ਅੰਸ਼ੂ ਪ੍ਰਕਾਸ਼ ਨਾਲ ਮਾਰਕੁੱਟ ਮਾਮਲਾ

Anshu Prakash, Murder, Case

ਆਪ ਵਿਧਾਇਕਾਂ ਨੂੰ ਅਦਾਲਤ ਤੋਂ ਝਟਕਾ

ਨਵੀਂ ਦਿੱਲੀ, (ਏਜੰਸੀ)। ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਮਾਰਕੁੱਟ ਮਾਮਲੇ ‘ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ ਸ਼ਨਿੱਚਰਵਾਰ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਪਟਿਆਲਾ ਹਾਊਸ ਅਦਾਲਤ ਨੇ ਆਪ ਵਿਧਾਇਕਾਂ ਦੀ ਇਸ ਮਾਮਲੇ ‘ਚ ਪੁਲਿਸ ਨੂੰ ਮੀਡੀਆ ਬ੍ਰੀਫਿੰਗ ਨਾ ਕਰਨ ਦੇਣ ਦੀ ਅਪੀਲ ਖਾਰਜ ਕਰ ਦਿੱਤੀ। ਪੁਲਿਸ ਇਸ ਮਾਮਲੇ ‘ਚ ਦੋਸ਼ ਪੱਤਰ ਪਹਿਲਾਂ ਹੀ ਦਾਖਲ ਕਰ ਚੁੱਕੀ ਹੈ ਜਿਸ ‘ਤੇ ਅਦਾਲਤ 18 ਸਤੰਬਰ ਨੂੰ ਸੁਣਵਾਈ ਕਰੇਗੀ। ਇਸ ਮਾਮਲੇ ‘ਚ ਹੋਈ ਸੁਣਵਾਈ ਦੌਰਾਨ ਆਪ ਵਿਧਾਇਕਾਂ ਦੇ ਵਕੀਲ ਨੇ ਅਦਾਲਤ ‘ਚ ਕਿਹਾ ਕਿ ਦਿੱਲੀ ਪੁਲਿਸ ਇਸ ਘਟਨਾ ਦਾ ਮੀਡੀਓ ਟਰਾਇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਪ ਵਿਧਾਇਕਾਂ ਦੇ ਵਕੀਲ ਦਾ ਕਹਿਣਾ ਸੀ, ”ਇਹ ਸਾਧਾਰਨ ਮਾਮਲਾ ਨਹੀਂ ਹੈ ਇਸ ਮਾਮਲੇ ‘ਚ ਮੁੱਖ ਸਕੱਤਰ ਨੇ ਸ਼ਿਕਾਇਤ ਕੀਤੀ ਹੈ ਅਤੇ ਮੁੱਖ ਮੰਤਰ ਅਰਵਿੰਦ ਕੇਜਰੀਵਾਲ ਮੁਲਜ਼ਮ ਹਨ। ਦਿੱਲੀ ਪੁਲਿਸ ਮਾਮਲੇ ਨੂੰ ਮੀਡੀਆ ਟਰਾਇਲ ਕਰਨ ਦੀ ਕੋਸ਼ਿਸ਼ ‘ਚ ਜੁਟੀ ਹੋਈ ਹੈ। (Anshu Prakash)

ਕੀ ਸੀ ਮਾਮਲਾ | Anshu Prakash

ਮੁੱਖ ਸਕੱਤਰ ਨਾਲ ਕਥਿਤ ਮਾਰਕੁੱਟ ਦੀ ਘਟਨਾ ਇਸੇ ਸਾਲ 19 ਫਰਵਰੀ ਦੀ ਦਰਮਿਆਨੀ ਰਾਤ ਦੀ ਹੈ। ਮੁੱਖ ਸਕੱਤਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਰਾਤ 12 ਵਜੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਮੀਟਿੰਗ ਲਈ ਸੱਦਿਆ ਗਿਆ ਸੀ ਜਿੱਥੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮੌਜ਼ੂਦਗੀ ‘ਚ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਇਸ ਮਾਮਲੇ ‘ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 11 ਵਿਧਾਇਕ ਮੁਲਜ਼ਮ ਹਨ।