ਸੰਤ ਡਾ. ਐਮਐਸਜੀ ਦੇ ਇਹ ਅਨਮੋਲ ਬਚਨ ਜੀਵਨ ’ਚ ਲਿਆ ਦੇਣਗੇ ਗੁਆਚੀਆਂ ਖੁਸ਼ੀਆਂ

Saint Dr. MSG
Saint Dr. MSG

(ਸੱਚ ਕਹੂੰ ਨਿਊਜ਼) ਬਰਨਾਵਾ/ਸਰਸਾ। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਬਚਨਾਂ ਦੀ ਅੰਮਿ੍ਰਤਮਈ ਵਰਖਾ ਕਰਦਿਆਂ ਸੁਖੀ ਜੀਵਨ ਜਿਊਣ ਦਾ ਫਲਸਫਾ ਸਮਝਾਇਆ ਆਪ ਜੀ ਨੇ ਜ਼ਰੂਰਤਮੰਦ ਲੋਕਾਂ ਦੀ ਹਰ ਸੰਭਵ ਮੱਦਦ ਦਾ ਵੀ ਸੱਦਾ ਦਿੱਤਾ। ਪੂਜਨੀਕ ਗੁਰੁੂ ਜੀ ਨੇ ਫ਼ਰਮਾਇਆ ਫਰਵਰੀ ਦਾ ਮਹੀਨਾ ਸਾਧ-ਸੰਗਤ ਮਹਾਂ ਰਹਿਮੋਕਰਮ ਮਹੀਨੇ ਦੇ ਰੂਪ ’ਚ ਮਨਾਉਦੀ ਹੈ ਅਤੇ ਅੱਜ ਐੱਮਐੱਸਜੀ ਮਹਾਂ ਰਹਿਮੋਕਰਮ ਦਾ ਪਹਿਲਾ ਦਿਨ ਹੈ ਤੁਹਾਨੂੰ ਸਾਰਿਆਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਇਸ ਪਾਕ-ਪਵਿੱਤਰ ਮਹੀਨੇ ਦੀ ਬਹੁਤ-ਬਹੁਤ ਮੁਬਾਰਕਬਾਦ, ਬਹੁਤ-ਬਹੁਤ ਅਸ਼ੀਰਵਾਦ ਸਾਰਿਆਂ?ਨੂੰ ਮਾਲਕ ਖੁਸ਼ੀਆਂ ਨਾਲ ਨਿਵਾਜ਼ੇ ਦਇਆ, ਮਿਹਰ ਰਹਿਮਤ ਨਾਲ ਨਿਵਾਜ਼ੇ।

ਅੰਦਰ ਦੀ ਖੁਸ਼ੀ, ਆਤਮਿਕ ਖੁਸ਼ੀ ਅੱਜ ਗਾਇਬ ਜਿਹੀ ਹੁੰਦੀ ਜਾ ਰਹੀ ਹੈ (Saint Dr. MSG)

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਖੁਸ਼ੀ, ਪ੍ਰਸੰਨਤਾ, ਆਨੰਦ, ਪਰਮਾਨੰਦ ਅੱਜ ਦੇ ਯੁੱਗ ’ਚ ਜ਼ਿਆਦਾਤਰ ਲੋਕਾਂ ਲਈ ਇੱਕ ਸੁਫਨਾ ਜਿਹਾ ਬਣਦਾ ਜਾ ਰਿਹਾ ਹੈ ਸੁਫਨੇ ਦੇ ਬਰਾਬਰ ਹੋ ਗਿਆ ਹੈ ਇੰਨਾਂ ਬਿਜੀ (ਰੁੱਝਿਆ) ਹੈ ਇਨਸਾਨ, ਇੰਨਾ ਪਰੇਸ਼ਾਨ ਹੈ ਇਨਸਾਨ, ਇੰਨਾ ਟੈਨਸ਼ਨ ’ਚ ਡੁੱਬਿਆ ਹੈ, ਇਹ ਭੁੱਲ ਜਿਹਾ ਗਿਆ ਹੈ ਕਿ ਖੁਸ਼ੀ ਵੀ ਕੋਈ ਚੀਜ਼ ਹੁੰਦੀ ਹੈ ਯਾਦ ਨਹੀਂ ਆਉਦਾ ਉਸ ਨੂੰ ਕਿ ਖੁੱਲ੍ਹ ਕੇ ਕਦੋਂ ਹੱਸਿਆ ਸੀ ਖਾਨਾਪੂਰਤੀ ਲੋਕ ਕਰਦੇ ਰਹਿੰਦੇ ਹਨ

ਉੱਪਰ-ਉੱਪਰ ਤੋਂ ਲੋਕ ਠਹਾਕੇ ਵੀ ਲਾਉਦੇ ਰਹਿੰਦੇ ਹਨ ਲੋਕਾਂ ਨੇ ਬਹੁਤ ਕੋਸ਼ਿਸ਼ ਵੀ ਕੀਤੀ, ਚੰਗੀ ਕੋਸ਼ਿਸ਼ ਕੀਤੀ, ਕਈ ਸ਼ਹਿਰਾਂ ’ਚ ਇਸ ਦੇ ਕਲੱਬ ਬਣੇ ਹਨ ਉਹ ਸਾਹਮਣੇ ਖੜ੍ਹੇ ਹੋ ਕੇ ਅਜੀਬੋ-ਗਰੀਬ ਮੂੰਹ ਕਰਕੇ ਜਾਂ ਹਾ…ਹਾ…ਹਾ…, ਹਾ…ਹਾ… ਕਰਦੇ ਹਨ ਤਾਂ ਕਿ ਦੂਜੇ ਲੋਕ ਵੀ ਉਨ੍ਹਾਂ ਨੂੰ ਦੇਖ ਕੇ ਹੱਸਣ, ਕੁਦਰਤੀ ਕਿਸੇ ਨੂੰ ਹੱਸਦਾ ਦੇਖ ਕੇ ਥੋੜੀ ਹਾਸੀ ਆ ਜਾਂਦੀ ਹੈ ਪਰ ਜਦੋਂ ਤੱਕ ਅੰਦਰ ਖੁਸ਼ੀ ਨਹੀਂ ਹੋਵੇਗੀ, ਉਹ ਬਾਹਰ ਦੀ ਖੁਸ਼ੀ ਉਹ ਮਾਇਨੇ ਨਹੀਂ ਰੱਖਦੀ। ਅੰਦਰ ਦੀ ਖੁਸ਼ੀ, ਆਤਮਿਕ ਖੁਸ਼ੀ ਅੱਜ ਗਾਇਬ ਜਿਹੀ ਹੁੰਦੀ ਜਾ ਰਹੀ ਹੈ।

ਆਤਮਿਕ ਸ਼ਾਂਤੀ ਜਾਂ ਆਤਮਿਕ ਪ੍ਰਸੰਨਤਾ ਲਿਆਉਣ ਲਈ ਪਰਮ ਪਿਤਾ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਦਾਤਾ ਰਹਿਬਰ ਨੇ ਇਹ ਸੱਚਾ ਸੌਦਾ ਬਣਾਇਆ, ਚਲਾਇਆ ਕਿ ਟੈਨਸ਼ਨ ਫ੍ਰੀ ਰਹੋ, ਦਿਮਾਗ ’ਤੇ ਬੋਝ ਨਾ ਲਵੋ, ਜ਼ਿਆਦਾ ਸੋਚੋ ਨਾ ਚੱਲਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਯਾਦ ਕਰਦੇ ਰਹੋ ਤਾਂ ਤੁਸੀਂ ਆਪਣੇ ਗਮ ਨੂੰ ਘੱਟ ਕਰ ਸਕੋਗੇ, ਟੈਨਸ਼ਨ ਫ੍ਰੀ ਹੋ ਪਾਓਗੇ, ਸੰਤੁਸ਼ਟੀ ਅੰਦਰ ਲੈ ਆਵੋਂਗੇ, ਤਾਂ ਹੀ ਮਾਲਕ ਦੀ ਕਿਰਪਾ ਦਿ੍ਰਸ਼ਟੀ ਦੇ ਕਾਬਲ ਤੁਸੀਂ ਬਣ ਸਕੋਗੇ ਉਦੋਂ ਹੀ ਸੱਚੀ ਪ੍ਰਸੰਨਤਾ, ਸੱਚੇ ਆਨੰਦ ਦਾ ਅਨੁਭਵ ਹੋਵੇਗਾ ਨਹੀਂ ਤਾਂ ਖੋਖਲਾ ਹਾਸਾ ਹੋ ਗਿਆ ਹੈ, ਦਿਖਾਵਾ ਹੋ ਗਿਆ ਹੈ ਜਾ ਫਿਰ ਗੰਦੀ ਸੋਚ ਨਾਲ ਲੋਕ ਕਿਸੇ ਨੂੰ ਦੇਖ ਕੇ ਹੱਸਦੇ ਹਨ, ਮੁਸਕੁਰਾਉਦੇ ਹਨ ਅਦਰਵਾਈਜ਼ (ਨਹੀਂ ਤਾਂ) ਨੈਚਿਊਰਲੀ (ਕੁਦਰਤੀ) ਮੁਸਕਰਾਉਣਾ ਬਹੁਤ ਮੁਸ਼ਕਿਲ ਹੋ
ਗਿਆ ਹੈ

5-10 ਮਿੰਟ ਰੋਜ਼ਾਨਾ ਆਪਣੇ ਲਈ ਵੀ ਕੱਢੋ (Saint Dr. MSG)

Love children

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕੰਮ-ਧੰਦੇ ਦਾ ਬੋਝ ਹੈ ਬਿਜ਼ਨਸ-ਵਪਾਰ ਦਾ ਬੋਝ ਹੈ ਬੇਰੁਜ਼ਗਾਰੀ ਦਾ ਬੋਝ ਹੈ ਅਤੇ ਇਨਸਾਨ ਅੰਦਰ ਇਨ੍ਹਾਂ ਸਾਰੀਆਂ ਚੀਜ਼ਾਂ ਨੇ ਇੱਕ ਤੂਫਾਨ ਖੜ੍ਹਾ ਕਰ ਰੱਖਿਆ ਹੈ। ਬਚਪਨ ਤੋਂ ਲੱਗਦਾ ਹੈ ਕੱਪੜਾ, ਲੱਤਾ, ਖਿਡੌਣਾ ਕਿਤੇ ਦਿਸਦਾ ਹੈ ਤਾਂ ਉਸ ਦਾ ਬੋਝ ਮਹਿਸੂਸ ਕਰਦਾ ਹੈ ਕਿ ਮੇਰੇ ਕੋਲ ਕਿਉ ਨਹੀਂ ਹੌਲੀ-ਹੌਲੀ ਵਧਦਾ ਜਾਂਦਾ ਹੈ, ਇੱਛਾਵਾਂ ਵੀ ਵਧਦੀਆਂ ਜਾਂਦੀਆਂ ਹਨ ਬਚਪਨ ਤੋਂ ਹੀ ਆਪਣੇ-ਆਪ ਨੂੰ ਕੰਟਰੋਲ ਕਰਨ ਦਾ ਤਰੀਕਾ ਸਿੱਖਣਾ ਚਾਹੀਦਾ ਹੈ ਤੁਸੀਂ ਕਿਸੇ ਵੀ ਕੰਪਿਊਟਰ ਨੂੰ, ਕਿਸੇ ਵੀ ਲੈਪਟਾਪ ਨੂੰ, ਕਿਸੇ ਵੀ ਫੋਨ ਨੂੰ ਸਿੱਖ ਸਕਦੇ ਹੋ, ਕੰਟਰੋਲ ਕਰ ਸਕਦੇ ਹੋ ਪਰ ਕੀ ਕਦੇ ਤੁਸੀਂ ਆਪਣੇ-ਆਪ ਨੂੰ ਕੰਟਰੋਲ ਕਰਨ ਲਈ ਟਾਈਮ ਦਿੱਤਾ ਹੈ।

ਰੋਜ਼ਾਨਾ 5 ਤੋਂ 10 ਮਿੰਟ ਆਪਣੇ ਲਈ ਕੱਢੋ : ਪੂਜਨੀਕ ਗੁਰੂ ਜੀ

ਤੁਹਾਡਾ ਜੋ ਬਿਨਾ ਵਜ੍ਹਾ ਦਾ ਗੁੱਸਾ ਹੈ, ਤੁਹਾਡੀ ਜੋ ਬਿਨਾ ਵਜ੍ਹਾ ਦੀ ਈਗੋ ਹੈ, ਜੋ ਕਲੇਸ਼ ਹੁੰਦਾ ਹੈ, ਝਗੜੇ ਹੁੰਦੇ ਹਨ ਅਤੇ ਜੇਕਰ ਉਹ ਸਹੀ ਹੋ ਜਾਂਦਾ ਹੈ ਤਾਂ ਤੁਸੀਂ ਖੁਸ਼ ਹੋ ਜਾਂਦੇ ਹੋ ਕਦੇ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾਫ਼ ਕਰਨ ਲਈ ਸੋਚਿਆ ਹੈ, ਥੋੜ੍ਹਾ ਜਿਹਾ ਵੀ ਟਾਈਮ ਦਿੱਤਾ ਹੈ ਕਿ ਭਾਈ ਹਾਂ, ਮੇਰੇ ਅੰਦਰ ਫਲਾਂ-ਫਲਾਂ ਆਦਤ ਬੁਰੀ ਹੈ, ਇਹ-ਇਹ ਚੀਜ਼ ਮੈਂ ਨਹੀਂ ਕਰਨੀ ਹੈ ਜ਼ਿੰਦਗੀ ’ਚ, ਇੱਕ ਵਾਰ ਹੋ ਗਈ ਕੋਈ ਗੱਲ ਨਹੀਂ, ਅੱਗੇ ਤੋਂ ਨਾ ਹੋ ਸਕੇ ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਆਪਣੇ ਖੁਦ ਬਾਰੇ ਦੁਨੀਆ, ਜਹਾਨ ’ਚ ਤੁਹਾਨੂੰ ਸਭ ਨਜ਼ਰ ਆਉਦਾ ਹੈ, ਫਲਾਂ ਆਦਮੀ ’ਚ ਇਹ ਕਮੀ ਹੈ, ਇਸ ਨੂੰ ਬੋਲਣਾ ਨਹੀਂ ਆਉਦਾ,

ਇਸ ਦਾ ਦਿਮਾਗ ਸਹੀ ਨਹੀਂ ਹੈ, ਇਹ ਹੰਕਾਰੀ ਹੈ, ਇਹ ਘੁਮੰਡੀ ਹੈ, ਇਹ ਤਾਂ ਚੁਗਲੀ ਕਰਨ ਵਾਲਾ ਨਿੰਦਕ ਹੈ ਪਰ ਕੀ ਤੁਸੀਂ ਕਦੇ ਆਪਣੇ ਦਿਲੋ-ਦਿਮਾਗ ’ਚ ਸੋਚਿਆ ਹੈ ਕਿ ਤੁਸੀਂ ਕਿਹੋ-ਜਿਹੇ ਹੋ, ਜ਼ਰੂਰ ਸੋਚਿਆ ਕਰੋ ਘੱਟ ਤੋਂ ਘੱਟ ਪੰਜ-ਦਸ ਮਿੰਟ ਸਵੇਰੇ-ਸ਼ਾਮ 24 ਘੰਟਿਆਂ ’ਚ ਕਦੇ ਵੀ ਸਿਰਫ਼ ਅਤੇ ਸਿਰਫ਼ ਆਪਣੇ ਲਈ ਦਿਆ ਕਰੋ ਇਕਾਂਤ ’ਚ ਬੈਠੋ ਪਹਿਲਾਂ ਪਾਣੀ ਪੀਓ, ਸਾਰੀ ਸੋਚ ਨੂੰ ਛੱਡਣ ਦੀ ਕੋਸ਼ਿਸ਼ ਕਰੋ ਅਤੇ ਫਿਰ ਇਕਾਗਰਤਾ ਨਾਲ ਸੋਚੋ ਕਿ ਤੁਹਾਡੇ ’ਚ ਕਿਹੜੀਆਂ ਆਦਤਾਂ ਚੰਗੀਆਂ ਹਨ, ਜਿਨ੍ਹਾਂ ਨੂੰ ਹੋਰ ਅੱਗੇ ਲੈ ਕੇ ਚੱਲੋ ਅਤੇ ਜੋ ਬੁਰੀਆਂ ਹਨ।

ਉਨ੍ਹਾਂ ਨੂੰ ਛੱਡ ਦਿਓ ਬਜਾਇ ਕੋਈ ਤੁਹਾਡਾ ਸਾਥੀ ਤੁਹਾਨੂੰ ਟੋਕੇ, ਤੁਹਾਨੂੰ ਬੁਰਾ ਲੱਗੇਗਾ, ਤੁਹਾਡੇ ਮਾਂ-ਬਾਪ, ਭੈਣ-ਭਾਈ, ਦਾਦਾ-ਦਾਦੀ ਕੋਈ ਵੀ ਟੋਕੇ ਤੁਹਾਨੂੰ, ਅੱਜ ਦੇ ਦੌਰ ’ਚ ਅਜਿਹਾ ਸਮਾਂ ਆ ਗਿਆ ਹੈ, ਖਾਣ-ਪਾਣ ਅਜਿਹਾ ਹੋ ਗਿਆ ਹੈ ਕਿ ਗੁਰੂ, ਪੀਰ, ਫਕੀਰ ਵੀ ਟੋਕ ਦਵੇ ਉਸ ਦੀ ਵੀ ਲੋਕ ਮਰੋੜੀ ਖਾ ਜਾਂਦੇ ਹਨ, ਬਾਕੀਆਂ ਦੀ ਤਾਂ ਗੱਲ ਛੱਡੋ ਕੋਈ ਤੁਹਾਨੂੰ ਟੋਕੇ ਜਾਂ ਰੋਕੇ ਕਿਉ ਨਾ ਤੁਸੀਂ ਪੰਜ-ਦਸ ਮਿੰਟ ਦੇਵੋਗੇ ਆਪਣੇ ਲਈ ਅਤੇ ਫਿਰ ਆਪਣੇ-ਆਪ ਹੀ ਉਸ ਆਦਤ ਨੂੰ ਛੱਡ ਦੇਵੋ 100 ਪਰਸੈਂਟ ਅਸੀਂ ਗਰੰਟੀ ਦਿੰਦੇ ਹਾਂ, ਜੋ ਮਾਲਕ ਦਾ ਨਾਮ ਲੈਣ ਵਾਲੇ ਹਨ ਉਹ ਤਾਂ 100 ਪਰਸੈਂਟ ਜਾਣ ਜਾਣਗੇ ਕਿ ਤੁਹਾਨੂੰ ਕਿਹੜੀਆਂ ਆਦਤਾਂ ਲੱਗੀਆਂ ਹੋਈਆਂ ਹਨ।

ਸਾਧ-ਸੰਗਤ ਨੇ ਲਿਆ ਪ੍ਰਣ

ਆਮ ਇਨਸਾਨ ਜੋ ਸੁਣ ਰਹੇ ਹਨ, ਤੁਸੀਂ ਪਾਣੀ ਪੀਓ, ਥੋੜ੍ਹਾ ਜਿਹਾ ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰੋ, ਯਕੀਨ ਮੰਨੋ ਤੁਹਾਨੂੰ ਵੀ ਫੀਲਿੰਗ ਆਵੇਗੀ ਕਿ ਹਾਂ, ਇਹ ਮੇਰੀ ਆਦਤ ਗੰਦੀ ਹੈ, ਇਹ ਮੇਰੀ ਆਦਤ ਚੰਗੀ ਹੈ ਕਰਨਾ ਬਹੁਤ ਅਸਾਨ ਹੈ, ਫਿਰ ਉਸ ’ਤੇ ਅਮਲ ਕਰਨਾ ਜ਼ਰੂਰੀ ਹੈ, ਕਿ ਹਾਂ ਇਸ ਨੂੰ ਛੱਡਣਾ ਹੈ, ਇਸ ਨੂੰ ਅਪਣਾਉਣਾ ਹੈ ਤਾਂ ਤੁਸੀਂ ਕਰਕੇ ਦੇਖੋਗੇ, ਸੁਖੀ ਤੁਸੀਂ ਰਹੋਗੇ, ਪਰਿਵਾਰ ਰਹੇਗਾ, ਸਮਾਜ ਰਹੇਗਾ ਤਾਂ ਦੇਸ਼ ਆਪਣੇ-ਆਪ ਹੀ ਜੁੜ ਗਿਆ ਆਪਣੀ ਸੋਚ ਬਾਰੇ, ਆਪਣੀਆਂ ਆਦਤਾਂ ਬਾਰੇ ਸੋਚਣਾ ਆਪਣੇ-ਆਪ ’ਚ ਬੇਮਿਸਾਲ ਹੈ ਛੋਟੀ ਗੱਲ ਨਹੀਂ ਹੈ ਦੱਸੋ ਕਿਹੜਾ ਅਜਿਹਾ ਬੈਠਾ ਹੈ, ਸਾਹਮਣੇ ਬੈਠੇ ਹੋ ਤੁਸੀਂ ਆਨਲਾਈਨ,

ਜਿੱਥੇ ਜੋ ਡੇਲੀ ਸ਼ਾਮ ਨੂੰ 10 ਮਿੰਟ ਆਪਣੇ ਲਈ ਦਿੰਦਾ ਹੋਵੇ ਇੱਕ ਹੱਥ ਖੜ੍ਹਾ ਹੋਇਆ ਹੈ, ਪੱਕਾ ਪਤਾ ਨਹੀਂ ਵਿੱਚ-ਵਿਚਾਲਾ ਜਿਹਾ ਹੈ ਡੇਲੀ, ਰੋਜ਼ਾਨਾ, ਸਿਰਫ਼ ਦਸ ਮਿੰਟ ਆਪਣੇ ਬਾਰੇ, ਖੁਦ ਬਾਰੇ, ਭਜਨ-ਸਿਮਰਨ ਨਹੀਂ, ਹੱਥ ਹੇਠਾਂ ਹੋ ਗਿਆ ਤਾਂ, ਕਹਿਣ ਦਾ ਮਤਲਬ ਇੱਕ ਵੀ ਨਹੀਂ ਹੈ ਬਹੁਤ ਮੁਸ਼ਕਲ ਹੈ ਇਹ ਚੀਜ਼, ਤਾਂ ਫੋਲੋ ਕਰਨਾ ਸ਼ੁਰੂ ਕਰੋ, ਅੱਜ ਦਾ ਦਿਨ ਹੈ ਪੰਜ ਮਿੰਟ ਜਾਂ ਦਸ ਮਿੰਟ, ਹਾਂ ਹੱਥ ਖੜ੍ਹੇ ਕੀਤੇ ਹਨ ਸਾਧ-ਸੰਗਤ ਨੇ, ਇਹ ਤੁਸੀਂ ਪ੍ਰਣ ਦਿੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਹ ਪ੍ਰਣ ਕਰਵਾਉਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦਾ ਫਾਇਦਾ ਹੋਵੇ, ਤਾਂ ਜੋਰ ਨਾਲ ਨਾਅਰਾ ਲਾਓ ਅਤੇ ਫਿਰ ਹੱਥ ਹੇਠਾਂ ਕਰ ਲਵੋ।

ਮਾਲਕ ਬਹੁਤ-ਬਹੁਤ ਖੁਸ਼ੀਆਂ ਦੇਵੇ ਅਤੇ ਦਇਆ, ਮਿਹਰ, ਰਹਿਮਤ ਨਾਲ ਨਵਾਜੇ, ਕਿ ਤੁਸੀਂ ਪੰਜ ਜਾਂ ਦਸ ਮਿੰਟ ਸਿਰਫ਼ ਅਤੇ ਸਿਰਫ਼ ਆਪਣੇ ਬਾਰੇ ਸੋਚੋਗੇ ਪਾਣੀ ਪੀਓ, ਤਿੰਨ ਲੰਮੇ ਸਾਹ ਲਓ, ਭਾਵੇਂ ਐੱਮਐੱਸਜੀ ਕਹਿ ਕੇ ਜਾਂ ਰਾਮ-ਰਾਮ ਕਹਿ ਕੇ, ਅੱਲ੍ਹਾ-ਅੱਲ੍ਹਾ ਕਹਿ ਕੇ, ਵਾਹਿਗੁਰੂ-ਵਾਹਿਗੁਰੂ ਕਹਿ ਕੇ, ਜੋ ਠੀਕ ਲੱਗੇ ਤੁਹਾਨੂੰ ਪਰ ਰਾਮ ਦਾ ਨਾਮ ਲੈਣਾ ਹੈ ਅਤੇ ਬੱਸ ਤਿੰਨ ਸਾਹ ਤੋਂ ਬਾਅਦ ਸ਼ਾਂਤੀ ਨਾਲ ਸੋਚੋ, ਬਚਪਨ ਤੋਂ ਸ਼ੁਰੂ ਹੋ ਜਾਓ, ਇੱਕ ਦਿਨ ’ਚ ਨਹੀਂ ਪਹੁੰਚੋਗੇ ਜਿੱਥੋਂ ਤੱਕ ਤੁਸੀਂ ਹੋ, ਚੱਲੋ ਪੰਜ-ਸੱਤ, ਦਸ ਦਿਨ, ਪੰਦਰਾਂ ਦਿਨ ਲੱਗ ਜਾਣਗੇ ਕਿ ਹਾਂ ਭਾਈ ਦੇਖੋ ਇਹ ਕਰਿਆ ਕਰਦਾ ਸੀ ਚੰਗਾ ਲੱਗਦਾ ਸੀ, ਇਹ ਬੁਰਾ ਸੀ, ਕਰਦੇ-ਕਰਦੇ ਜੋ ਅੱਜ ਦਾ ਦਿਨ ਹੈ ਉੱਥੇ ਪਹੁੰਚੋਗੇ,

ਤਾਂ ਫਿਰ ਉਹ ਪੰਜ ਮਿੰਟ ਵੀ ਵੱਡੇ ਲੱਗਿਆ ਕਰਨਗੇ, ਕਿ ਯਾਰ ਮੈਂ ਕੀ ਲੱਭਾ ਮੈਂ ਤਾਂ ਕਰ ਚੁੱਕਿਆ ਹਾਂ ਉਹੀ ਪੰਜ ਮਿੰਟ ਫਿਰ ਤੁਸੀਂ ਆਪਣੇ ਸਰੀਰ ਦੀ ਸੁਣਨ ਦੀ ਕੋਸ਼ਿਸ਼ ਕਰਨਾ ਹਰ ਆਦਮੀ ਦੀ ਬੌਡੀ ਆਦਮੀ ਦੇ ਲਈ ਡਾਕਟਰ ਹੁੰਦੀ ਹੈ ਸਾਡੇ ਤੋਂ ਲਿਖਵਾ ਕੇ ਲੈ ਲਓ ਭਾਵੇਂ ਕੁਝ ਵੀ ਤੁਸੀਂ ਗਲਤ ਕਰਦੇ ਹੋ, ਤੁਹਾਨੂੰ ਰੋਕੇਗੀ ਕੁਝ ਵੀ ਗਲਤ ਖਾਂਦੇ-ਪੀਂਦੇ ਹੋ, ਤੁਹਾਨੂੰ ਰੋਕੇਗੀ ਕੁਝ ਵੀ ਬੌਡੀ ’ਤੇ ਓਵਰਲੋਡ ਹੁੰਦਾ ਹੈ, ਤੁਹਾਨੂੰ ਰੋਕੇਗੀ, ਕਿ ਨਹੀਂ ਇੰਨਾ ਨਾ ਕਰ, ਇਹ ਗਲਤ ਹੈ ਉਸ ਦੀ ਸੁਣਨਾ ਸਿੱਖ ਜਾਓਗੇ ਉਸ ਪੰਜ-ਦਸ ਮਿੰਟ ’ਚ ਅਤੇ ਯਕੀਨ ਮੰਨੋ ਜੋ ਆਪਣੇ ਸਰੀਰ ਦੀ ਸੁਣਨ ਲੱਗ ਜਾਂਦਾ ਹੈ ਆਤਮਿਕ ਤੌਰ ’ਤੇ ਉਹ ਚੰਗੀ ਤਰ੍ਹਾਂ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਹੈ।

ਭੁੱਖ ਤੋਂ ਘੱਟ ਖਾਓ

Saint Dr. MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਖਾਣਾ ਖਾਣ ਬੈਠੇ ਤੁਹਾਨੂੰ ਯਾਦ ਆ ਜਾਵੇਗਾ ਖਾਣਾ ਖਾਣ ਬੈਠੇ ਹੋਵੋਗੇ ਕਦੇ-ਕਦੇ ਬਹੁਤ ਟੇਸਟੀ (ਸੁਆਦ) ਲੱਗਿਆ ਹੋਵੇਗਾ ਅਤੇ ਦੂੁਜੀ ਦੀ ਥਾਂ ਤੀਜੀ ਰੋਟੀ ਦੀ ਕੁਝ ਬੁਰਕੀ ਖਾ ਗਏ ਹੋਵੋਗੇ, ਰੋਜ਼ ਦੋ ਖਾਂਦੇ ਹੋ, ਤਾਂ ਅੰਦਰੋਂ ਜ਼ਰੂਰ ਆਵੇਗਾ, ਬੱਸ ਕਰ ਗੜਬੜ ਹੋ ਜਾਵੇਗੀ, ਪਰ ਤੁਸੀਂ ਕਹਿੰਦੇ ਹੋ ਕਿ ਇੱਕ ਦਿਨ ’ਚ ਕੀ ਹੁੰਦਾ ਹੈ, ਚੱਲ ਭਾਈ ਬਾਡੀ ਦੀ ਸੁਣੀ ਨਹੀਂ ਅਤੇ ਫਿਰ ਡਕਾਰ ਵੀ ਮਾਰਦਾ ਰਹਿੰਦਾ ਹੈ ਗੈਸ ਛੱਡਦਾ ਰਹਿੰਦਾ ਹੈ ਜਾਂ ਫਿਰ ਉਲਟੀਆਂ ਆ ਜਾਂਦੀਆਂ ਹਨ ਜਾਂ ਫਿਰ ਲੂਜ ਮੋਸ਼ਨ ਹੋ ਜਾਂਦੀ ਹੈ ਜਾਂ ਫਿਰ ਨੀਂਦ ਨਹੀਂ ਆਉਦੀ, ਪਾਸੇ ਮਾਰਦਾ ਰਹਿੰਦਾ ਹੈ ਜੀ, ਸਾਰੇ ਕਹਿ ਰਹੇ ਹਨ ਕਿ ਜੀ, ਹਾਂ ਅਜਿਹਾ ਹੁੰਦਾ ਹੈ ਅਸਲ ’ਚ ਹੁੰਦਾ ਹੈ

ਇਸ ਲਈ ਅਸੀਂ ਚਾਹੁੰਦੇ ਹਾਂ ਕਿ ਉਸ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਔਲਾਦ ਤੁਹਾਨੂੰ ਧਰਮਾਂ ਦੀ ਸਾਇੰਸ ਸੁਣਾ ਰਹੇ ਹਾਂ ਇਹ ਧਰਮਾਂ ਦੀ ਸਾਇੰਸ ਕਹੋ ਤਾਂ ਆਸਾਨ ਰਹੇਗਾ, ਕਿਉਕਿ ਸਾਇੰਸ ਨਿੱਕਲੀ ਤਾਂ ਧਰਮਾਂ ’ਚੋਂ ਹੀ ਹੈ ਧਰਮ ਮਹਾਂਸਾਗਰ ਹਨ ਅਤੇ ਸਾਇੰਸ ਇੱਕ ਨਿੱਕਲੀ ਹੋਈ ਨਦੀ ਹੈ ਤਾਂ ਤੁਸੀਂ ਆਪਣੇ ਸਰੀਰ ਦੀ ਸੁਣਨ ਲੱਗ ਜਾਓਗੇ ਅਤੇ ਯਕੀਨ ਮੰਨੋ, ਸਰੀਰ ਇਹੀ ਕਹੇਗਾ ਕਿ ਜਦੋਂ ਤੁਸੀਂ ਤਿੰਨ ਰੋਟੀਆਂ ਖਾਂਦੇ ਹੋ, ਢਾਈ ਖਾਣ ਤੋਂ ਬਾਅਦ,

ਜਦੋਂ ਤੁਸੀਂ ਚੰਗੀ ਤਰ੍ਹਾਂ ਸੁਣਨ ਲੱਗ ਜਾਓਗੇ ਤਾਂ ਕਹੋਗੇ ਠੀਕ ਹੈ, ਜੋ ਆਦਮੀ ਥੋੜ੍ਹੀ ਜਿਹੀ ਭੁੱਖ ਰੱਖ ਲੈਂਦਾ ਹੈ, ਯਕੀਨ ਮੰਨੋ ਉਹ ਜ਼ਿਆਦਾ ਤੰਦਰੁਸਤ ਰਹਿੰਦਾ ਹੈ ਜੋ ਓਵਰ ਖਾ ਲੈਂਦਾ ਹੈ ਉਸ ਨੂੰ ਮੁਸ਼ਕਲ ਆਉਦੀ ਹੈ ਜੋ ਥੋੜ੍ਹਾ ਖਾਂਦਾ ਹੈ ਉਸ ਨੂੰ ਫਾਇਦਾ ਰਹਿੰਦਾ ਹੈ ਤਾਂ ਇਹ ਪੰਜ-ਦਸ ਮਿੰਟ, ਬੇਪਰਵਾਹ ਜੀ ਰਹਿਮਤ ਕਰਨ, ਓਮ, ਹਰੀ, ਅੱਲ੍ਹਾ, ਰਾਮ, ਗੌਡ, ਖੁਦਾ, ਵਾਹਿਗੁਰੂ ਤੁਹਾਡੇ ਉੱਪਰ ਕਿਰਪਾ ਕਰਨ, ਤੁਹਾਨੂੰ ਹਿੰਮਤ ਦੇਣ ਕਿ ਤੁਸੀਂ ਆਪਣੇ ਸਰੀਰ ਨੂੰ ਸਹੀ ਢੰਗ ਨਾਲ ਚਲਾ ਸਕੋ ਅਤੇ ਜਿਸ ਦਾ ਸਰੀਰ ਤੰਦਰੁਸਤ ਹੈ, ਉਸ ਦੇ ਵਿਚਾਰ ਵੀ ਤੰਦਰੁਸਤ ਹੋ ਜਾਇਆ ਕਰਦੇ ਹਨ ਅਤੇ ਵਿਚਾਰ ਹੀ ਤਾਂ ਤੰਦਰੁਸਤ ਚਾਹੀਦੇ ਹਨ ਅੱਜ ਦੇ ਸਮੇਂ ’ਚ।

ਸਮਾਜ ਭਲਾਈ ਲਈ ਕਮਾਈ ’ਚੋਂ ਹਿੱਸਾ ਜ਼ਰੂਰ ਕੱਢੋ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਿਰਫ਼ ਆਪਣੇ ਤੱਕ ਸੀਮਤ ਨਾ ਰਹੋ ਹੁਣ ਉਹ 10 ਮਿੰਟ ਤੁਸੀਂ ਆਪਣੇ-ਆਪ ਨੂੰ ਦੇ ਦਿੱਤੇ ਹੁਣ ਪਰਿਵਾਰ ਲਈ, ਸਮਾਜ ਲਈ ਤੁਹਾਡੀ ਜਿੰਮੇਵਾਰੀ ਹੈ ਪਰਿਵਾਰ ’ਚ ਬਾਲ-ਬੱਚੇ, ਜੀਵਨਸਾਥੀ, ਕੋਈ ਤਾਂ ਪਰਿਵਾਰ ਦਾ ਮੈਂਬਰ ਤੁਹਾਡੇ ਨਾਲ ਹੈ, ਤਾਂ ਉਨ੍ਹਾਂ ਦਾ ਪੇਟ ਭਰਨਾ, ਜਿੰਮੇਵਾਰੀ ਹੈ, ਇੱਕ ਫਰਜ਼ ਹੈ, ਕੁਦਰਤ ਵੱਲੋਂ, ਇਸ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ, ਇਨਕਾਰ ਨਹੀਂ ਕਰ ਸਕਦੇ ਇਹ ਇੰਤਜਾਮ ਹੋ ਗਿਆ, ਉਜ ਆਦਮੀ ਨੂੰ ਚਾਹੀਦਾ ਕੀ, ਬੁਰਾ ਨਾ ਮੰਨਓ, ਕਈ ਵਾਰ ਸੁਣਨ ’ਚ ਆਇਆ ਕਿ ਕਿਸੇ ਦੀ ਸੋਨੇ ਨਾਲ ਬਣੀ ਹੋਈ ਟਾਇਲਟ ਹੈ, ਤਾਂ ਕੀ ਉਸ ’ਚ ਮੋਤੀ ਸੁੱਟੇਗਾ ਨਹੀਂ ਨਾ,

ਆਉਣੀ ਤਾਂ ਉਹ ਗੰਦਗੀ ਹੀ ਹੈ, ਜੋ ਸਰੀਰ ’ਚੋਂ ਨਿੱਕਲ ਕੇ ਆਉਣੀ ਹੈ ਭਾਵੇਂ ਉਹ ਦੋ ਇੱਟਾਂ ਰੱਖ ਕੇ ਪੁਰਾਣੇ ਜਮਾਨੇ ’ਚ ਬੱਚਿਆਂ ਨੂੰ ਬਿਠਾਇਆ ਕਰਦੇ ਸੀ, ਉਦੋਂ ਵੀ ਉਹੀ ਚੀਜ਼ ਸੀ ਅਸੀਂ ਉਨ੍ਹਾਂ ਨੂੰ ਕੁਝ ਨਹੀਂ ਕਹਿੰਦੇ, ਭਾਈ ਭਾਵੇਂ ਸੋਨੇ ਦੀ ਥਾਂ ਹੀਰੇ ਵਾਲੀ ’ਤੇ ਬੈਠੋ, ਅਸੀਂ ਕੀ ਲੈਣਾ ਪਰ ਸਾਡੇ ਕਹਿਣ ਦਾ ਮਕਸਦ ਹੈ, ਖਾਣੀ ਤਾਂ ਤੁਸੀਂ ਰੋਟੀ ਹੈ, ਢਿੱਡ ਹੀ ਭਰਨਾ ਹੈ, ਤਾਂ ਕੀ ਗਰੀਬ ਆਦਮੀ ਢਿੱਡ ਨਹੀਂ ਭਰਦਾ ਕੀ ਉਹ ਮਜਬੂਤ ਨਹੀਂ ਹੁੰਦਾ? ਕੀ ਉਸ ਦਾ ਸਰੀਰ ਸਟ੍ਰੌਂਗ ਨਹੀਂ ਹੁੰਦਾ? ਹੁੰਦਾ ਹੈ ਨਾ, ਸਗੋਂ ਉਹ ਜ਼ਿਆਦਾ ਵਰਕ (ਕੰਮ) ਕਰਦਾ ਹੈ, ਉਸ ਦਾ ਜ਼ਿਆਦਾ ਮਜ਼ਬੂਤ ਸਰੀਰ ਹੁੰਦਾ ਹੈ।

ਥੋੜ੍ਹੀ ਕਸਰਤ ਵੀ ਕਰਨੀ ਚਾਹੀਦੀ ਹੈ ਸਰੀਰ ਲਈ

ਅਸਲੀਅਤ ’ਚ ਥੋੜ੍ਹੀ ਕਸਰਤ ਵੀ ਕਰਨੀ ਚਾਹੀਦੀ ਹੈ ਸਰੀਰ ਲਈ ਅਤੇ ਖਾਣ-ਪੀਣ ਦਾ ਸਾਮਾਨ ਆ ਗਿਆ, ਰਹਿਣ ਲਈ ਮਕਾਨ ਆ ਗਿਆ, ਪਹਿਨਣ ਲਈ ਕੱਪੜੇ ਹਨ, ਬੈਠਣ ਲਈ ਗੱਡੀ, ਕਾਰ, ਸਕੂਟਰ, ਸਾਈਕਲ, ਜੋ ਵੀ ਹੈ, ਸਾਧਨ ਆ ਗਿਆ ਤਾਂ ਕੀ ਤੁਹਾਡਾ ਫਰਜ਼ ਨਹੀਂ ਕਿ ਬਾਕੀ ਸਮਾਜ ਲਈ ਵੀ ਤੁਹਾਨੂੰ ਕੁਝ ਸੋਚਣਾ ਚਾਹੀਦਾ ਹੈ ਕੁਝ ਅਜਿਹਾ ਵੀ ਹੋਵੇਗਾ, ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ, ਏਰੀਏ ਦਾ ਨਾਂਅ ਨਹੀਂ ਦੱਸਾਂਗੇ, ਆਪਣੇ ਹੀ ਦੇਸ਼ ’ਚ,

ਜਿੱਥੇ ਮਿੱਟੀ ਨੂੰ ਕੁੱਟ ਕੇ ਉਸ ’ਚ ਘਾਹ ਪਾ ਕੇ ਰੋਟੀ ਬਣਾ ਕੇ ਉਹ ਲੋਕ ਖਾ ਰਹੇ ਸਨ ਮਿੱਟੀ ਦੀ ਰੋਟੀ, ਮਿੱਟੀ ਦੇ ਤਵੇ ’ਤੇ ਅਤੇ ਚਾਰ ਇੱਟਾਂ ਦੋ-ਦੋ ਸਾਈਡਾਂ ’ਚ ਅਤੇ ਦੋ ਇੱਟਾਂ ਪਿੱਛੇ ਵੱਲ, ਉੱਪਰ ਮਿੱਟੀ ਦਾ ਤਵਾ ਅਤੇ ਉਸ ਦੇ ਉੱਪਰ ਉਹ ਘਾਹ ਕੁੱਟ ਕੇ ਮਿਟੀ ’ਚ ਅਤੇ ਉਸ ਨੂੰ ਪਕਾ ਕੇ ਬੱਚੇ ਖਾ ਰਹੇ ਸਨ, ਘਾਹ ਜ਼ਿਆਦਾ ਸੀ, ਮਿੱਟੀ ਘੱਟ ਤਾਂ ਦੱਸੋ ਕੀ ਤੁਸੀਂ ਉਨ੍ਹਾਂ ਤੋਂ ਗਰੀਬ ਹੋ ਤੁਸੀਂ ਤਾਂ ਸਵਰਗ ’ਚ ਰਹਿੰਦੇ ਹੋ ਇੱਧਰ ਏਰੀਆ ’ਚ, ਰੋਟੀ ਖਾਣ ਨੂੰ ਵਧੀਆ ਮਿਲ ਰਹੀ ਹੈ, ਪਾਉਣ ਨੂੰ ਕੱਪੜੇ ਅਤੇ ਸਾਰਾ ਕੁਝ ਹੈ ਤਾਂ ਫਰਜ਼ ਬਣਦਾ ਹੈ,

ਜੇਕਰ ਤੁਹਾਡੇ ’ਚ ਇਨਸਾਨੀਅਤ ਜ਼ਿੰਦਾ ਹੈ, ਤਾਂ ਦੂਜਿਆਂ ਲਈ ਵੀ ਸੋਚੋ। ਇਸ ਲਈ ਕਮਾਓ, ਖੂਬ ਕਮਾਓ, ਪਰ ਸਾਡੇ ਅਕੋਰਡਿੰਗ (ਅਨੁਸਾਰ) 15 ਪਰਸੈਂਟ ਤੋਂ ਲੈ ਕੇ 25 ਪਰਸੈਂਟ ਤੱਕ, ਜੇਕਰ ਤੁਸੀਂ ਜ਼ਿਆਦਾ ਹੀ ਵੱਡੇ ਹੋ ਤਾਂ 25, ਨਹੀਂ ਤਾਂ 15-10 ਜਿੰਨਾ ਵੀ ਤੁਹਾਨੂੰ ਠੀਕ ਲੱਗੇ, ਤੁਸੀਂ ਦੂਜਿਆਂ ਲਈ, ਭਾਵ ਆਪਣੇ ਸਰੀਰ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਉਨ੍ਹਾਂ ਲਈ ਜੋ ਜ਼ਰੂਰਤਮੰਦ ਹਨ, ਆਪਣੇ ਘਰ ’ਚ ਪੈਸਾ ਕੱਢ ਕੇ ਜ਼ਰੂਰ ਰੱਖਿਆ ਕਰੋ।

ਘਰੇਲੂ ਖਰਚੇ ਦੇ ਹਿਸਾਬ-ਕਿਤਾਬ ਲਈ ਲਾਓ ਡਾਇਰੀ (Saint Dr. MSG)

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਿਵਾਰ ’ਚ ਕੋਈ ਵੀ ਕਮਾਉਦਾ ਹੈ ਪਤਨੀ, ਪਤੀ ਕੋਈ ਵੀ ਕਮਾਉਦਾ ਹੋਵੇ, ਉਨ੍ਹਾਂ ’ਚੋਂ ਕੋਈ ਵੀ ਇੱਕ ਜੇਕਰ ਪੈਸਾ ਲੈ ਲਵੇ ਜਾਂ ਦੋਵੇਂ ਮਿਲ ਕੇ ਰਾਮ ਜੀ ਨੂੰ ਯਾਦ ਕਰਕੇ ਪੈਸਾ ਇੱਕ ਥਾਂ ’ਤੇ ਰੱਖੋ, ਕਿ ਭਾਈ ਇਹ ਪੈਸਾ ਆਪਾਂ ਸਾਂਝੇ ਕੰਮ ਲਈ ਰੱਖਦੇ ਹਾਂ, ਇਹ ਥੋੜ੍ਹਾ ਉਜ ਬਚਾ ਕੇ ਰੱਖਦੇ ਹਾਂ ਯਕੀਨ ਮੰਨੋ ਔਖੇ ਸਮੇਂ ਉਹ ਬਚਾਇਆ ਹੋਇਆ ਪੈਸਾ ਤੁਹਾਡੇ ਵੀ ਕੰਮ ਆ ਸਕਦਾ ਹੈ ਕੋਈ ਪਤਾ ਨਹੀਂ ਹੁੰਦਾ ਕਿ ਸਮਾਂ ਕਦੋਂ ਕਰਵਟ ਬਦਲ ਲਵੇ ਇਸ ਲਈ ਬੱਚਤ ਕਰਨੀ ਸਿੱਖੋ ਅਤੇ ਤੁਹਾਨੂੰ ਬਹੁਤ ਵਾਰ ਪਹਿਲਾਂ ਕਿਹਾ ਕਰਦੇ ਸਾਂ, ਕਿ ਤੁਸੀਂ ਕਈ ਵਾਰ ਕਹਿੰਦੇ ਹੋ ਕਿ ਬਹੁਤ ਪੈਸਾ ਕਮਾਉਦੇ ਹਾਂ, ਤਨਖਾਹ ਵਧਦੀ ਜਾਂਦੀ ਹੈ, ਬਚਦਾ ਕੁਝ ਵੀ ਨਹੀਂ ਪਤਾ ਨਹੀਂ ਪੈਸਾ ਕਿੱਧਰ ਜਾਂਦਾ ਹੈ।

ਬਚਨ ਮੰਨ ਕੇ ਵੇਖੋ ਘਰ ’ਚ ਹੋਵੇਗਾ ਲਾਭ (Saint Dr. MSG)

ਪਹਿਲਾਂ ਘੱਟ ਪੜ੍ਹੇ-ਲਿਖੇ ਸਨ ਤਾਂ ਕਹਿੰਦੇ ਸਨ ਕਿ ਜੀ ਭੂਤ ਹੈ ਕੋਈ ਭੈਣਾਂ ਦਾ ਗੁਆਂਢੀ ਵੱਲ ਜ਼ਿਆਦਾ ਧਿਆਨ ਹੁੰਦਾ ਸੀ ਫਲਾਂ ਆਈ ਸੀ ਉਹ ਟੂਣਾ-ਟਾਮੜ ਕਰ ਗਈ ਨਹੀਂ, ਅਜਿਹਾ ਕੁਝ ਨਹੀਂ ਹੁੰਦਾ ਤੁਸੀਂ ਇੱਕ ਡਾਇਰੀ ਲਾ ਲਵੋ, ਅੱਜ-ਕੱਲ੍ਹ ਤਾਂ ਤੁਸੀਂ ਫੋਨ ’ਤੇ ਨੋਟ ਬਣਾਉਦੇ ਹੋ, ਪਰ ਅਸੀਂ ਨਹੀਂ ਚਾਹੁੰਦੇ, ਸਾਡੇ ਆਕੋਰਡਿੰਗ ਤਾਂ ਅੱਜ ਵੀ ਡਾਇਰੀ ਹੀ ਸੇਫ ਹੈ ਤੁਹਾਡੇ ਡਿਵਾਇਸ ਸੇਫ ਨਹੀਂ ਹਨ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਤੁਹਾਡੀ ਇੱੰਛਾ ਹੈ ਇੱਕ ਛੋਟੀ ਜਿਹੀ ਡਾਇਰੀ ਲਵੋ,

ਡੇਲੀ ਦੇ ਖਰਚੇ ਲਿਖੋ ਉਸ ਵਿੱਚ ਇੱਕ ਮਹੀਨੇ ’ਚ ਪਤਾ ਲੱਗ ਜਾਵੇਗਾ ਕਿ ਪੈਸਾ ਜਾਂਦਾ ਕਿੱਥੇ ਹੈ ਗੱਲ ਹੀ ਕੁਝ ਨਹੀਂ ਇਹ ਬੇਪਰਵਾਹ ਜੀ ਨੇ, ਉਸੇ ਬਾਡੀ ’ਚ ਅਸੀਂ ਤੁਹਾਨੂੰ ਬੋਲਿਆ ਸੀ, ਬਹੁਤ ਸਾਲ ਪਹਿਲਾਂ ਤਾਂ ਇਹ ਵੀ ਜ਼ਰੂਰੀ ਸਤਿਸੰਗੀ, ਜਾਂ ਸਾਰੇ ਜੋ ਸੱਜਣ ਕਰ ਸਕਦੇ ਹਨ, ਜੋ ਕਹਿੰਦੇ ਹਨ ਕਿ ਸਾਨੂੰ ਪੈਸੇ ਦਾ ਪਤਾ ਨਹੀਂ ਲੱਗਦਾ ਕਿੱਧਰ ਉਡ ਗਿਆ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ, ਮਹੀਨੇ ਬਾਅਦ ਤੁਹਾਨੂੰ ਪਤਾ ਚੱਲੇਗਾ, ਸਾਰੀ ਫੈਮਿਲੀ ਬੈਠ ਕੇ ਸੋਚਣਾ ਕਿ ਇਹ ਅੜੰਗਾ ਗਲਤ ਕਰ ਰਹੇ ਹਾਂ ਅਤੇ ਉਸ ਨੂੰ ਅਵੋਇਡ ਕਰ ਦੇਣਾ, ਯਕੀਨ ਮੰਨੋ ਘਰ ’ਚ ਲਾਭ ਆਉਣਾ ਸ਼ੁਰੂ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।