ਚਿੱਟੇ ਦੀ ਆਦਤ ਨੇ ਨਿਘਲਿਆ ਇੱਕ ਹੋਰ ਨੌਜਵਾਨ

White Drug Habit sachkahoon

(ਗੁਰਪ੍ਰੀਤ ਪੱਕਾ) ਫਰੀਦਕੋਟ। ਪੰਜਾਬ ਅੰਦਰ ਵਗ ਰਿਹਾ ਛੇਵਾਂ ਦਰਿਆ ਨਸ਼ਿਆਂ (White Drug Habit) ਦਾ ਜੋ ਕਿ ਦਿਨ-ਬ-ਦਿਨ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਨ ਫ਼ਰੀਦਕੋਟ ਦੇ ਸੰਜੇ ਨਗਰ ਬਸਤੀ ਦੀ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ (31) ਜੋ ਕਿ ਸ਼ਾਦੀਸ਼ੁਦਾ ਸੀ ਜਿਸ ਦੇ ਇੱਕ ਲੜਕੀ (8) ਅਤੇ ਇੱਕ ਲੜਕਾ (6) ਸਾਲ ਦਾ ਸੀ ਸੁਖਵੀਰ ਦੇ ਭੈਣਾਂ ਵਿਆਹੀਆਂ ਹੋਈਆਂ ਸਨ ਤੇ ਮਾਪਿਆਂ ਦਾ ਸਹਾਰਾ ਸੁਖਵੀਰ ਨਸ਼ੇ ਦਾ ਆਦੀ ਬਣ ਗਿਆ ਪਤੀ ਨਸ਼ੇ ਦੀ ਓਵਰਡੋਜ ਕਾਰਨ ਸੁਖਵੀਰ ਦੀ ਅੱਜ ਮੌਤ ਹੋ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵੀਰ ਸਿੰਘ ਦੇ ਸਹੁਰਾ ਅਤੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਸੁਖਵੀਰ ਦੀ ਮੌਤ ਨਸ਼ੇ ਦੀ ਓਵਰਡੋਜ ਕਾਰਨ ਹੋਈ ਹੈ।

ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ ਉਨ੍ਹਾਂ ਨੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਨਸ਼ੇ (White Drug Habit) ’ਤੇ ਨੱਥ ਪਾਈ ਜਾਵੇ ਤਾਂ ਜੋ ਹੋਰ ਕਿਸੇ ਦਾ ਘਰ ਉੱਜੜਨ ਤੋਂ ਬਚ ਜਾਵੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here