ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧੇ ਵਾਸੀ ਪਿਆਰਾ ਸਿੰਘ ਇੰਸਾਂ (80) ਪੁੱਤਰ ਦਾਤਾ ਸਿੰਘ ਨੇ ਸੁਨਾਮ ਬਲਾਕ ਦੇ 28ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਮੁਤਾਬਕ ਪਿਆਰਾ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। (Body Donate)
ਇਹ ਵੀ ਪੜ੍ਹੋ : ਆਫ਼ਤ ਦੀ ਘੜੀ : ਖਰੜ ਇਲਾਕੇ ਦੇ ਦੌਰੇ ‘ਤੇ ਪੁੱਜੇ ਭਗਵੰਤ ਮਾਨ | Live…
ਉਹਨਾਂ ਦੀ ਮ੍ਰਿਤਕ ਦੇਹ ਤੀਰਥੰਕਰ ਮਹਾਂਵੀਰ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਮੁਰਾਦਾਬਾਦ ਨੂੰ ਦਾਨ ਕੀਤੀ ਗਈ। ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ ਤੇ ਵੱਡੀ ਗਿਣਤੀ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਿਆਰਾ ਸਿੰਘ ਇੰਸਾਂ ਅਮਰ ਰਹੇ ਤੇ ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਕਾਫਲੇ ਦੇ ਰੂਪ ’ਚ ਵਿਦਾਇਗੀ ਦਿੱਤੀ। ਮ੍ਰਿਤਕ ਦੇਹ ਵਾਲੀ ਫੁੱਲਾਂ ਨਾਲ ਸੱਜੀ ਐਂਬੂਲੈਂਸ ਨੂੰ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਕੇਵਲ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। (Body Donate)
ਇਸ ਮੌਕੇ ਸਰਪੰਚ ਬਲਵੀਰ ਕੌਰ, 85 ਮੈਂਬਰ ਗਗਨਦੀਪ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ, ਰਾਜੇਸ਼ ਬਿੱਟੂ ਇੰਸਾਂ, ਜਸਪਾਲ ਸਿੰਘ ਇੰਸਾਂ, ਛਹਿਬਰ ਸਿੰਘ ਇੰਸਾਂ, ਗੁਲਜ਼ਾਰ ਸਿੰਘ ਇੰਸਾਂ, ਗੁਰਮੇਲ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਬੰਤਾ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਬਾਰੂ ਸਿੰਘ ਇੰਸਾਂ, ਸਵਰਨ ਸਿੰਘ ਇੰਸਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ-ਭੈਣਾਂ, ਪਿੰਡਾਂ-ਸ਼ਹਿਰਾਂ ਦੇ 15 ਮੈਂਬਰ ਹਾਜ਼ਰ ਸਨ। (Body Donate)