ਜ਼ਰੇ-ਜ਼ਰੇ ਵਿੱਚ ਹੈ ਮਾਲਕ : Saint Dr MSG

Saint Dr. MSG

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਇੱਕ ਜੀਵ ਆਤਮਾ ਤੜਫ਼ ਕੇ ਕਹਿੰਦੀ ਹੈ ਕਿ ਹੇ ਮਾਲਕ, ਅੱਲ੍ਹਾ, ਕਣ-ਕਣ, ਜ਼ਰੇ-ਜ਼ਰੇ ਵਿਚ ਤੂੰ ਹੈਂ ਕੋਈ ਵੀ ਜਗ੍ਹਾ ਅਜਿਹੀ ਨਹੀਂ ਹੈ ਜਿੱਥੇ ਤੂੰ ਨਾ ਹੋਵੇਂ ਜਿੱਥੋਂ ਤੱਕ ਨਿਗ੍ਹਾ ਜਾਂਦੀ ਹੈ, ਉੱਥੇ ਤੂੰ ਹੀ ਤੂੰ ਨਜ਼ਰ ਆਉਂਦਾ ਹੈਂ ਅਤੇ ਜਿੱਥੋਂ ਤੱਕ ਨਿਗ੍ਹਾ ਨਹੀਂ ਜਾਂਦੀ ਉੱਥੇ ਵੀ ਤੂੰ ਸਮਾਇਆ ਹੈਂ ਤੂੰ ਹਰ ਦਿਲ ਨੂੰ ਖ਼ਸਤਾ ਕਰਨ ਵਾਲਾ ਹੈਂ ਅਤੇ ਜੋ ਦਿਲ ਤੇਰੀ ਯਾਦ ਵਿਚ ਲੱਗਿਆ ਰਹਿੰਦਾ ਹੈ, ਉਹ ਤੈਨੂੰ ਵੀ ਖਸ ਲੈਂਦਾ ਹੈ, ਤੈਨੂੰ ਮਿਲ ਕੇ ਇੱਕ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਮੁਰਸ਼ਿਦੇ-ਕਾਮਿਲ ਦਾ ਜਿੰਨਾ ਵੀ ਗੁਣਗਾਨ ਗਾਇਆ ਜਾਵੇ, ਉਹ ਘੱਟ ਹੈ, ਜੋ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਮਿਲਾ ਦਿੰਦੇ ਹਨ ਅਤੇ ਅੰਦਰ-ਬਾਹਰ ਇੱਕ ਨੂਰ ਦਿਖਾ ਦਿੰਦੇ ਹਨ

ਸਤਿਗੁਰੂ, ਦਾਤਾ ਨੇ ਅਜਿਹਾ ਰਹਿਮੋ-ਕਰਮ ਕੀਤਾ ਕਿ ਲੋਕਾਂ ਦੀਆਂ ਤਕਦੀਰਾਂ ਬਦਲ ਗਈਆਂ ਸਿਮਰਨ ਕਰਨ ਵਾਲਿਆਂ ਅਤੇ ਬਚਨਾਂ ਨੂੰ ਮੰਨਣ ਵਾਲਿਆਂ ਦੇ ਅੰਦਰ-ਬਾਹਰ ਕੋਈ ਕਮੀ ਨਹੀਂ ਹੈ ਸਗੋਂ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਭਰਪੂਰ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸੰਤਾਂ ਦੇ ਬਚਨ ਮੰਨਣੇ ਚਾਹੀਦੇ ਹਨ ਅਤੇ ਸੇਵਾ-ਸਿਮਰਨ  ਕਰਨਾ ਚਾਹੀਦਾ ਹੈ ਸਾਰਿਆਂ ਦਾ ਭਲਾ ਸੋਚਣਾ ਚਾਹੀਦਾ ਹੈ, ਭਲਾ ਕਰਨਾ ਚਾਹੀਦਾ ਹੈ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੀਦਾ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਯਕੀਨਨ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓਗੇ ਅਤੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇੱਕ ਦਿਨ ਤੁਹਾਡੀ ਝੋਲੀ ਵਿਚ ਆ ਜਾਣਗੀਆਂ ਮਾਲਕ ਤੁਹਾਨੂੰ ਜ਼ਰ੍ਹੇ-ਜ਼ਰ੍ਹੇ ਵਿਚ ਨਜ਼ਰ ਆਵੇਗਾ, ਤੁਹਾਡੀ ਆਵਾਗਮਨ ਤੋਂ ਮੁਕਤੀ ਹੋਵੇਗੀ ਅਤੇ ਤੁਹਾਡੀਆਂ ਜਿਉਂਦੇ-ਜੀਅ ਗ਼ਮ, ਚਿੰਤਾ, ਪਰੇਸ਼ਾਨੀਆਂ, ਟੈਨਸ਼ਨਾਂ ਖ਼ਤਮ ਹੋ ਜਾਣਗੀਆਂ।

ਮਾਲਕ ਦਾ ਨਾਮ ਜਪੋ, ਤਾਂ ਕਿ ਮਾਲਕ ਦਾ ਰਹਿਮੋ-ਕਰਮ ਤੁਹਾਨੂੰ ਮਿਲੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੀਆਂ ਇੱਛਾਵਾਂ ਮੱਕੜਜਾਲ ਵਾਂਗ ਵਧਦੀਆਂ ਚਲੀਆਂ ਜਾਂਦੀਆਂ ਹਨ ਇੱਕ ਪੂਰੀ ਹੁੰਦੀ ਹੈ, ਤਾਂ ਦੂਜੀ ਇੱਛਾ ਜਾਗ ਜਾਂਦੀ ਹੈ ਅਜਿਹੇ ਵਿਚ ਸਮਾਂ ਗੁਜ਼ਰਦਾ ਚਲਿਆ ਜਾਂਦਾ ਹੈ ਅਤੇ ਆਖ਼ਿਰ ਇੱਕ ਦਿਨ ਇਨਸਾਨ ਚਲਿਆ ਜਾਂਦਾ ਹੈ, ਪਰ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਇੱਛਾਵਾਂ ਰੱਖਣਾ ਗਲਤ ਨਹੀਂ ਹੈ, ਪਰ ਜੇਕਰ ਤੁਸੀਂ ਸਿਮਰਨ ਕਰੋ ਤਾਂ ਮਾਲਕ ਤੁਹਾਡੀਆਂ ਜਾਇਜ਼ ਇੱਛਾਵਾਂ ਜ਼ਰੂਰ ਪੂਰੀਆਂ ਕਰਦੇ ਹਨ ਇਸ ਲਈ ਤੁਸੀਂ ਮਾਲਕ ਦਾ ਨਾਮ ਜਪੋ, ਤਾਂ ਕਿ ਮਾਲਕ ਦਾ ਰਹਿਮੋ-ਕਰਮ ਤੁਹਾਨੂੰ ਮਿਲੇ ਅਤੇ ਉਹ ਜਾਇਜ਼ ਇੱਛਾ ਜੋ ਮਾਲਕ ਦੀ ਨਿਗ੍ਹਾ ਵਿਚ ਜਾਇਜ਼ ਹੈ, ਉਸਨੂੰ ਮਾਲਕ ਪੂਰੀ ਕਰ ਦੇਣਗੇ ਅਤੇ ਜ਼ਰੂਰ ਤੁਹਾਡੀ ਝੋਲੀ ਖੁਸ਼ੀਆਂ ਪਾ ਦੇਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here