ਰੋਮਾਂਚਕ ਟੈਸਟ ਮੈਚ ਂਚ 4 ਦੌੜਾਂ ਨਾਲ ਪਾਕਿ ਨੂੰ ਹਰਾਇਆ ਨਿਊਜ਼ੀਲੈਂਡ ਨੇ

ਡੈਬਿਊ ਟੇਸਟ ‘ਚ ਹੀ ਹੀਰੋ ਬਣੇ ਪਟੇਲ

 

 

ਅਬੁਧਾਬੀ, 19 ਨਵੰਬਰ 
ਆਪਣੇ ਕਰੀਅਰ ਦੇ ਪਹਿਲੇ ਹੀ ਟੈਸਟ ਮੈਚ ‘Âਚ ਖੇਡ ਰਹੇ ਸਪਿੱਨਰ ਇਜਾਜ ਪਟੇਲ (59 ਦੌੜਾਂ ‘ਤੇ 5 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤ ਵੱਲ ਕਦਮ ਵਧਾ ਚੁੱਕੀ ਪਾਕਿਸਤਾਨ ਨੂੰ ਹੈਰਾਨ ਕਰਦੇ ਹੋਏ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ ਨਿਊਜ਼ੀਲੈਂਡ ਨੇ ਚਾਰ ਦੌੜਾਂ ਨਾਲ ਰੋਮਾਂਚਕ ਜਿੱਤ ਆਪਣੇ ਨਾਂਅ ਕਰ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ

 

ਨਿਊਜ਼ੀਲੈਂਡ ਦੀ ਹੈਰਤਅੰਗੇਜ਼ ਜਿੱਤ ਉਸਦੇ ਇਤਿਹਾਸ ਦੀ ਸਭ ਤੋਂ ਛੋਟੇ ਫ਼ਰਕ ਨਾਲ ਜਿੱਤ

 
ਪਾਕਿਸਤਾਨ ਨੂੰ ਦੂਸਰੀ ਪਾਰੀ ‘ਚ 176 ਦੌੜਾਂ ਦਾ ਛੋਟਾ ਟੀਚਾ ਮਿਲਿਆ ਸੀ ਅਤੇ ਅਜਹਰ ਅਲੀ (65) ਅਤੇ ਅਸਦ ਸ਼ਫੀਕ (45) ਨੇ ਚੌਥੀ ਵਿਕਟ ਲਈ 82 ਦੌੜਾਂ ਦੀ ਭਾਈਵਾਲੀ ਨਾਲ ਆਪਣੀ ਟੀਮ ਨੂੰ ਜਿੱਤ ਦੇ ਬੇਹੱਦ ਕਰੀਬ ਪਹੁੰਚਾ ਦਿੱਤਾ ਸੀ ਪਰ ਉਸਨੂੰ ਆਪਣਾ ਪਹਿਲਾ ਟੈਸਟ ਖੇਡ ਰਹੇ ਨਿਊਜ਼ੀਲੈਂਡ ਦੇ ਸਪਿੱਨਰ ਪਟੇਲ ਦੀ ਫਿਰਕੀ ਦਾ ਅੰਦਾਜ਼ਾ ਨਹੀਂ ਲੱਗਾ ਜਿਸ ਦੇ ਪੰਜੇ ‘ਚ ਫਸ ਕੇ ਘਰੇਲੂ ਟੀਮ 58.4 ਓਵਰਾਂ ‘ਚ ਜਿੱਤ ਤੋਂ ਸਿਰਫ਼ 4 ਦੌੜਾਂ ਦੂਰ 171 ਦੌੜਾਂ ‘ਤੇ ਹੀ ਢੇਰ ਹੋ ਗਈ ਨਿਊਜ਼ੀਲੈਂਡ ਦੀ ਇਹ ਹੈਰਤਅੰਗੇਜ਼ ਜਿੱਤ ਉਸਦੇ ਇਤਿਹਾਸ ਦੀ ਸਭ ਤੋਂ ਛੋਟੇ ਫ਼ਰਕ ਨਾਲ ਮਿਲੀ ਜਿੱਤ ਵੀ ਹੈ

 

 
ਸਵੇਰੇ ਪਾਕਿਸਤਾਨ ਨੇ ਪਾਰੀ ਦੀ ਸ਼ੁਰੂਆਤ ਤੀਸਰੇ ਦਿਨ ਦੇ 37 ਦੌੜਾਂ ਦੇ ਸਕੋਰ ਤੋਂ ਕੀਤੀ ਅਤੇ ਉਸ ਦੀਆਂ ਸਾਰੀਆਂ ਵਿਕਟਾਂ ਸੁਰੱਖਿਅਤ ਸਨ ਪਰ ਪਟੇਲ ਨੇ ਇਮਾਮ ਨੂੰ ਬੋਲਡ ਕਰਕੇ ਆਪਣੀ ਪਹਿਲੀ ਵਿਕਟ ਲਈ ਜਦੋਂਕਿ 136 ਗੇਂਦਾਂ ‘ਚ ਪੰਜ ਚੌਕੇ ਲਾ ਕੇ 65 ਦੌੜਾਂ ਦੀ ਜ਼ਿੰਮੇਦਾਰੀ ਵਾਲੀ ਪਾਰੀ ਖੇਡਣ ਵਾਲੇ ਅਜ਼ਹਰ ਨੂੰ ਵੀ ਆਖ਼ਰੀ ਬੱਲੇਬਾਜ਼ ਦੇ ਤੌਰ ‘ਤੇ ਆਊਟ ਕੀਤਾ ਪਾਕਿਸਤਾਨ ਦੇ ਆਖ਼ਰੀ ਤਿੰਨ ਬੱਲੇਬਾਜ਼ ਸਿਫ਼ਰ ‘ਤੇ ਆਊਟ ਹੋਏ ਅਤੇ ਪਾਕਿਸਤਾਨ ਨੇ ਆਪਣੀਆਂ ਆਖ਼ਰੀ ਛੇ ਵਿਕਟਾਂ 24 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਅਤੇ ਜਿੱਤ ਦੇ ਕਰੀਬ ਆ ਕੇ ਖੁੰਝ ਗਏ

 

 
ਪਟੇਲ ਨੇ 23.4 ਓਵਰਾਂ ਦੀ ਗੇਂਦਬਾਜ਼ਂ ‘ਚ 59 ਦੌੜਾਂ ‘ਤੇ ਪਾਕਿਸਤਾਨ ਦੇ ਪੰਜ ਬੱਲੇਬਾਜ਼ਾਂ ਜਿੰਨ੍ਹਾਂ ‘ਚ ਓਪਨਰ ਤੋਂ ਸ਼ੁਰੂਆਤ ਕਰਕੇ ਆਖ਼ਰੀ ਬੱਲੇਬਾਜ਼ ਅਜ਼ਹਰ ਅਲੀ ਨੂੰ ਆਊਟ ਕਰਕੇ ਪਾਕਿਸਤਾਨ ਪਾਰੀ ਨੂੰ ਸਮੇਟ ਦਿੱਤਾ ਪਟੇਲ ਨੇ ਬਾਬਰ ਆਜ਼ਮ ਨੂੰ ਰਨ ਆਊਟ ਕਰਨ ਵੀ ਮੱਦਦ ਕੀਤੀ ਈਸ਼ ਸੋਢੀ ਅਤੇ ਨੀਲ ਵੇਗਨਰ ਨੇ ਦੋ-ਦੋ ਵਿਕਟਾਂ ਲਈਆਂ ਪਾਕਿਸਤਾਨ ਦੀ ਪਹਿਲੀ ਪਾਰੀ ‘ਚ ਪਟੇਲ ਨੇ ਦੋ ਵਿਕਟਾਂ ਲਈਆਂ ਸਨ ਅਤੇ ਕੁੱਲ ਸੱਤ ਵਿਕਟਾਂ ਨਾਲ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਅਤੇ ਮੈਨ ਆਫ਼ ਦ ਮੈਚ ਬਣੇ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।