Jalalabad News: ਅੰਜਲੀ ਰਾਣੀ ਨੇ ਸਵ. ਅਰਜਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਕੀਤਾ ਹਾਸਲ

Jalalabad News

Jalalabad News: ਜਲਾਲਾਬਾਦ (ਰਜਨੀਸ਼ ਰਵੀ)। ਬਲਾਕ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੁੱਗੇ ਜਵਾਹਰ ਸਿੰਘ ਦੇ ਦੋ ਬੱਚਿਆਂ ਨੇ ਪ੍ਰਾਇਮਰੀ ਵਰਗ ਮੁਕਾਬਲੇ ਦੇ ਵਿੱਚ ਭਾਗ ਲੈਂਦਿਆਂ ਬਾਲ ਲੇਖ ਪੁਰਸਕਾਰ ਪ੍ਰਾਪਤ ਕੀਤਾ ਹੈ। ਇੱਥੇ ਦੱਸ ਦਈਏ ਕਿ ਸਕੂਲੀ ਬਾਲ ਲੇਖਕਾਂ ਨੂੰ ਪ੍ਰੇਰਿਤ ਤੇ ਉਤਸ਼ਾਹਿਤ ਕਰਨ ਲਈ ‘ਨਵੀਆਂ ਕਲਮਾਂ, ਨਵੀਂ ਉਡਾਣ’ ਪ੍ਰੋਜੈਕਟ ਨਾਮਵਰ ਐੱਨ.ਆਰ.ਆਈ. ਤੇ ਪੰਜਾਬ ਭਵਨ ਕੈਨੇਡਾ ਬਾਨੀ ਸੁੱਖੀ ਬਾਠ ਦੀ ਪਹਿਲਕਦਮੀ ਨਾਲ 16 ਨਵੰਬਰ ਤੇ 17 ਨਵੰਬਰ ਨੂੰ ਦੋ ਦਿਨਾਂ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ (ਜ਼ਿਲ੍ਹਾ ਸੰਗਰੂਰ) ਵਿਖੇ ਕੀਤੀ ਗਈ। ਇਸ ਸਮਾਗਮ ਵਿੱਚ ਪੰਜਾਬ, ਰਾਜਸਥਾਨ, ਪਾਕਿਸਤਾਨ ਅਤੇ ਕੈਨੇਡਾ ਤੋਂ ਤਕਰੀਬਨ 800 ਉਭਰਦੇ ਲੇਖਕ ਸ਼ਾਮਲ ਹੋਏ।

Read Also : Weather Update Punjab: ਪੰਜਾਬ ’ਚ ਹੁਣ ਜ਼ੋਰ ਫੜੇਗੀ ਠੰਢ, 15 ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ

ਸਕੂਲ ਮੁਖੀ ਸ਼੍ਰੀਮਤੀ ਯਾਮਿਨੀ ਦੀ ਅਗਵਾਹੀ ਸਦਕਾ ਇਸ ਕਾਨਫਰੰਸ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੁੱਗੇ ਜਵਾਹਰ ਸਿੰਘ ਦੇ ਦੋ ਬੱਚਿਆਂ ਨੇ ਪ੍ਰਾਇਮਰੀ ਵਰਗ ਮੁਕਾਬਲੇ ਦੇ ਵਿੱਚ ਭਾਗੀਦਾਰੀ ਕੀਤੀ। ਇਸ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਬਲਾਕ ਜਲਾਲਾਬਾਦ-1 ਨੇ ਪ੍ਰਾਇਮਰੀ ਵਰਗ ਦੇ ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਇਸ ਕਾਨਫਰੰਸ ਦਾ ਪਹਿਲਾ ਇਨਾਮ 11000 ਰੁਪਏ ਪ੍ਰਾਪਤ ਕਰਕੇ ਸਾਡਾ ਮਾਣ ਵਧਾਇਆ ਹੈ। Jalalabad News

Jalalabad News

ਇਹ ਪੁਰਸਕਾਰ ਅੰਜਲੀ ਰਾਣੀ ਪੁੱਤਰੀ ਗੁਰਮੀਤ ਸਿੰਘ ਦੁਆਰਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੁੱਗੇ ਜਵਾਹਰ ਸਿੰਘ ਵਾਲਾ ਦੇ ਗਾਈਡ ਅਧਿਆਪਕ ਮਨੀਸ਼ ਕਾਲੜਾ ਤੇ ਮੈਡਮ ਸਾਕਸ਼ੀ ਦੀ ਸੁਚੱਜੀ ਪ੍ਰੇਰਣਾ ਤੇ ਅਗਵਾਈ ਹੇਠ ਜਿੱਤਿਆ ਗਿਆ ਹੈ। ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਬਹੁਤ ਵਧੀਆ ਪੇਸ਼ਕਾਰੀ ਦੇਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਾਕ ਜਲਾਲਾਬਾਦ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਐਚਟੀ ਮੈਡਮ ਸ੍ਰੀਮਤੀ ਰਜਨੀ ਬਾਲਾ ਨੇ ਵਿਦਿਆਰਥਣ ਅੰਜਲੀ ਰਾਣੀ ਅਤੇ ਗੁਰਸੀਰਤ ਕੌਰ ਤੇ ਗਾਈਡ ਅਧਿਆਪਕ ਮਨੀਸ਼ ਕੁਮਾਰ ਕਾਲੜਾ ਅਤੇ ਸ੍ਰੀਮਤੀ ਸਾਕਸ਼ੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਤੇ ਮੁਬਾਰਕਬਾਦ ਦਿੱਤੀ ਜਿਨ੍ਹਾਂ ਦੀ ਮਿਹਨਤ ਸਦਕਾ ਬਲਾਕ ਨੂੰ ਮਾਣ ਸਨਮਾਨ ਤੇ ਸ਼ਾਨ ਪ੍ਰਾਪਤ ਹੋਇਆ ਹੈ।