨਾਡੂ ’ਚ ਹਿੰਦੀ ਖਿਲਾਫ ਅੰਦੋਲਨ ਇਹ ਸਮਝਣਾ ਜ਼ਰੂਰੀ ਹੈ ਕਿ ਭਾਸ਼ਾ ਕੋਈ ਮੁਕਾਬਲਾ ਨਹੀਂ, ਸਗੋਂ ਏਕਤਾ ਦਾ ਪੁਲ ਹੋਣਾ ਚਾਹੀਦਾ ਹੈ ਹਰੇਕ ਭਾਸ਼ਾ ਦੀਆਂ ਜੜਾਂ ਉਸ ਦੀ ਮਿੱਟੀ, ਉਸ ਦੇ ਲੋਕਾਂ ਅਤੇ ਉਨ੍ਹਾਂ ਦੀ ਜੀਵਨਸ਼ੈਲੀ ’ਚ ਡੂੰਘੀਆਂ ਫਸੀਆਂ ਹੁੰਦੀਆਂ ਹਨ ਇਨ੍ਹਾਂ ਜੜਾਂ ਨੂੰ ਪੁੱਟਣ ਦੀ ਕੋਸ਼ਿਸ਼ ਨਾ ਕੇਵਲ ਬੇਇਨਸਾਫੀ ਹੈ, ਸਗੋਂ ਸੰਸਕ੍ਰਿਤਿਕ ਖੁਸ਼ਹਾਲੀ ਲਈ ਵੀ ਹਾਨੀਕਾਰਕ ਹੈ ਉਥੇ ਤਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਹਿੰਦੂ ਵਿਰੋਧ ਖਿਲਾਫ ਤਮਿਲਨਾਡੂ ਅੰਦਰ ਹੀ ਅਵਾਜ਼ ਉੱਠਣ ਲੱਗੀ ਹੈ। Tamil Nadu Hindi Controversy
ਵੱਡੀ ਆਈਟੀ ਕੰਪਨੀ ਜੋਹੋ ਦੇ ਸੰਸਥਾਪਕ ਸ੍ਰੀਧਰ ਵੇਂਬੂ ਨੇ ਤਮਿਲਨਾਡੂ ਦੇ ਨੌਜਵਾਨਾਂ ਨੂੰ ਹਿੰਦੀ ਸਿੱਖਣ ਦੀ ਅਪੀਲ ਕੀਤੀ ਹੈ ਐਕਸ ’ਤੇ ਅੰਗਰੇਜ਼ੀ ’ਚ ਲਿਖੀ ਪੋਸਟ ਦੇ ਆਖਿਰ ’ਚ ਉਨ੍ਹਾਂ ਨੇ ‘ਆਓ ਹਿੰਦੀ ਸਿੱਖੀਏ’ ਦੀ ਅਪੀਲ ਕਰਕੇ ਸਾਫ ਕਰ ਦਿੱਤਾ ਕਿ ਤਾਮਿਲਨਾਡੂ ਹੁਣ ਹਿੰਦੀ ਵਿਰੋਧ ਦੀ ਰਾਜਨੀਤੀ ਤੋਂ ਬਹੁਤ ਅੱਗੇ ਨਿਕਲ ਗਿਆ ਹੈ ਸ੍ਰੀਧਰ ਵੇਂਬੂ ਨੇ ਆਪਣੀ ਪੋਸਟ ’ਚ ਦੱਸਿਆ ਕਿ ਉਨ੍ਹਾਂ ਦੀ ਕੰਪਨੀ ’ਚ ਕੰਮ ਕਰ ਰਹੇ ਤਮਿਲਨਾਡੂ ਦੇ ਨੌਜਵਾਨਾਂ ਨੂੰ ਹਿੰਦੀ ਨਾ ਜਾਣਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮੁੱਦੇ ’ਤੇ ਰਾਜਨੀਤੀ ਬੰਦ ਹੋਣੀ ਚਾਹੀਦੀ, ਕਿਉਂਕਿ ਇੱਥੇ ਸਵਾਲ ਦੇਸ਼ ਦੇ ਭਵਿੱਖ ਨਾਲ ਜੁੜਿਆ ਹੈ, ਸਿੱਖਿਆ ਅਤੇ ਸਿੱਖਿਆ ਨੀਤੀ ਨਾਲ ਜੁੜਿਆ ਹੈ।
ਇਸ ਮਾਮਲੇ ਦਾ ਸਰਵ ਵਿਆਪਕ ਤੌਰ ’ਤੇ ਹੱਲ ਨਿਕਲਣ ਦੇ ਯਤਨ ਤੰਗ ਸੋਚ ਅਤੇ ਹੋਛੀ ਰਾਜਨੀਤੀ ਦੀ ਬਜਾਇ ਖੁੱਲ੍ਹੇ ਦਿਲ ਨਾਲ ਹੋਣੇ ਚਾਹੀਦੇ ਹਨ ਵਿਭਿੰਨਤਾ ਸਾਡੀ ਤਾਕਤ ਹੈ ਇੱਕ ਭਾਸ਼ਾ ਦਾ ਸਨਮਾਨ ਦੂਜੀ ਨੂੰ ਛੋਟਾ ਨਹੀਂ ਕਰਦਾ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਹਰ ਭਾਸ਼ਾ ਆਪਣੇ ਖੇਤਰ ’ਚ ਸ਼ਾਨਦਾਰ ਹੈ ਅਤੇ ਉਸ ਦੀ ਆਪਣਾ ਸੁੰਦਰਤਾ ਹੈ ਸਿੱਖਿਆ, ਸਾਹਿਤ ਅਤੇ ਕਲਾ ਜਰੀਏ ਨਾਲ ਸਾਨੂੰ ਸਾਰੀਆਂ ਭਾਸ਼ਾਵਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਨਾ ਕਿ ਉਨ੍ਹਾਂ ਵਿਚਕਾਰ ਕੰਧ ਖੜੀ ਕਰਨੀ ਚਾਹੀਦੀ ਹੈ, ਭਾਸ਼ਾ ਸਬੰਧੀ ਸੰਵੇਦਨਸ਼ੀਲਤਾ ਅਤੇ ਸਮਾਵੇਸ਼ ਹੀ ਸਾਨੂੰ ਇੱਕ ਮਜ਼ਬੂਤ ਸਮਾਜ ਵੱਲ ਲੈ ਕੇ ਜਾ ਸਕਦਾ ਹੈ ਆਖਰਕਾਰ, ਭਾਸ਼ਾਵਾ ਵਿਰੋਧ ਲਈ ਨਹੀਂ, ਸਗੋਂ ਮਨੁੱਖਤਾ ਨੂੰ ਜੋੜਨ ਲਈ ਬਣੀਆਂ ਹਨ। Tamil Nadu Hindi Controversy
ਇਹ ਲੇਖਕ ਦੇ ਆਪਣੇ ਵਿਚਾਰ ਹਨ
ਰੋਹਿਤ ਮਹੇਸ਼ਵਰੀ