ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖੇ | Save Birds
ਸ਼ੇਰਪੁਰ (ਰਵੀ ਗੁਰਮਾ) Save Birds : ਰਾਸ਼ਟਰੀ ਅਖਬਾਰ ਸੱਚ ਕਹੂੰ ਦੀ 22ਵੀਂ ਵਰੇਗੰਢ ਪੰਛੀਆਂ ਦੇ ਨਾਂਅ ਰਹੀ। ਅੱਜ ਦੇ ਦਿਨ ਕਸ਼ਬਾ ਸੇਰਪੁਰ ਦੇ ਵੱਖ-ਵੱਖ ਸਰਕਾਰੀ ਤੇ ਜਨਤਕ ਥਾਵਾਂ ਉੱਪਰ ਗਰਮੀ ਨੂੰ ਮੁੱਖ ਰੱਖਦੇ ਹੋਏ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖੇ ਗਏ। ਜਿਸ ਦੀ ਸ਼ੁਰੂਆਤ ਥਾਣਾ ਮੁਖੀ ਸ਼ੇਰਪੁਰ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਥਾਣੇ ਵਿੱਚ ਪਾਣੀ ਵਾਲੇ ਕਟੋਰੇ ਰੱਖ ਕੇ ਕੀਤੀ। ਇਸ ਤੋਂ ਬਾਅਦ ਡਾਕ ਵਿਭਾਗ ਸ਼ੇਰਪੁਰ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਡਾਕਖਾਨੇ ਵਿੱਚ ਪਾਣੀ ਵਾਲੇ ਕਟੋਰੇ ਰੱਖੇ ਅਤੇ ਸਬ ਤਹਿਸੀਲ ਸ਼ੇਰਪੁਰ ਦੇ ਵਸੀਕਾ ਨਵੀਸਾਂ ਨੇ ਸਾਂਝੇ ਰੂਪ ਵਿੱਚ ਸਬ ਤਹਿਸੀਲ ਸ਼ੇਰਪੁਰ ਵਿੱਚ ਪਾਣੀ ਵਾਲੇ ਕਟੋਰੇ ਰੱਖੇ।
ਇਸੇ ਤਰ੍ਹਾਂ ਹੀ ਮਾਨਵਤਾ ਭਲਾਈ ਕੇਂਦਰ ਸੇਰਪਰ ਵਿੱਚ ਵੀ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖੇ ਗਏ। ਇਸ ਮੌਕੇ ਗੱਲਬਾਤ ਕਰਦਿਆਂ 85 ਮੈਂਬਰ ਦੁਨੀ ਚੰਦ ਇੰਸਾਂ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਸੱਚ ਕਹੂੰ ਅਖਬਾਰ ਵੱਲੋਂ ਜੋ ਇਹ ਉਪਰਾਲਾ ਕੀਤਾ ਜਾਂਦਾ ਹੈ ਇਹ ਬਹੁਤ ਹੀ ਸ਼ਲਾਂਘਾਯੋਗ ਹੈ। ਇਸ ਸਾਲ ਵੀ ਵੀ ਗਰਮੀ ਨੂੰ ਮੁੱਖ ਰੱਖਦੇ ਹੋਏ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖੇ ਗਏ ਹਨ ਕਿਉਂਕਿ ਗਰਮੀ ਕਾਰਨ ਪੰਛੀਆਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਸ ਕਰਕੇ ਇਹ ਕਟੋਰੇ ਪੰਛੀਆਂ ਦੇ ਪਾਣੀ ਪੀਣ ਲਈ ਲਾਹੇਵੰਦ ਸਾਬਤ ਹੁੰਦੇ ਹਨ। (Save Birds)
ਇਸ ਮੌਕੇ 85 ਮੈਂਬਰ ਜਗਦੇਵ ਸਿੰਘ ਸੋਹਣਾ, ਨਛੱਤਰ ਖੇੜੀ, ਦੁਨੀ ਚੰਦ ਸ਼ੇਰਪੁਰ, 85 ਮੈਂਬਰ ਭੈਣ ਸਰਬਜੀਤ ਕੌਰ, 15 ਮੈਂਬਰ ਬਲਜਿੰਦਰ ਕੌਰ, ਬਲਾਕ ਪ੍ਰੇਮੀ ਸੇਵਕ ਸੁਖਵਿੰਦਰ ਕੁਰੜ, ਬੰਟੀ ਸਿੰਘ, ਫਨੀ ਕੁਮਾਰ, ਮੱਖਣ ਇੰਸਾਂ, ਸਧੀਰ ਕੁਮਾਰ, ਰਹਿਮਤ ਗੋਇਲ, ਹੁਕਮ ਚੰਦ ਹਾਜ਼ਰ ਸਨ। (Save Birds)
Also Read : ਬਲਾਕ ਮਲੋਟ ਦਾ ਉਪਰਾਲਾ, ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗ ਕੇ ‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ