ਅਵਾਰਾ ਪਸ਼ੂਆਂ ਦੇ ਕਹਿਰ ਦਾ ਸ਼ਿਕਾਰ ਹੋਈ ਇੱਕ ਹੋਰ ਜਾਨ

Another Life, Victim, Stray Cattle

ਬਠਿੰਡਾ (ਅਸ਼ੋਕ ਵਰਮਾ)। ਨਗਰ ਨਿਗਮ ਬਠਿੰਡਾ ਦੇ ਅਵੇਸਲੇਪਣ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਅਵਾਰਾ ਪਸ਼ੂਆਂ ਦਾ ਕਹਿਰ ਜਾਰੀ ਹੈ ਲਗਾਤਾਰ ਦੂਸਰੇ ਦਿਨ ਵੀ ਇੱਕ ਨੌਜਵਾਨ ਇੰਨ੍ਹਾਂ ਪਸ਼ੂਆਂ ਕਾਰਨ ਜਹਾਨੋਂ ਰੁਖਸਤ ਹੋ ਗਿਆ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਅਧਿਕਾਰੀ ਉਹੀ ਘੜਿਆ-ਘੜ੍ਹਾਇਆ ਜਵਾਬ ਕਿ ਬੇਸਹਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਯਤਨ ਜਾਰੀ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰਕੰਦੀ ਦੇ ਤਿੰਨ ਨੌਜਵਾਨ ਤਰਸੇਮ ਸਿੰਘ ਪੁੱਤਰ ਦਰਸ਼ਨ ਸਿੰਘ, ਰੁਲਦੂ ਸਿੰਘ ਤੇ ਜਗਜੀਤ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਕਿ ਸਿਲਵਰ ਓਕਸ ਕਲੋਨੀ ਕੋਲ ਐਨਡੀਆਰਐਫ ਦਫਤਰ ਦੇ ਲਾਗੇ ਅਵਾਰਾ ਪਸ਼ੂ ਦੀ ਲਪੇਟ ‘ਚ ਆ ਗਏ ਇਸ ਹਾਦਸੇ ‘ਚ ਤਰਸੇਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। (Bathinda News)

ਜਦੋਂ ਕਿ ਬਾਕੀ ਦੋ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਡਿਊਟੀ ‘ਤੇ ਤਾਇਨਾਤ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਤਰਸੇਮ ਸਿੰਘ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਜਦੋਂਕਿ ਰੁਲਦੂ ਸਿੰਘ ਤੇ ਜਗਜੀਤ ਸਿੰਘ ਦਾ ਇਲਾਜ ਜਾਰੀ ਹੈ ਇਸੇ ਤਰ੍ਹਾਂ ਹੀ ਮਲੋਟ ਰੋਡ ‘ਤੇ ਮੋਟਰਸਾਈਕਲ ਸਵਾਰ ਨੌਜਵਾਨ ਸੰਦੀਪ ਸਿੰਘ ਪੁੱਤਰ ਜਗਤਾਰ ਸਿੰਘ ਦਾ ਮੋਟਰਸਾਈਕਲ ਅਚਾਨਕ ਸੜਕ ‘ਤੇ ਆਈ ਗਾਂ ਨਾਲ ਟਕਰਾ ਗਿਆ ਸੰਦੀਪ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਸੰਦੀਪ ਗਿੱਲ ਤੇ ਵਿੱਕੀ ਕੁਮਾਰ ਨੇ ਜ਼ਖਮੀ ਸੰਦੀਪ ਸਿੰਘ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ। (Bathinda News)