ਰਾਫੇਲ ਡੀਲ ‘ਤੇ ਦਿਖਾਇਆ ਸੀ ਪ੍ਰੋਗਰਾਮ
ਨਵੀਂ ਦਿੱਲੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਫ੍ਰਾਸਟ੍ਰਚਰ ਨੇ ਰਾਫੇਲ ਡੀਲ ‘ਤੇ ਇੱਕ ਵੀਡੀਓ ਸ਼ੋਅ ਦੇ ਕਾਰਨ ਵਿਵਾਦਿਤ ਨਿਊਜ਼ ਪੋਰਟਲ ‘ਦ ਵਾਇਰ’ ‘ਤੇ 6,000 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਾਖਲ ਕੀਤਾ ਹੈ ਇਹ ਮੁਕੱਦਮਾ ਗੁਜਰਾਤ ‘ਚ ਅਹਿਮਦਾਬਾਦ ਸਥਿਤ ਸਿਵਲ ਕੋਰਟ ‘ਚ ਦਾਖਲ ਕੀਤੀ ਗਈ ਹੈ ਨਿਊਜ਼ ਪੋਰਟਲ ਨੇ 23 ਅਗਸਤ, 2018 ਨੂੰ ‘ਰਾਫੇਲ ਡੀਲ; ਅੰਡਰਸਟੈਂਡਿੰਗ ਦ ਕੰਟ੍ਰੋਵਰਸੀ’ ਨਾਂਅ ਨਾਲ ਇੱਕ ਵੀਡੀਓ ਸ਼ੋਅ ‘ਦ ਵਾਇਰ’ ਵੱਲੋਂ ਪ੍ਰਸਾਰਿਤ ਕੀਤਾ ਸੀ
ਇਸ ਸ਼ੋਅ ਦੀ ਵਜ੍ਹਾ ਨਾਲ ਅਨਿਲ ਅੰਬਾਨੀ ਨੇ ਦ ਵਾਇਰ ਦੇ ਸੰਸਥਾਪਕ ਸੰਪਾਦਕਾਂ (ਸਿਧਾਰਥ ਵਰਦਰਾਜਨ, ਐਮਕੇ ਵੇਣੂ ਤੇ ਸਿਧਾਰਥ ਭਾਟੀਆ), ਅਜੈ ਸ਼ੁਕਲਾ ਤੇ ਦ ਵਾਇਰ ਦੇ ਅਫ਼ਸਰ ਮੈਨੇਜ਼ਰ ਦੇ ਖਿਲਾਫ਼ ਮੁਕੱਦਮਾ ਦਾਇਰ ਕੀਤਾ ਹੈ ਹਾਲਾਂਕਿ ਦਫ਼ਤਰ ਮੈਨੇਜ਼ਰ ਦਾ ਸੰਪਾਦਕੀ ਜਾਂ ਵਿੱਤੀ ਮਾਮਲਿਆਂ ‘ਚ ਫੈਸਲੇ ਲੈਣ ਦੀ ਕੋਈ ਭੂਮਿਕਾ ਨਹੀਂ ਹੁੰਦੀ ਹੈ, ਫਿਰ ਵੀ ਉਨ੍ਹਾਂ ਖਿਲਾਫ਼ ਕੇਸ ਕੀਤਾ ਗਿਆ ਹੈ ਅੰਬਾਨੀ ਦਾ ਦੋਸ਼ ਹੈ ਕਿ ਇਹ ਗੱਲਾਂ ਕੰਪਨੀ ਤੇ ਇਸ ਦੇ ਚੇਅਰਮੈਨ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਕੀਤੀ ਗਈ ਹੈ ਕੰਪਨੀ ਨੇ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨ ਲਈ ਅਹਿਮਦਾਬਾਦ ਦੀ ਕੋਰਟ ਨੂੰ ਚੁਣਿਆ ਹੈ ਕਿਉਂਕਿ ਇੱਥੇ ਮਾਨਹਾਨੀ ਦੇ ਮੁਕੱਦਮੇ ਲਈ ਵੱਧ ਤੋਂ ਵੱਧ ਫੀਸ 75,000 ਰੁਪਏ ਹੈ ਹਾਲਾਂਕਿ ਹੋਰ ਥਾਂਵਾਂ ‘ਤੇ ਇਹ ਸਹੂਲਤ ਮੁਹੱਈਆ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।