ਪੰਜਾਬ ਭਾਜਪਾ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ

ਕਰਨਲ ਜੈਬੰਸ ਸਿੰਘ ਨੂੰ ਮੁੱਖ ਬੁਲਾਰੇ ਨਿਯੁਕਤ ਕੀਤਾ

9 ਬੁਲਾਰੇ ,ਸਟੇਟ ਮੀਡੀਆ ਪੈਨਲ ’ਚ 32 ਨੂੰ ਜਗਾ, ਆਈਟੀ ਕਨਵੇਅਰ ਵੀ ਲਗਾਇਆ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ, ਸ਼੍ਰੀ ਜੇ.ਪੀ ਨੱਢਾ ਦੀ ਸਹਿਮਤੀ ਅਤੇ ਉਚਿਤ ਪ੍ਰਵਾਨਗੀ ਨਾਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਭਾਜਪਾ ਨੇ ਪੰਜਾਬ ’ਚ ਆਪਣਾ ਸਪੋਕਸਪਰਸਨ ਨਿਯੁਕਤ ਕਰ ਦਿੱਤਾ ਹੈ। ਇਸ ਵਿੱਚ ਕਰਨਲ ਜੈਬੰਸ ਸਿੰਘ ਨੂੰ ਮੁੱਖ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ’ਚ ਜ਼ਬਰਦਸਤ ਹੰਗਾਮਾ, ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀਂ

ਇਨ੍ਹਾਂ ਤੋਂ ਇਲਾਵਾ ਕੁੱਲ 8 ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਨਾਲ ਹੀ, 32 ਲੋਕਾਂ ਨੂੰ ਸਟੇਟ ਮੀਡੀਆ ਪੈਨਲ ਦੀ ਸੂਚੀ ਵਿੱਚ ਜਗ੍ਹਾ ਮਿਲੀ ਹੈ। ਮੀਡੀਆ ਪ੍ਰਬੰਧਨ ਲਈ 4 ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇੰਦਰਜੀਤ ਸਿੰਘ ਨੂੰ ਆਈ.ਟੀ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਨਵੇਂ ਅਹੁਦੇਦਾਰਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ…

Punjab BJP