ਜੈਸਲਮੇਰ ਤੋਂ ਦਬੋਚਿਆ ਇੱਕ ਹੋਰ ਆਈਐੱਸਆਈ ਜਾਸੂਸ

ਪਾਕਿ ਸਿੱਮ ਕਾਰਡ ਤੇ ਹੋਰ ਦਸਤਾਵੇਜ਼ ਬਰਾਮਦ

(ਏਜੰਸੀ) ਜੈਪੁਰ। ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਲਈ ਭਾਰਤ ‘ਚ ਜਾਸੂਸੀ ਕਰਨ ਵਾਲੇ ਸਾਦਿਕ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀਆਈਡੀ ਇੰਟੈਲੀਜੈਂਸ ਨੇ ਸ਼ੁੱਕਰਵਾਰ ਦੇਰ ਰਾਤ ਇੱਕ ਹੋਰ ਜਾਸੂਸ ਬੇਰਹਮ ਖਾਨ ਨੂੰ ਬਾਰਡਰ ਇਲਾਕੇ ‘ਚ ਸਥਿੱਤ ਉਸਦੇ ਪਿੰਡ ਤੋਂ ਹਿਰਾਸਤ ‘ਚ ਲਿਆ ਹੈ ਉਸਦੇ ਕੋਲ ਮੋਬਾਇਲ ਫੋਨ ਪਾਕਿਸਤਾਨੀ ਸਿੱਮ ਕਾਰਡ ਤੇ ਹੋਰ ਦਸਤਾਵੇਜ਼ ਮਿਲੇ ਹਨ ਸੂਤਰਾਂ ਅਨੁਸਾਰ ਜੋਧਪੁਰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਸਾਦਿਕ ਖਾਨ ਦੇ ਨਾਲ ਹੀ ਪਾਕਿਸਤਾਨ ਲਈ ਜੋਧਪੁਰ ਤੇ ਜੈਸਲਮੇਰ ‘ਚ ਜਾਸੂਸੀ ਕਰਨ ਵਾਲੇ ਬੇਰਹਿਮ ਖਾਨ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ।

ਬੇਰਹਿਮ ਨੂੰ ਸਾਦਿਕ ਦੀ ਨਿਸ਼ਾਨਦੇਹੀ ਤੋਂ ਬਾਅਦ ਹੀ ਹਿਰਾਸਤ ‘ਚ ਲਿਆ ਗਿਆ ਬੇਰਹਿਮ ਖਾਨ ਦਾ ਪਿੰਡ ਜੈਸਲਮੇਰ ‘ਚ ਬਾਰਡਰ ਕੋਲ ਹੀ ਹੈ, ਜਿੱਥੋਂ ਉਹ ਪਾਕਿਸਤਾਨੀ ਏਜੰਸੀ ਲਈ ਜਾਸੂਸੀ ਕਰਦਾ ਸੀ, ਬਦਲੇ ‘ਚ ਉਸ ਨੂੰ ਰੁਪਏ ਤੇ ਉਸਦੇ ਰਿਸ਼ਤੇਦਾਰਾਂ ਨੂੰ ਪਾਕਿ ਏਜੰਸੀ ਕਈ ਤਰ੍ਹਾਂ ਦੀ ਮੱਦਦ ਮਿਲਦੀ ਸੀ ਸੀਆਈਡੀ ਇੰਟੈਲੀਜੈਂਸ ਨੇ ਸਾਦਿਕ ਤੋਂ ਪੁੱਛਗਿੱਛ ‘ਚ ਇਸ ਗੱਲ ਦਾ ਪਤਾ ਲਾਇਆ ਸੀ ਕਿ ਸਾਦਿਕ ਦੀ ਤਰ੍ਹਾਂ ਹੀ ਪਾਕਿਸਤਾਨੀ ਲਈ ਜਾਸੂਸੀ ਕਰਨ ਵਾਲੇ ਕਈ ਲੋਕ ਬਾਰਡਰ ਖੇਤਰ ਕੋਲ ਰਹਿੰਦੇ ਹਨ ਕਾਲ ਟਰੇਸ ਤੋਂ ਬਾਅਦ ਬੇਰਹਿਮ ਖਾਨ ਨੂੰ ਫੜਿਆ ਗਿਆ ਹੈ

ਉਸੇਦੇ ਕੋਲ ਵੀ ਪਾਕਿਸਤਾਨੀ ਸਿੱਮ ਕਾਰਡ, ਮਹਿੰਗਾ ਮੋਬਾਇਲ ਤੇ ਫੌਜੀ ਖੇਤਰ ਦੇ ਪਿੰਡਾਂ ਤੇ ਸ਼ਹਿਰਾਂ ਦੀਆਂ ਕਈ ਇਮਾਰਤਾਂ ਦੀਆਂ ਤਸਵੀਰਾਂ ਮਿਲੀਆਂ ਹਨ ਬੇਰਹਿਮ ਦਾ ਪਿੰਡ ਬਾਰਡਰ ਦੇ ਸਭ ਤੋਂ ਨਜ਼ਦੀਕੀ ਪਿੰਡ ਹੈ ਖੁਫੀਆ ਏਜੰਸੀ ਨੂੰ ਸ਼ੱਕ ਹੈ ਕਿ ਬੇਰਹਿਮ ਵੀ ਕਈ ਵਾਰ ਹੱਦ ਪਾਰ ਕਰ ਪਾਕਿਸਤਾਨ ਜਾ ਕੇ ਆਇਆ ਹੈ ਉਹ ਕਿਨ-ਕਿਨ ਲੇਕਾਂ ਦੇ ਸੰਪਰਕ ‘ਚ ਸੀ ਤੇ ਉਸਦੇ ਕੋਲ ਮਿਲੇ ਰਿਕਾਰਡ ਦੇ ਆਧਾਰ ‘ਤੇ ਸੀਆਈਡੀ ਸਮੇਤ ਹੋਰ ਪ੍ਰਦੇਸ਼ ਦੀ ਸੁਰੱਖਿਆ ਏਜੰਸੀਆਂ ਉਸ ਤੋਂ ਜੈਪੁਰ ‘ਚ ਪੁੱਛਗਿੱਛ ਕਰ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ