ਟਰੰਪ ਨੇ ਕਿਹਾ, ਐੱਚ1ਬੀ ਵੀਜ਼ਾ ਬੰਦ ਨਹੀਂ ਹੋਵੇਗਾ
- ਅਗਲੇ ਮਹੀਨੇ ਭਾਰਤੀ ਪੀਐੱਮ ਮੋਦੀ ਤੇ ਟਰੰਪ ਦੀ ਮੁਲਾਕਾਤ ਸੰਭਵ
Donald Trump: ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਐੱਚ-12 ਵੀਜ਼ਾ ’ਤੇ ਭਾਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ। ਮਿਲੀ ਜਾਣਕਾਰੀ ਅਨੁਸਾਰ, ਟਰੰਪ ਨੇ ਕਿਹਾ ਕਿ ਇਨ੍ਹਾਂ ਵੀਜ਼ਿਆਂ ਨੂੰ ਰੋਕਿਆ ਨਹੀਂ ਜਾਵੇਗਾ। ਅਮਰੀਕਾ ਨੂੰ ਪ੍ਰਤਿਭਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਇੰਜੀਨੀਅਰਾਂ ਦੀ ਹੀ ਲੋੜ ਨਹੀਂ ਹੈ, ਸਗੋਂ ਹੋਰ ਨੌਕਰੀਆਂ ਲਈ ਵੀ ਵਧੀਆ ਪੇਸ਼ੇਵਰਾਂ ਨੂੰ ਆਉਣਾ ਚਾਹੀਦਾ ਹੈ। ਉਹ ਅਮਰੀਕੀਆਂ ਨੂੰ ਵੀ ਸਿਖਲਾਈ ਦੇਣਗੇ। ਜਦੋਂ 8-12 ’ਤੇ ਚੱਲ ਰਹੀ ਬਹਿਸ ਬਾਰੇ ਪੁੱਛਿਆ ਗਿਆ ਤਾਂ ਟਰੰਪ ਨੇ ਕਿਹਾ, ‘ਮੈਂ ਪੱਖ ਤੇ ਵਿਰੋਧ ਦੀਆਂ ਦਲੀਲਾਂ ਨਾਲ ਸਹਿਮਤ ਹਾਂ।’
ਇਹ ਖਬਰ ਵੀ ਪੜ੍ਹੋ : India America Relations: ਅਮਰੀਕਾ ’ਚ 18 ਹਜ਼ਾਰ ਭਾਰਤੀਆਂ ’ਤੇ ਡਿੱਗ ਸਕਦੀ ਐ ਗਾਜ਼!, ਅਮਰੀਕਾ ਨੇ ਭਾਰਤ ਨੂੰ ਦਿੱਤੀ ਜਾ…
ਅਮਰੀਕਾ ਨੂੰ ਇਸ ਸਮੇਂ ਜਿਸ ਪ੍ਰਤਿਭਾ ਦੀ ਜ਼ਰੂਰਤ ਹੈ, ਉਹ ਇਸ ਵੀਜ਼ਾ ਪ੍ਰੋਗਰਾਮ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਮਰੀਕਾ ’ਚ ਇਹ ਉੱਚ ਹੁਨਰਮੰਦ ਵੀਜ਼ਾ ਹਾਸਲ ਕਰਨ ’ਚ ਭਾਰਤੀ ਪਹਿਲੇ ਨੰਬਰ ’ਤੇ ਹਨ। 2024 ’ਚ ਜਾਰੀ ਕੀਤੇ ਗਏ ਕੁੱਲ 2 ਲੱਖ 80 ਹਜ਼ਾਰ 8-12 ਵੀਜ਼ਾ ’ਚੋਂ, ਲਗਭਗ 2 ਲੱਖ ਵੀਜ਼ੇ ਭਾਰਤੀਆਂ ਨੂੰ ਦਿੱਤੇ ਗਏ ਸਨ। ਇਸ ਦੇ ਨਾਲ ਹੀ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਅਗਲੇ ਮਹੀਨੇ ਵਾਸ਼ਿੰਗਟਨ ’ਚ ਮੁਲਾਕਾਤ ਕਰ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ, ਭਾਰਤ ਤੇ ਅਮਰੀਕਾ ਦੇ ਡਿਪਲੋਮੈਟਾਂ ਨੇ ਇਸ ਲਈ ਦੁਵੱਲੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। Donald Trump
ਕੀ ਹੁੰਦਾ ਹੈ ਐੱਚ-1ਬੀ ਵੀਜ਼ਾ? | Donald Trump
ਐੱਚ-1ਬੀ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਤਕਨੀਕੀ ਮੁਹਾਰਤ ਦੀ ਲੋੜ ਵਾਲੇ ਅਹੁਦਿਆਂ ’ਤੇ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਹੈ। ਇਸ ਵੀਜ਼ਾ ਰਾਹੀਂ, ਤਕਨਾਲੋਜੀ ਖੇਤਰ ਦੀਆਂ ਕੰਪਨੀਆਂ ਹਰ ਸਾਲ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਕਾਮਿਆਂ ਨੂੰ ਨੌਕਰੀ ’ਤੇ ਰੱਖਦੀਆਂ ਹਨ। ਐੱਚ-12 ਵੀਜ਼ਾ ਆਮ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਕਿਸੇ ਖਾਸ ਪੇਸ਼ੇ ਨਾਲ ਜੁੜੇ ਹੁੰਦੇ ਹਨ (ਜਿਵੇਂ ਕਿ ਆਈਟੀ ਪੇਸ਼ੇਵਰ, ਆਰਕੀਟੈਕਚਰ, ਸਿਹਤ ਪੇਸ਼ੇਵਰ, ਆਦਿ)। ਇਹ ਵੀਜ਼ਾ ਸਿਰਫ਼ ਉਹੀ ਪੇਸ਼ੇਵਰ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਕੋਲ ਨੌਕਰੀ ਦੀ ਪੇਸ਼ਕਸ਼ ਹੈ। ਇਹ ਪੂਰੀ ਤਰ੍ਹਾਂ ਮਾਲਕ ’ਤੇ ਨਿਰਭਰ ਕਰਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਮਾਲਕ ਤੁਹਾਨੂੰ ਨੌਕਰੀ ਤੋਂ ਕੱਢ ਦਿੰਦਾ ਹੈ ਤੇ ਕੋਈ ਹੋਰ ਮਾਲਕ ਤੁਹਾਨੂੰ ਨਵੀਂ ਨੌਕਰੀ ਨਹੀਂ ਦਿੰਦਾ, ਤਾਂ ਤੁਹਾਡਾ ਵੀਜ਼ਾ ਖਤਮ ਹੋ ਜਾਵੇਗਾ। Donald Trump