ਮਦਨ ਲਾਲ ਇੰਸਾਂ ਬਲਾਕ ਸੰਗਰੂਰ ਦੇ 27ਵੇਂ ਸਰੀਰਦਾਨੀ | Walfare Work
- ਕਾਫ਼ਲੇ ਦੇ ਰੂਪ ’ਚ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਲਈ ਕੀਤਾ ਰਵਾਨਾ
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿਉਂਦੇ ਜੀਅ ਹੀ ਨਹੀਂ ਸਗੋਂ ਦੇਹਾਂਤ ਤੋਂ ਬਾਅਦ ਵੀ ਮਾਨਵਤਾ ਭਲਾਈ ਦਾ ਕੰਮ ਜਾਰੀ ਰੱਖ ਰਹੇ ਹਨ। ਅੱਜ ਸੰਗਰੂਰ ਦੇ ਇੱਕ ਡੇਰਾ ਪ੍ਰੇਮੀ ਵੱਲੋਂ ਦੇਹਾਂਤ ਉਪਰੰਤ ਸਰੀਰਦਾਨ ਕਰਕੇ ਮਾਨਵਤਾ ਭਲਾਈ ਦਾ ਵੱਡਾ ਹੰਭਲਾ ਮਾਰਿਆ ਹੈ। ਸੰਗਰੂਰ ਦੇ ਰਹਿਣ ਵਾਲੇ ਮਦਨ ਲਾਲ ਇੰਸਾਂ (76) ਦਾ ਅਚਾਨਕ ਦੇਹਾਂਤ ਹੋਣ ਤੋਂ ਉਪਰੰਤ ਪਰਿਵਾਰ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ। ਬਲਾਕ ਸੰਗਰੂਰ ’ਚ ਇਹ 27ਵਾਂ ਸਰੀਰਦਾਨ ਹੋਇਆ ਹੈ। ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਦੇ ਟੈਲੀਫੋਨ ਐਕਸਚੇਂਜ ਨੇੜੇ ਰਹਿੰਦੇ ਪ੍ਰੇਮੀ ਮਦਨ ਲਾਲ ਇੰਸਾਂ ਦਾ ਦੇਹਾਂਤ ਹੋ ਗਿਆ ਸੀ। (Walfare Work)
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ। ਕਿ ਦੇਹਾਂਤ ਤੋਂ ਬਾਅਦ ਉਸਦਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਜਾਵੇੇ। ਜਿਸ ਕਰਕੇ ਪਰਿਵਾਰ ਵੱਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਐਮਐਮ ਕਾਲਜ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਸੈਦੋਪੁਰ ਅੰਬਾਲਾ (ਹਰਿਆਣਾ) ਨੂੰ ਦਾਨ ਕੀਤਾ ਗਿਆ। ਅੱਜ ਫੁੱਲਾਂ ਲੱਦੀ ਐਂਬੂਲੈਂਸ ਗੱਡੀ ’ਚ ਮਦਨ ਲਾਲ ਜੀ ਦੇ ਮ੍ਰਿਤਕ ਸਰੀਰ ਨੂੰ ਰੱਖ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਲਿਜਾਇਆ ਗਿਆ। ਇਸ ਦੌਰਾਨ ਕਾਫ਼ਲੇ ਦੀ ਸ਼ਕਲ ’ਚ ਗੱਡੀ ਦੇ ਨਾਲ ਚੱਲ ਰਹੇ ਡੇਰਾ ਪ੍ਰੇਮੀਆਂ ਤੇ ਆਮ ਲੋਕਾਂ ਨੇ ਮਦਨ ਲਾਲ ਇੰਸਾਂ ਅਮਰ ਰਹੇ ਦੇ ਨਾਅਰੇ ਲਾਏ ਗਏ।
ਇਸ ਮੌਕੇ 85 ਮੈਂਬਰ ਹੁਕਮ ਚੰਦ ਨਾਗਪਾਲ, 85 ਮੈਂਬਰ ਜਸਵੀਰ ਇੰਸਾਂ, 85 ਮੈਂਬਰ ਮਨਜੀਤ ਸਿੰਘ ਇੰਸਾਂ, ਸਰੋਜ ਇੰਸਾਂ, ਸੁਨੀਤਾ ਕਾਲੜਾ, ਉਰਮਿਲਾ ਇੰਸਾਂ (85 ਮੈਂਬਰ ਭੈਣਾਂ), ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੁਨਾਮ ਬਾਲਕ੍ਰਿਸ਼ਨ ਤੋਂ ਇਲਾਵਾ ਸੁਭਾਸ਼ ਗਰੋਵਰ, ਡਾ. ਸਰਜੀਵਨ ਜਿੰਦਲ ਐਮਸੀ, ਮਦਨ ਲਾਲ ਇੰਸਾਂ ਦੇ ਪਰਿਵਾਰਕ ਮੈਂਬਰ ਵਿਪਨ ਇੰਸਾਂ, ਕਮਲ ਇੰਸਾਂ ਦੋਵੇਂ ਬੇਟੇ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਮੈਂਬਰ, ਸੁਜਾਨ ਭੈਣਾਂ, ਵੱਖ-ਵੱਖ ਸੰਮਤੀਆਂ ਦੇ ਮੈਂਬਰ, ਪ੍ਰੇਮੀ ਸੇਵਕਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਤੇ ਰਿਸ਼ਤੇਦਾਰ ਮੌਜ਼ੂਦ ਸਨ। (Walfare Work)
ਸਰੀਰਦਾਨੀ ਮਦਨ ਲਾਲ ਇੰਸਾਂ ਸਮਾਜ ਲਈ ਚਾਨਣ ਮੁਨਾਰਾ ਸਾਬਤ ਹੋਣਗੇ : ਸੁਭਾਸ਼ ਗਰੋਵਰ
ਮ੍ਰਿਤਕ ਦੇਹ ਵਾਲੀ ਐਂਬੂਲੈਂਸ ਗੱਡੀ ਨੂੰ ਹਰੀ ਝੰਡੀ ਦੇਣ ਦੀ ਰਸਮ ਸ਼ਹਿਰ ਦੇ ਨਾਮਵਰ ਰਾਜਸੀ ਆਗੂ ਸੁਭਾਸ਼ ਗਰੋਵਰ (ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ) ਵੱਲੋਂ ਦਿੱਤੀ ਗਈ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ, ਪਰ ਮਰਨ ਤੋਂ ਬਾਅਦ ਵੀ ਮਦਨ ਲਾਲ ਇੰਸਾਂ ਵੱਲੋਂ ਜਿਹੜਾ ਕੰਮ ਕੀਤਾ ਗਿਆ ਹੈ, ਉਸ ਆਪਣੇ ਆਪ ’ਚ ਲਾਮਿਸਾਲ ਹੈ। ਜਿਹੜਾ ਸਾਡੇ ਸਮਾਜ ਲਈ ਇੱਕ ਚਾਨਣ ਮੁਨਾਰਾ ਸਾਬਤ ਹੋਵੇਗਾ। ਉਨ੍ਹਾ ਆਖਿਆ ਕਿ ਡੇਰਾ ਪ੍ਰੇਮੀਆਂ ਕਰਕੇ ਜਿਸ ਤਰ੍ਹਾਂ ਸਰੀਰਦਾਨ ਕਰਨ ਵਾਲਿਆਂ ਦੀ ਗਿਣਤੀ ’ਚ ਅਥਾਹ ਵਾਧਾ ਹੋਇਆ ਹੈ, ਉਹ ਅੱਜ ਤੋਂ ਪਹਿਲਾਂ ਕਦੇ ਨਹੀਂ ਸੀ ਇਸ ਤਰ੍ਹਾਂ ਨਾਲ ਬਹੁਤ ਛੇਤੀ ਹੀ ਮੈਡੀਕਲ ਖੇਤਰ ’ਚ ਚਮਤਕਾਰੀ ਸਿੱਟੇ ਵੇਖਣ ਨੂੰ ਮਿਲਣਗੇ ਅਤੇ ਲਾ ਇਲਾਜ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋ ਸਕੇਗਾ। (Walfare Work)