ਮੋਹਾਲੀ ਜ਼ਿਲ੍ਹਾ ਤੋਂ ਅਨਮੋਲ ਗਗਨ ਮਾਨ ਨੇ ਪੰਜਾਬੀਆਂ ਲਈ ਕਰਤਾ ਵੱਡਾ ਐਲਾਨ, ਸੈਲਾਨੀ ਵੀ ਬਣਨਗੇ ਹਿੱਸਾ

Anmol Gagan Mann

ਸਾਰੀਆਂ ਇਤਿਹਾਸਕ ਥਾਵਾਂ ਲਈ ਚੱਲੇਗੀ ਬੱਸ : Anmol Gagan Mann

ਮੋਹਾਲੀ (ਐੱਮ ਕੇ ਸ਼ਾਇਨਾ) ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮੁਹਾਲੀ ਜ਼ਿਲ੍ਹੇ ਨੂੰ ਸੈਰ ਸਪਾਟੇ ਦੇ ਖੇਤਰ ਵਿੱਚ ਵਿਕਸਤ ਕਰਨ ਲਈ ਕਾਰਜ ਯੋਜਨਾ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਵਿੱਚ ਫਤਿਹ ਬੁਰਜ ਮੀਨਾਰ ਤੋਂ ਸ਼ੁਰੂ ਹੋ ਕੇ ਖਰੜ ਦੇ ਅਜ ਸਰੋਵਰ, ਘੜੂੰਆਂ ਵਿਖੇ ਪਾਂਡਵ ਝੀਲ, ਮਿਰਜ਼ਾਪੁਰ ਵਾਇਆ ਸਿਸਵਾਂ ਡੈਮ ਅਤੇ ਪਿੰਡ ਮਸੌਲ ਵਿੱਚ ਬਣਨ ਵਾਲੇ ਅਜਾਇਬ ਘਰ ਤੱਕ ਸ਼ਟਲ ਬੱਸ ਚਲਾਈ ਜਾਵੇਗੀ। ਜਾਣਕਾਰੀ ਅਨੁਸਾਰ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਇੱਕ ਸਮਾਗਮ ਦੌਰਾਨ ਮਿਰਜ਼ਾਪੁਰ ਨੂੰ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਅਤੇ ਜ਼ਿਲ੍ਹੇ ਦੇ ਹੋਰ ਸੈਰ-ਸਪਾਟਾ ਸਥਾਨਾਂ ਨਾਲ ਜੋੜਨ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਚੰਡੀਗੜ੍ਹ ਦੀ ਤਰਜ਼ ’ਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਨਾਲ ਜ਼ਿਲ੍ਹੇ ਵਿੱਚ ਰੁਜ਼ਗਾਰ ਵਿੱਚ ਵੀ ਵਾਧਾ ਹੋਵੇਗਾ। ਅਧਿਕਾਰੀ ਹੁਣ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ ਸਿਰਫ਼ ਦੋ ਸੈਰ-ਸਪਾਟਾ ਸਥਾਨ ਹਨ। ਇਨ੍ਹਾਂ ਵਿੱਚੋਂ ਇੱਕ ਇਤਿਹਾਸਕ ਪਿੰਡ ਚੱਪੜਚਿੜੀ ਵਿੱਚ ਭਾਰਤ ਦਾ ਸਭ ਤੋਂ ਉੱਚਾ ਬੁਰਜ ਫਤਿਹ ਬੁਰਜ ਹੈ। ਇਸ ਦੀ ਉਚਾਈ ਲਗਭਗ 328 ਫੁੱਟ ਹੈ। ਇਹ 2011 ਵਿੱਚ ਪੂਰਾ ਹੋਇਆ ਸੀ। ਇਸ ਤੋਂ ਇਲਾਵਾ ਪਿੰਡ ਸਿਸਵਾਂ ਵਿੱਚ ਸਥਿਤ ਸੀਸਵਾਂ ਡੈਮ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸੈਰ ਸਪਾਟੇ ਦੇ ਸਥਾਨ ਵਜੋਂ ਵਿਕਸਤ ਕੀਤਾ ਗਿਆ ਸੀ। ਇੱਥੇ ਸੈਲਾਨੀਆਂ ਲਈ ਪਾਰਕ, ​​ਵੋਟਿੰਗ ਅਤੇ ਟੈਂਟ ਹਾਊਸ ਵਰਗੀਆਂ ਸਹੂਲਤਾਂ ਵਿਕਸਿਤ ਕੀਤੀਆਂ ਗਈਆਂ ਹਨ। ਇਹ ਸੈਲਾਨੀਆਂ ਲਈ 2021 ਵਿੱਚ ਖੋਲ੍ਹਿਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਪਰ ਆਵਾਜਾਈ ਦੇ ਢੁਕਵੇਂ ਸਾਧਨਾਂ ਦੀ ਘਾਟ ਕਾਰਨ ਸੈਲਾਨੀ ਉਮੀਦ ਮੁਤਾਬਕ ਨਹੀਂ ਪਹੁੰਚ ਪਾ ਰਹੇ ਹਨ।

 ਖਰੜ ਖੇਤਰ ਵਿੱਚ ਚਾਰ ਸੈਰ ਸਪਾਟਾ ਸਥਾਨ ਵਿਕਸਤ ਕੀਤੇ ਜਾਣਗੇ

ਖਰੜ ਵਿਧਾਨ ਸਭਾ ਹਲਕੇ ਵਿੱਚ ਚਾਰ ਇਤਿਹਾਸਕ ਸਥਾਨ ਹਨ। ਇਹਨਾਂ ਵਿੱਚੋਂ, ਅਜ ਸਰੋਵਰ (ਇਹ ਭਗਵਾਨ ਸ਼੍ਰੀ ਰਾਮਚੰਦਰ ਦੇ ਦਾਦਾ ਮਹਾਰਾਜਾ ਅਜ ਦੁਆਰਾ ਬਣਾਇਆ ਗਿਆ ਸੀ) ਅਤੇ ਪਾਂਡਵ ਝੀਲ (ਭੀਮ ਦੇ ਪੁੱਤਰ ਘਟੋਟਕਚ ਦਾ ਜਨਮ ਇੱਥੇ ਹੋਇਆ ਸੀ) ਨੂੰ ਵਿਕਸਤ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਮਿਰਜ਼ਾਪੁਰ ਵਿੱਚ ਅੰਗਰੇਜ਼ਾਂ ਦੇ ਸਮੇਂ ਦੌਰਾਨ ਬਣਿਆ ਜੰਗਲਾਤ ਵਿਭਾਗ ਦਾ ਸਰਕਾਰੀ ਰੈਸਟ ਹਾਊਸ ਹੈ। 1914 ਵਿੱਚ ਬਣੇ ਇਸ ਰੈਸਟ ਹਾਊਸ ਦੀ ਜ਼ਮੀਨ ਅੰਬਾਲਾ ਜ਼ਿਲ੍ਹਾ ਅਧਿਕਾਰੀ ਦੇ ਨਾਂ ’ਤੇ ਰਜਿਸਟਰਡ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਵੀ ਇੱਥੇ ਇੱਕ-ਇੱਕ ਰੁਪਏ ਦੇ ਕੇ ਰਾਤ ਕੱਟੀ ਹੈ। ਇਸ ਦੇ ਨਾਲ ਹੀ ਪਿੰਡ ਮਸੌਲ ਵਿੱਚ ਸਭ ਤੋਂ ਪੁਰਾਣੇ ਫਾਸਿਲ ਮਿਲਣ ਤੋਂ ਬਾਅਦ ਇੱਥੇ ਅਜਾਇਬ ਘਰ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ