ਨਾਭਾ (ਤਰੁਣ ਕੁਮਾਰ ਸ਼ਰਮਾ)। ਲੋਕ ਸਭਾ ਚੋਣਾਂ ਦੌਰਾਨ ਆਮ ਲੋਕਾਂ ’ਚ ਵਧਦੀ ਜਾਗਰੂਕਤਾ ਵਜੋਂ ਹਲਕਾ ਨਾਭਾ ਦੇ ਪਿੰਡ ਰਾਮਗੜ੍ਹ ਵਾਸੀਆਂ ਨੇ ਚੋਣ ਉਮੀਦਵਾਰਾਂ ਨੂੰ ਜੁਆਬਦੇਹ ਬਣਾਉਣ ਦੀ ਪਹਿਲ ਕੀਤੀ ਹੈ। ਪਿੰਡ ਰਾਮਗੜ੍ਹ ਵਾਸੀਆਂ ਨੇ ਪਿੰਡ ਦੇ ਦਾਖਲ ਹੁੰਦੇ ਰਸਤਿਆਂ ’ਤੇ ਸਥਿਤ ਮੁੱਖ ਗੇਟਾਂ ਉੱਤੇ ਵਿਲੱਖਣ ਸ਼ਰਤਾਂ ਭਰਿਆ ਇੱਕ ਬੈਨਰ ਲਾ ਕੇ ਚੋਣ ਪ੍ਰਚਾਰ ਲਈ ਪਿੰਡ ਵਿੱਚ ਪੁੱਜਣ ਵਾਲੇ ਚੋਣ ਉਮੀਦਵਾਰਾਂ ਸਾਹਮਣੇ ਵਿਲੱਖਣ ਚੁਣੌਤੀ ਰੱਖੀ ਹੈ। ਇਸ ਬੈਨਰ ਵਿੱਚ ਰੁਜ਼ਗਾਰ, ਨਸ਼ਾਖੋਰੀ, ਕਿਸਾਨੀ ਅਤੇ ਖੇਤੀਬਾੜੀ ਸਮੇਤ ਵਿਦੇਸ਼ਾਂ ਦੇ ਰੁਝਾਨ ਪਏ ਨੌਜਵਾਨਾਂ ਕਾਰਨ ਖਾਲੀ ਹੋ ਰਹੇ ਪੰਜਾਬ ਦੇ ਪਿੰਡਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਪ੍ਰਮੁੱਖ ਤੌਰ ’ਤੇ ਉਭਾਰਿਆ ਗਿਆ ਹੈ । (Vote)
ਕੁਲਵਿੰਦਰ ਕੌਰ, ਲਖਵਿੰਦਰ ਕੌਰ ਆਦਿ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਅਜੋਕੀ ਜ਼ਿੰਦਗੀ ਵਿੱਚ ਰੁਜ਼ਗਾਰ, ਨਸ਼ਾਖੋਰੀ, ਕਿਰਸਾਨੀ ਅਤੇ ਖੇਤੀਬਾੜੀ ਨਾਲ ਵਿਦੇਸ਼ ਜਾਣ ਦੇ ਰੁਝਾਨ ਪਏ ਨੌਜਵਾਨਾਂ ਜਿਹੀਆਂ ਪ੍ਰਮੁੱਖ ਸਮੱਸਿਆਵਾਂ ਬਾਰੇ ਸਿਆਸੀ ਆਗੂ ਸਿਰਫ ਲਾਅਰੇ ਲਾਉਂਦੇ ਤਾਂ ਨਜ਼ਰ ਆਉਂਦੇ ਹਨ ਪਰ ਵੋਟਾਂ ਬਾਅਦ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਾ ਤਾਂ ਦੂਰ, ਇਨ੍ਹਾਂ ਬਾਰੇ ਜ਼ਿਕਰ ਕਰਨ ਤੋਂ ਵੀ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਨਾ ਸਾਡੀ ਕਿਸੇ ਸਿਆਸੀ ਪਾਰਟੀ ਨਾਲ ਰੰਜਿਸ਼ ਹੈ ਅਤੇ ਨਾ ਹੀ ਕਿਸੇ ਨਾਲ ਪਿਆਰ, ਅਸੀਂ ਸਿਰਫ ਆਪਣੇ ਭਵਿੱਖ ਲਈ ਉਪਰੋਕਤ ਮੁਸ਼ਕਲਾਂ ਨੂੰ ਹੱਲ ਕਰਨ ਲਈ ਸਿਆਸੀ ਪਾਰਟੀ ਤੇ ਆਗੂਆਂ ਤੋਂ ਸਹਿਯੋਗ ਮੰਗ ਰਹੇ ਹਾਂ ਜੋ ਕਿ ਸਾਡਾ ਸੰਵਿਧਾਨਿਕ ਅਤੇ ਲੋਕਤੰਤਰੀ ਅਧਿਕਾਰ ਹੈ। (Vote)
ਪਿੰਡ ਵਾਸੀਆਂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਵੋਟ ਉਸ ਚੋਣ ਉਮੀਦਵਾਰ ਨੂੰ ਹੀ ਮਿਲੇਗੀ ਜੋ ਉਪਰੋਕਤ ਅੱਧੀ ਦਰਜਨ ਸਵਾਲਾਂ ਦੇ ਪੁੱਖਤਾ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਦੇਸ਼ ਅਤੇ ਆਪਣੇ ਭਵਿੱਖ ਨਾਲ ਜੁੜੇ ਸੁਆਲ ਜ਼ਰੂਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਸੂਝਵਾਨ ਵੋਟਰ ਜਾਗਰੂਕ ਹੋ ਗਿਆ ਹੈ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਅਤੇ ਉਜਵਲ ਕਰਨ ਲਈ ਸਿਆਸੀ ਆਗੂਆਂ ਤੋਂ ਵਾਅਦੇ ਨਹੀਂ ਸੁਚੱਜੀ ਕਾਰਵਾਈ ਦੀ ਉਮੀਦ ਰੱਖਦੇ ਹਨ। (Vote)
Also Read : Lok Sabha Election 2024: PM ਨਰਿੰਦਰ ਮੋਦੀ ਨੇ ਕਿਉਂ ਕਿਹਾ? ਮੇਰੇ ਭਾਸ਼ਣ ਨਾਲ ‘ਇੰਡੀਆ’ ਬੇਚੈਨ