ਇੱਕ ਹੋਰ ਅਧਿਕਾਰੀ ਨੂੰ ਕੀਤਾ ਪੰਜਾਬ ਸਰਕਾਰ ਨੇ ਮੁਅੱਤਲ | Punjab News
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਦੇ ਹਿੱਸੇ ਵਜੋਂ ਮੁਅੱਤਲੀ ਦੀ ਪ੍ਰਕਿਰਿਆ ਜਾਰੀ ਹੈ। ਇਸ ਤਹਿਤ ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਇੱਕ ਬੀਡੀਪੀਓ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਬੀਡੀਪੀਓ ਗੁਰਦਾਸਪੁਰ ਦੇ ਵਿਧਾਇਕ ਬਰਿੰਦਰ ਸਿੰਘ ਪਾਹੜਾ ਵੱਲੋਂ ਪਿੰਡ ਪੰਚਾਇਤ ਲੋਧੀਨੰਗਲ ਦੇ ਮੈਨੇਜਰ ਵਜੋਂ ਲਗਭਗ 9 ਲੱਖ ਰੁਪਏ ਦੇ ਗਬਨ ਤੇ ਹੋਰ ਬੇਨਿਯਮੀਆਂ ਦਾ ਮੁੱਦਾ ਵਿਧਾਨ ਸਭਾ ’ਚ ਉਠਾਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਅੱਜ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਇਸ ਸਬੰਧੀ ਵਿਧਾਇਕ ਬਰਿੰਦਰ ਸਿੰਘ ਪਾਹੜਾ ਨੇ ਕਿਹਾ। Punjab News
ਇਹ ਖਬਰ ਵੀ ਪੜ੍ਹੋ : Delhi Assembly: ਸੀਐੱਮ ਰੇਖਾ ਨੇ ਵਿਧਾਨ ਸਭਾ ’ਚ ਪੇਸ਼ ਕੀਤੀ ਕੈਗ ਰਿਪੋਰਟ, 2000 ਕਰੋੜ ਦਾ ਘਾਟਾ
ਗੁਰਦਾਸਪੁਰ ’ਚ ਤਾਇਨਾਤ ਬੀਡੀਪੀਓ ਬਲਜੀਤ ਸਿੰਘ ਨੇ ਪਿੰਡ ਲੋਧੀਨੰਗਲ ਪੰਚਾਇਤ ਦਾ ਮੈਨੇਜਰ ਹੋਣ ਕਰਕੇ ਪੰਚਾਇਤ ’ਚ ਵਿਕਾਸ ਕਾਰਜਾਂ ਦੇ ਨਾਂਅ ’ਤੇ ਲਗਭਗ 9 ਲੱਖ ਰੁਪਏ ਦਾ ਗਬਨ ਕੀਤਾ ਤੇ 23-6-2023 ਨੂੰ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਗਬਨ ਦੀ ਜਾਂਚ ਤੋਂ ਬਾਅਦ, ਅਧਿਕਾਰੀ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ। ਪਰ ਇਸ ਦੇ ਬਾਵਜੂਦ, ਅੱਜ ਤੱਕ ਇਸ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। Punjab News