ਪੰਜਾਬ ਦੀ ਅੰਜ਼ੁਮ ਨੂੰ ਦੋ ਸੋਨ,ਲਗਾਤਾਰ ਦੂਸਰੇ ਸਾਲ ਰਾਸ਼ਟਰੀ ਚੈਂਪੀਅਨ

ਲਗਾਤਾਰ ਦੂਸਰੇ ਦਿਨ ਸੋਨ ਤਮਗਾ ਜਿੱਤਿਆ

ਨਵੀਂ ਦਿੱਲੀ, 19 ਨਵੰਬਰ
ਪੰਜਾਬ ਦੀ ਅੰਜ਼ੁਮ ਮੁਦਗਿਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੇਰਲ ਦੇ ਤ੍ਰਿਵੇਂਦਰਮ ‘ਚ ਚੱਲ ਰਹੀ 62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਲਗਾਤਾਰ ਦੂਸਰੇ ਦਿਨ ਸੋਨ ਤਮਗਾ ਜਿੱਤ ਲਿਆ ਇਸ ਤੋਂ ਪਹਿਲਾਂ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ‘ਚ ਸੋਨ ਜਿੱਤਣ ਵਾਲੀ ਪੰਜਾਬ ਦੀ ਅੰਜ਼ੁਮ ਨੇ ਅੱਜ ਮਹਿਲਾ 10 ਮੀਟਰ ਰਾਈਫਲ ਈਵੇਂਟ ਦਾ ਸੋਨ ਤਮਗਾ ਜਿੱਤਿਆ ਦੇਸ਼ ਨੂੰ ਹਾਲ ਹੀ ‘ਚ 2020 ਓਲੰਪਿਕ ਦਾ ਕੋਟਾ ਦਿਵਾ ਚੁੱਕੀ ਭਾਰਤ ਦੀ ਨੰਬਰ ਇੱਕ ਮਹਿਲਾ ਅੰਜ਼ੁਮ ਨੇ 10 ਮੀਟਰ ਏਅਰ ਰਾਈਫਲ ਈਵੇਂਟ ਦੇ ਫਾਈਨÂਲ ‘ਚ 249.1 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ ਪੰਜਾਬ ਦੀ ਹੀ ਜਾਸਮੀਨ ਕੌਰ ਨੇ 247.9 ਦੇ ਸਕੋਰ ਨਾਲ ਚਾਂਦੀ ਅਤੇ ਤਾਮਿਲਨਾਡੂ ਦੀ ਸੀ ਰਵੀ ਰਕਸ਼ਾਨਾ ਨੇ 226.0 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ

 
ਪੱਛਮੀ ਬੰਗਾਲ ਦੀ ਮੇਹੁਲੀ ਘੋਸ਼ ਨੇ ਮਹਿਲਾ 10 ਏਅਰ ਰਾਈਫਲ ਜੂਨੀਅਰ ਅਤੇ ਨੌਜਵਾਨ ਮਹਿਲਾਵਾਂ ਦੋਵਾਂ ਵਰਗਾਂ ‘ਚ ਨਿੱਜੀ ਅਤੇ ਟੀਮ ਸੋਨ ਜਿੱਤੇ ਮੇਹੁਲੀ ਦੇ ਹੱਥ ਚਾਰ ਸੋਨ ਤਮਗੇ ਲੱਗੇ ਓਲੰਪਿਅਨ ਅਪੂਰਵੀ ਚੰਦੇਲਾ ਚੌਥੇ ਸਥਾਨ ‘ਤੇ ਰਹੀ

 
ਇਸ ਤੋਂ ਪਹਿਲਾਂ  50 ਮੀਟਰ ਰਾਈਫਲ ਥ੍ਰੀ ਪੋਜ਼ੀਸਨ ਨਿਸ਼ਾਨੇਬਾਜ਼ ਅੰਜ਼ੁਮ ਨੇ ਆਪਣੀ ਈਵੇਂਟ ਦੇ ‘ਚ 458.6 ਦਾ ਸਕੋਰ ਕਰਕੇ ਖ਼ਿਤਾਬ ਜਿੱਤਿਆ ਜਦੋਂਕਿ ਤਜ਼ਰਬੇਕਾਰ ਨਿਸ਼ਾਨੇਬਾਜ਼ ਮਹਾਰਾਸ਼ਟਰ ਦੀ ਤੇਜਸਵਿਨੀ ਸਾਵੰਤ ਨੇ 457.7 ਅੰਕਾਂ ਨਾਲ ਚਾਂਦੀ ਤਮਗਾ ਜਿੱਤਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।